ਇੰਸਟਾਗ੍ਰਾਮ ’ਤੇ ਹੁਣ 4 ਘੰਟਿਆਂ ਤਕ ਕਰ ਸਕਦੇ ਹੋ ਲਾਈਵ ਸਟ੍ਰੀਮਿੰਗ, ਆ ਗਏ 3 ਕਮਾਲ ਦੇ ਫੀਚਰਜ਼

Friday, Oct 30, 2020 - 10:48 AM (IST)

ਗੈਜੇਟ ਡੈਸਕ– ਜੇਕਰ ਤੁਸੀਂ ਫੋਟੋ ਅਤੇ ਵੀਡੀਓ ਸ਼ੇਅਰਿੰਗ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹੋਏ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਇੰਸਟਾਗ੍ਰਾਮ ਲਾਈਵ ਦੀ ਲਿਮਟ ਨੂੰ ਇਕ ਘੰਟੇ ਤੋਂ ਵਧਾ ਕੇ ਹੁਣ 4 ਘੰਟਿਆਂ ਤਕ ਕਰ ਦਿੱਤਾ ਗਿਆ ਹੈ। ਯਾਨੀ ਹੁਣ ਤੁਸੀਂ 4 ਘੰਟਿਆਂ ਤਕ ਲਗਾਤਾਰ ਲਾਈਵ ਰਹਿ ਸਕਦੇ ਹੋ। ਸਿਰਫ ਇੰਨਾ ਹੀ ਨਹੀਂ ਇਸ ਵਿਚ ਇਕ ਹੋਰ Live Archive ਨਾਂ ਦਾ ਖ਼ਾਸ ਫੀਚਰ ਸ਼ਾਮਲ ਕੀਤਾ ਗਿਆ ਹੈ ਜਿਸ ਦੀ ਮਦਦ ਨਾਲ ਯੂਜ਼ਰਸ ਲਾਈਵ ਵੀਡੀਓ ਨੂੰ 30 ਦਿਨਾਂ ਤਕ ਸੇਵ ਰੱਖ ਸਕਦੇ ਹੋ। ਇਸ ਤੋਂ ਇਲਾਵਾ IGTV ਐਪ ’ਚ Live Now ਸੈਕਸ਼ਨ ਨੂੰ ਵੀ ਜੋੜਿਆ ਗਿਆ ਹੈ। ਹੁਣ ਤੁਸੀਂ ਲਾਈਵ ਵੀਡੀਓ ਨੂੰ ਡਾਊਨਲੋਡ ਕਰਕੇ IGTV ’ਤੇ ਵੀ ਅਪਲੋਡ ਕਰ ਸਕਦੇ ਹੋ। 

 

ਇਨ੍ਹਾਂ ਯੂਜ਼ਰਸ ਨੂੰ ਹੋਵੇਗਾ ਫਾਇਦਾ
ਲਾਈਵ ਸਟ੍ਰੀਮਿੰਗ ਦੀ ਸਮਾਂ ਮਿਆਦ ਵਧਣ ਦਾ ਯੂਜ਼ਰਸ ਨੂੰ ਕਾਫੀ ਫਾਇਦਾ ਮਿਲ ਸਕਦਾ ਹੈ। ਇਸ ਦਾ ਮਤਲਬ ਹੈ ਕਿ ਜੋ ਯੂਜ਼ਰਸ ਇੰਸਟਾਗ੍ਰਾਮ ’ਤੇ ਲਾਈਵ ਰਹਿ ਕੇ ਖਾਣਾ ਬਣਾਉਣਾ ਜਾਂ ਫਿਰ ਲਾਈਵ ਕਲਾਸਿਜ਼ ਲੈਣਾ ਪਸੰਦ ਕਰਦੇ ਸਨ ਉਨ੍ਹਾਂ ਨੂੰ ਹੁਣ ਇਕ ਘੰਟੇ ਬਾਅਦ ਲਾਈਵ ਨੂੰ ਰੀਸਟਾਰਟ ਕਰਨ ਦੀ ਲੋੜ ਨਹੀਂ ਪਵੇਗੀ। 

30 ਦਿਨਾਂ ਤਕ ਆਰਕਾਈਵ ਹੋਣਗੀਆਂ ਲਾਈਵ ਵੀਡੀਓਜ਼
ਜਾਣਕਾਰੀ ਲਈ ਦੱਸ ਦੇਈਏ ਕਿ ਜਿਥੇ ਤੁਹਾਡੀ ਸਟੋਰੀਜ਼ ਅਤੇ ਪੋਸਟਾਂ ਆਰਕਾਈਵ ਹੁੰਦੀਆਂ ਹਨ, ਠੀਕ ਉਥੇ ਹੀ ਤੁਹਾਡੀ ਲਾਈਵ ਵੀਡੀਓ ਨੂੰ ਆਰਕਾਈਵ ਹੋਣ ਦਾ ਆਪਸ਼ਨ ਮਿਲੇਗਾ। ਇਸ ਨਵੇਂ ਫੀਚਰ ਨੂੰ ਸਰਚ ਕਰਨ ਲਈ ਹੈਂਬਰਗ ਮੈਨਿਊ ’ਤੇ ਕਲਿੱਕ ਕਰੋ। ਇਹ ਤੁਹਾਡੀ ਪ੍ਰੋਫਾਈਲ ਦੇ ਟਾਪ ਰਾਈਟ ਕਾਰਨਰ ’ਚ ਮਿਲੇਗਾ। ਇਥੇ ਤੁਹਾਨੂੰ Archive option ਵਿਖੇਗੀ, ਇਸ ’ਤੇ ਕਲਿੱਕ ਕਰੋ। ਇਸ ਤੋਂ ਬਾਅਦ 'Live Archive' ਦਾ ਆਪਸ਼ਨ ਸਿਲੈਕਟ ਕਰੋ। ਆਰਕਾਈਵ ’ਚ ਮਿਲੀ ਲਾਈਵ ਵੀਡੀਓ ਨੂੰ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ ਅਤੇ ਤੁਸੀਂ ਚਾਹੋ ਤਾਂ ਇਸ ਨੂੰ ਆਪਣੀ IGTV ਵੀਡੀਓ ’ਤੇ ਵੀ ਰੀ-ਅਪਲੋਡ ਕਰ ਸਕਦੇ ਹੋ।

Rakesh

This news is Content Editor Rakesh