Instagram ''ਚ ਐਡ ਹੋਇਆ ਹੋਇਆ ਕਮਾਲ ਦਾ ਫੀਚਰ

03/22/2017 12:05:31 PM

ਜਲੰਧਰ- ਆਨਲਾਈਨ ਮੋਬਾਇਲ ਫੋਟੋ ਅਤੇ ਵੀਡੀਓ ਸ਼ੇਅਰਿੰਗ ਐਪ ਇੰਸਟਾਗ੍ਰਾਮ ''ਤੇ ਲਾਈਵ ਸਟਰੀਮ ਤੋਂ ਬਾਅਦ ਇਸ ਵਿਚ ਇਕ ਹੋਰ ਸ਼ਾਨਦਾਰ ਬਦਲਾਅ ਕੀਤਾ ਗਿਆ ਹੈ ਜੋ ਕਿ ਤੁਹਾਡੀ ਸਭ ਤੋਂ ਵੱਡੀ ਪਰੇਸ਼ਾਨੀ ਨੂੰ ਦੂਰ ਕਰੇਗਾ। ਦਰਅਸਲ ਇੰਸਟਾਗ੍ਰਾਮ ਦੇ ਲਾਈਵ ਸਟਰੀਮਿੰਗ ਫੀਚਰ ''ਚ ਇਕ ਸਮੱਸਿਆ ਹੈ ਕਿ ਜਦੋਂ ਤੱਕ ਤੁਸੀਂ ਲਾਈਵ ਹੋਵੋ ਉਦੋਂ ਤੱਕ ਹੀ ਤੁਹਾਡੇ ਫਾਲੋਅਰ ਵੀਡੀਓ ਨੂੰ ਦੇਖ ਸਕਦੇ ਹਨ। ਪਰ ਹੁਣ ਇੰਸਟਾਗ੍ਰਾਮ ਤੁਹਾਡੀ ਲਾਈਵ ਵੀਡੀਓ ਨੂੰ ਸੇਵ ਕਰਨ ਦੀ ਸੁਵਿਧਾ ਉਪਲੱਬਧ ਕਰਵਾ ਰਹੀ ਹੈ। 
 
- ਬ੍ਰਾਡਕਾਸਟ ਦੇ ਖਤਮ ਹੋਣ ਤੋਂ ਬਾਅਦ ਐਪ ਦੇ ਉੱਪਰ ਸੱਜੇ ਪਾਸੇ ਸੇਵ ਬਟਨ ''ਤੇ ਕਲਿੱਕ ਕਰੋ। 
 
- ਵੀਡੀਓ ਤੁਹਾਡੇ ਕੈਮਰੇ ਦੇ ਰੋਲ ''ਤੇ ਸੇਵ ਹੋ ਜਾਵੇਗੀ ਅਤੇ ਤੁਸੀਂ ਇਸ ਨੂੰ ਇੰਸਟਾਗ੍ਰਾਮ ''ਤੇ ਵਾਪਸ ਪੋਸਟ ਕਰ ਸਕਦੇ ਹੋ।
 
- ਵੀਡੀਓ ਨੂੰ ਸਿਰਫ ਸਟਰੀਮਰ ਦੁਆਰਾ ਸੇਵ ਕੀਤਾ ਜਾ ਸਕਦਾ ਹੈ, ਇਸ ਲਈ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। 
 
ਇੰਸਟਾਗ੍ਰਾਮ ਦੇ ਇਸ ਫੀਚਰ ''ਚ ਅਜੇ ਵੀ ਕਈ ਖਾਮੀਆਂ ਹਨ ਕਿਉਂਕਿ ਇਸ ਵਿਚ ਸਿਰਫ ਵੀਡੀਓ ਹੀ ਸ਼ਾਮਲ ਹੈ, ਕੁਮੈਂਟ, ਲਾਈਕਸ ਅਤੇ ਵਿਊਜ਼ ਡਿਲੀਟ ਹੋ ਜਾਣਗੇ। ਤੁਹਾਨੂੰ ਦੱਸ ਦਈਏ ਕਿ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਵੀਡੀਓ ਨੂੰ ਤੁਰੰਤ ਖਤਮ ਹੋਣ ਤੋਂ ਬਾਅਦ ਹੀ ਸੇਵ ਕਰ ਸਕਦੇ ਹੋ। ਜੇਕਰ ਤੁਸੀਂ ਬਟਨ ''ਤੇ ਟੈਪ ਕਰਨਾ ਭੁੱਲ ਗਏ ਹੋ ਤਾਂ ਪਿੱਛੇ ਜਾਣ ਦਾ ਕੋਈ ਵੀ ਵਿਕਲਪ ਨਹੀਂ ਹੈ।