ਇੰਸਟਾਗ੍ਰਾਮ ’ਚ ਸ਼ਾਮਲ ਹੋਇਆ ਨਵਾਂ ਫੀਚਰ, ਹੁਣ ਸਟੋਰੀ ਨਾਲ ਆਪਣੇ-ਆਪ ਜੁੜ ਜਾਵੇਗੀ ਕੈਪਸ਼ਨ

05/05/2021 3:57:16 PM

ਗੈਜੇਟ ਡੈਸਕ– ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਨੇ ਇਕ ਨਵਾਂ ਫੀਚਰ ਪੇਸ਼ ਕੀਤਾ ਹੈ ਜਿਸ ਨੂੰ ਐਕਟਿਵ ਕਰਨ ਤੋਂ ਬਾਅਦ ਤੁਹਾਡੀ ਇੰਸਟਾਗ੍ਰਾਮ ਸਟੋਰੀ ’ਚ ਆਪਣੇ-ਆਪ ਕੈਪਸ਼ਨ ਜੁੜ ਜਾਵੇਗੀ। ਇਸ ਫੀਚਰ ਰਾਹੀਂ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾਇਆ ਜਾਵੇਗਾ। ਫਿਲਹਾਲ ਇਸ ਫੀਚਰ ਨੂੰ ਚੁਣੇ ਹੋਏ ਦੇਸ਼ਾਂ ਲਈ ਜਾਰੀ ਕੀਤਾ ਗਿਆ ਹੈ। ਇੰਸਟਾਗ੍ਰਾਮ ਦਾ ਨਵਾਂ ਕੈਪਸ਼ਨ ਫੀਚਰ ਸਟਿਕਰ ਟ੍ਰੇਅ ’ਚ ਮੌਜੂਦ ਹੈ। 

ਯੂਜ਼ਰਸ ਵੀਡੀਓ ਰਿਕਾਰਡ ਕਰਨ ਤੋਂ ਬਾਅਦ ਜਿਵੇਂ ਹੀ ਕੈਪਸ਼ਨ ਸਟਿਕਰ ’ਤੇ ਕਲਿੱਕ ਕਰਨਗੇ, ਕੈਪਸ਼ਨ ਆਪਣੇ-ਆਪ ਵੀਡੀਓ ’ਚ ਜੁੜ ਜਾਵੇਗੀ। ਯੂਜ਼ਰਸ ਨੂੰ ਕੈਪਸ਼ਨ ਦੇ ਫੋਂਟ ਅਤੇ ਰੰਗ ’ਚ ਬਦਲਾਅ ਕਰਨ ਦੀ ਸੁਵਿਧਾ ਦਿੱਤੀ ਗਈ ਹੈ, ਇਸ ਤੋਂ ਇਲਾਵਾ ਯੂਜ਼ਰਸ ਕੈਪਸ਼ਨ ਦੇ ਸ਼ਬਦ ਨੂੰ ਐਡਿਟ ਵੀ ਕਰ ਸਕਦੇ ਹਨ। 

 

‘ਦਿ ਵਰਜ’ ਦੀ ਇਕ ਰਿਪੋਰਟ ਮੁਤਾਬਕ, ਇੰਸਟਾਗ੍ਰਾਮ ਦੇ ਨਵੇਂ ਕੈਪਸ਼ਨ ਸਟਿਕਰ ਫੀਚਰ ਨੂੰ ਸਭ ਤੋਂ ਪਹਿਲਾਂ ਅੰਗਰੇਜੀ ਬੋਲਣ ਵਾਲੇ ਦੇਸ਼ਾਂ ਲਈ ਹੀ ਜਾਰੀ ਕੀਤਾ ਗਿਆ ਹੈ। ਕੰਪਨੀ ਇਸ ਫੀਚਰ ’ਚ ਕਈ ਹੋਰ ਭਾਸ਼ਾਵਾਂ ਨੂੰ ਜੋੜਨ ’ਤੇ ਕੰਮ ਕਰ ਰਹੀ ਹੈ। 

Rakesh

This news is Content Editor Rakesh