Instagram ਨੇ ਭਾਰਤ ’ਚ ਲਾਂਚ ਕੀਤਾ Take a Break ਫੀਚਰ, ਇੰਝ ਕਰਦਾ ਹੈ ਕੰਮ

02/05/2022 12:30:52 PM

ਗੈਜੇਟ ਡੈਸਕ– ਇੰਸਟਾਗ੍ਰਾਮ ਨੇ ‘ਟੇਕ ਅ ਬ੍ਰੇਕ’ ਫੀਚਰ ਨੂੰ ਭਾਰਤ ’ਚ ਵੀ ਲਾਂਚ ਕਰ ਦਿੱਤਾ ਹੈ। ਇਸਤੋਂ ਪਹਿਲਾਂ ਇਸਨੂੰ ਪਿਛਲੇ ਸਾਲ ਆਸਟ੍ਰੇਲੀਆ ’ਚ ਪੇਸ਼ ਕੀਤਾ ਗਿਆ ਸੀ। ਇੰਸਟਾਗ੍ਰਾਮ ਦਾ ਕਹਿਣਾ ਹੈ ਕਿ ‘ਟੇਕ ਅ ਬ੍ਰੇਕ’ ਫੀਚਰ ਯੂਜ਼ਰਸ ਦੇ ਹਿੱਤ ’ਚ ਲਿਆਇਆ ਗਿਆ ਹੈ ਤਾਂ ਜੋ ਉਹ ਕੁਝ ਦੇਰ ਲਈ ਸੋਸ਼ਲ ਮੀਡੀਆ ਤੋਂ ਦੂਰ ਰਹਿ ਸਕਣ। ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਮੁਤਾਬਕ, ਨਵਾਂ ਫੀਚਰ ਇੰਸਟਾਗ੍ਰਾਮ ਦੀ ਆਦਤ ਛੁਡਾਉਣ ’ਚ ਮਦਦਗਾਰ ਸਾਬਿਤ ਹੋਵੇਗਾ।

ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਹੁਣ ਦੋ ਦਿਨ ਪੁਰਾਣੇ ਮੈਸੇਜ ਵੀ ਕਰ ਸਕੋਗੇ ਡਿਲੀਟ

ਇੰਝ ਕਰੇਗਾ ਕੰਮ
‘ਟੇਕ ਅ ਬ੍ਰੇਕ’ ਫੀਚਰ ਨੂੰ ਐਪ ਦੀ ਸੈਟਿੰਗ ’ਚ ਜਾ ਕੇ ਇਨੇਬਲ ਕਰਨਾ ਹੋਵੇਗਾ। ਉਸਤੋਂ ਬਾਅਦ ਇਕ ਸਮਾਂ ਸੈੱਟ ਕਰਨਾ ਹੋਵੇਗਾ। ਸੈਟਿੰਗ ਤੋਂ ਬਾਅਦ ਤੈਅ ਸਮੇਂ ਮੁਤਾਬਕ, ਯੂਜ਼ਰਸ ਨੂੰ ਰਿਮਾਇੰਡਰ ਮਿਲੇਗਾ। ‘ਟੇਕ ਅ ਬ੍ਰੇਕ’ ਫੀਚਰ ਇੰਸਟਾਗ੍ਰਾਮ ’ਚ ਪਹਿਲਾਂ ਤੋਂ ਮੌਜੂਦ ਡੇਲੀ ਲਿਮਟ ਫੀਚਰ ਦਾ ਹੀ ਇਕ ਹਿੱਸਾ ਹੈ। ਇੰਸਟਾਗ੍ਰਾਮ ਨੇ ਆਪਣੇ ਪਲੇਟਫਾਰਮ ’ਤੇ ਜਾਗਰੂਕਤਾ ਫੈਲਾਉਣ ਲਈ ਯੂਥ ਪਲੇਟਫਾਰਮ ‘We The Young’ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇੰਸਟਾਗ੍ਰਾਮ ਅਤੇ ‘ਵੀ ਦਿ ਯੰਗ’ ਤਹਿਤ ‘ਬ੍ਰੇਕ ਜ਼ਰੂਰੀ ਹੈ’ ਮੁਹਿੰਮ ਵੀ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ– ਸਾਵਧਾਨ! ਇਕ ਛੋਟੀ ਜਿਹੀ ਗਲਤੀ ਨਾਲ ਖਾਲ੍ਹੀ ਹੋ ਸਕਦੈ ਤੁਹਾਡਾ ਬੈਂਕ ਖਾਤਾ, ਇੰਝ ਕਰੋ ਬਚਾਅ

ਇੰਸਟਾਗ੍ਰਾਮ ਦਾ ‘ਟੇਕ ਅ ਬ੍ਰੇਕ’ ਫੀਚਰ ਡਿਫਾਲਟ ਰੂਪ ਨਾਲ ਆਨ ਨਹੀਂ ਹੋਵੇਗਾ। ਯੂਜ਼ਰਸ ਆਪਣੀ ਸੁਵਿਧਾ ਅਨੁਸਾਰ ਇਸਨੂੰ ਆਨ ਜਾਂ ਆਪ ਕਰ ਸਕਣਗੇ। ਬ੍ਰੇਕ ਲਈ 10, 20 ਅਤੇ 30 ਮਿੰਟਾਂ ਦੇ ਸਮੇਂ ਦਾ ਆਪਸ਼ਨ ਮਿਲੇਗਾ। ਨਵੰਬਰ 2021 ’ਚ ਐਡਮ ਮੋਸੇਰੀ ਨੇ ਟਵਿਟਰ ’ਤੇ ਇਸ ਫੀਚਰ ਨੂੰ ਲੈ ਕੇ ਇਕ ਵੀਡੀ ਨੂੰ ਸਾਂਝੀ ਕੀਤੀ ਸੀ।

ਇਹ ਵੀ ਪੜ੍ਹੋ– ਆਨਲਾਈਨ ਖ਼ਰੀਦੀ 50,999 ਰੁਪਏ ਦੀ Apple Watch, ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼

Rakesh

This news is Content Editor Rakesh