ਇੰਟੈਕਸ ਤੇ ਵੋਡਾਫੋਨ ''ਚ ਸਮਝੌਤਾ, ਫੀਚਰ ਫੋਨ ''ਤੇ ਮਿਲੇਗਾ 50 ਫੀਸਦੀ ਵਾਧੂ ਰੀਚਾਰਜ

09/26/2017 6:13:45 PM

ਜਲੰਧਰ- ਤਿਉਹਾਰੀ ਸੀਜ਼ਨ ਦੌਰਾਨ ਜਿਥੇ ਈ-ਕਾਮਰਸ ਸਾਈਟਾਂ ਦੁਆਰਾ ਆਫਰਸ ਅਤੇ ਡਿਸਕਾਊਂਟ ਪੇਸ਼ ਕੀਤੇ ਜਾ ਰਹੇ ਹਨ। ਉਥੇ ਹੀ ਹੁਣ ਇੰਟੈਕਸ ਦੁਆਰਾ ਵੀ ਗਾਹਕਾਂ ਲਈ ਖਾਸ ਆਫਰ ਪੇਸ਼ ਕੀਤਾ ਗਿਆ ਹੈ। ਇਹ ਆਫਰ ਵੋਡਾਫੋਨ ਗਾਹਕਾਂ ਲਈ ਇੰਟੈਕਸ ਦੇ 2ਜੀ ਫੀਚਰ ਫੋਨ 'ਤੇ ਉਪਲੱਬਧ ਹੋਵੇਗਾ। ਜਿਸ ਵਿਚ ਜੇਕਰ ਤੁਸੀਂ ਵੋਡਾਫੋਨ ਨੰਬਰ 'ਤੇ 100 ਰੁਪਏ ਦਾ ਰੀਚਾਰਜ ਕਰਾਉਂਦੇ ਹੋ ਤਾਂ ਤੁਹਾਨੂੰ 150 ਰੁਪਏ ਦਾ ਵਾਧੂ ਟਾਕਟਾਈਮ ਮਿਲੇਗਾ। ਮਤਲਬ ਕਿ ਗਾਹਕ 100 ਰੁਪਏ ਦੇ ਰੀਚਾਰਜ 'ਤੇ 150 ਰੁਪਏ ਦਾ ਲਾਭ ਲੈ ਸਕਦੇ ਹਨ। ਧਿਆਨ ਰਹੇ ਕਿ ਇਹ ਆਫਰ ਸਿਰਫ ਵੋਡਾਫੋਨ ਸਿਮ 'ਤੇ ਉਨ੍ਹਾਂ ਗਾਹਕਾਂ ਲਈ ਉਪਲੱਬਧ ਹੈ ਜੋ ਇੰਟੈਕਸ 2ਜੀ ਫੋਨ ਦਾ ਇਸਤੇਮਾਲ ਕਰ ਰਹੇ ਹਨ। 
ਇਹ ਆਫਰ ਸਿਰਫ 100 ਰੁਪਏ ਦੇ ਰੀਚਾਰਜ ਤੱਕ ਦੀ ਸੀਮਿਤ ਨਹੀਂ ਹੈ, ਸਗੋਂ ਤੁਸੀਂ 300 ਰੁਪਏ ਤੱਕ ਦਾ ਕੋਈ ਵੀ ਰੀਚਾਰਜ ਕਰਵਾ ਕੇ ਇਸ ਦਾ ਲਾਭ ਲੈ ਸਕਦੇ ਹੋ। ਇਹ ਰੀਚਾਰਜ ਆਪਸ਼ਨ ਭਾਰਤ 'ਚ ਵੱਖ-ਵੱਖ ਸਰਕਿਲ ਮੁਤਾਬਕ ਹੋਵੇਗਾ। 100 ਰੁਪਏ ਤੱਕ ਦੀ ਤੁਹਾਡੀ ਵੋਡਾਫੋਨ ਬੈਲੇਂਸ ਦੇ ਕਿਸੇ ਵੀ ਰੀਚਾਰਜ 'ਤੇ ਤੁਹਾਨੂੰ ਵਾਧੂ ਬੈਲੇਂਸ 50 ਫੀਸਦੀ ਮਿਲੇਗਾ। ਇੰਟੈਕਸ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਤੁਸੀਂ 18 ਮਹੀਨਿਆਂ 'ਚ 900 ਰੁਪਏ ਤੱਕ ਦੀ ਬਚਤ ਕਰ ਸਕਦੇ ਹੋ। ਇਸ ਆਫਰ ਦਾ ਲਾਭ 31 ਅਕਤੂਬਰ ਤੱਕ ਲਿਆ ਜਾ ਸਕਦਾ ਹੈ ਅਤੇ ਇਹ ਇੰਟੈਕਸ ਦੇ ਮੌਜੂਦਾ ਆਉਣ ਵਾਲੇ ਫੀਚਰ ਫੋਨ 'ਤੇ ਲਾਗੂ ਹੈ।