ਹੈਕਰਾਂ ਦੇ ਨਿਸ਼ਾਨੇ ’ਤੇ iPhone ਤੇ Instagram ਯੂਜ਼ਰਜ਼

12/12/2019 12:43:26 PM

ਗੈਜੇਟ ਡੈਸਕ– ਸਾਈਬਰ ਅਪਰਾਧੀ ਅਤੇ ਹੈਕਰ ਲੋਕਾਂ ਦੇ ਸਮਾਰਟਫੋਨਜ਼ ਨੂੰ ਕੰਟਰੋਲ ਕਰਨ ਲਈ ਆਏ ਦਿਨ ਨਵੇਂ-ਨਵੇਂ ਤਰੀਕੇ ਲੱਭਦੇ ਰਹਿੰਦੇ ਹਨ। ਹੁਣ ਇਕ ਨਵੀਂ ਰਿਸਰਚ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਹੈਕਰ ਸਭ ਤੋਂ ਜ਼ਿਆਦਾ ਆਈਫੋਨ ਅਤੇ ਇੰਸਟਾਗ੍ਰਾਮ ਐਪ ਨੂੰ ਟਾਰਗੇਟ ਕਰ ਰਹੇ ਹਨ। 

- Case24 ਵੱਲੋਂ ਕੀਤੇ ਗਏ ਇਸ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਹੁਵਾਵੇਈ ਫੋਨ ਦੇ ਯੂਜ਼ਰਜ਼ ਦੇ ਮੁਕਾਬਲੇ ਆਈਫੋਨ ਯੂਜ਼ਰਜ਼ ’ਤੇ ਅਟੈਕ ਹੋਣ ਦਾ ਰਿਸਕ 192 ਗੁਣਾ ਜ਼ਿਆਦਾ ਹੈ। 
- ਕਿਸੇ ਵੀ ਹੋਰ ਸਮਾਰਟਫੋਨ ਬ੍ਰਾਂਡ ਦੇ ਮੁਕਾਬਲੇ ਅਮਰੀਕਾ ’ਚ ਅੱਜ ਤਕ ਆਈਫੋਨਜ਼ ਨੂੰ ਹੀ ਜ਼ਿਆਦਾਤਰ ਹੈਕ ਕੀਤਾ ਗਿਆ ਹੈ। 
- ਰਿਪੋਰਟ ’ਚ ਸਾਹਮਣੇ ਆਇਆ ਹੈ ਕਿ ਹੈਕ ਹੋਣ ਵਾਲੇ ਟਾਪ 6 ਸਮਾਰਟਫੋਨ ਬ੍ਰਾਂਡਸ ’ਚ ਐਪਲ, ਸੈਮਸੰਗ, ਐੱਲ.ਜੀ., ਸੋਨੀ, ਨੋਕੀਆ ਅਤੇ ਹੁਵਾਵੇਈ ਸ਼ਾਮਲ ਹਨ। 
- ਇਨ੍ਹਾਂ ’ਚੋਂ ਹੈਕਰਾਂ ਨੇ ਕੁਲ ਮਿਲਾ ਕੇ 48,010 ਆਈਫੋਨਸ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ, ਤਾਂ ਉਥੇ ਹੀ 3,100 ਸੈਮਸੰਗ ਫੋਨਜ਼ ਨੂੰ ਹੈਕਰਾਂ ਨੇ ਨਿਸ਼ਾਨਾ ਬਣਾਇਆ ਹੈ।

ਇੰਸਟਾਗ੍ਰਾਮ ਨੂੰ ਬਣਾਇਆ ਜਾ ਰਿਹਾ ਟਾਰਗੇਟ
ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਨੂੰ ਸਭ ਤੋਂ ਜ਼ਿਆਦਾ ਟਾਰਗੇਟ ਕੀਤਾ ਗਿਆ। ਅਮਰੀਕਾ ’ਚ ਇੰਸਟਾਗ੍ਰਾਮ ਨੂੰ 66,960 ਵਾਰ ਨਿਸ਼ਾਨਾ ਬਣਾਇਆ ਗਿਆ, ਇਸ ਤੋਂ ਇਲਾਵਾ ਸਨੈਪਚੈਟ (57,740) ਵਾਰ, ਵਟਸਐਪ, ਯੂਟਿਊਬ, ਟਵਿਟਰ, ਮੈਸੇਂਜਰ, ਜੀਮੇਲ ਅਤੇ ਫੇਸਬੁੱਕ ਨੂੰ ਵੀ ਹੈਕਰਾਂ ਨੇ ਆਪਣਾ ਨਿਸ਼ਾਨਾ ਬਣਾਇਆ। 
- ਇਸ ਅਧਿਐਨ ਤੋਂ ਪਤਾ ਲੱਗਾ ਹੈ ਕਿ ਅਮਰੀਕਾ ’ਚ ਕਰੀਬ 60 ਹਜ਼ਾਰ ਲੋਕਾਂ ਨੇ ਇੰਸਟਾਗ੍ਰਾਮ ਹੈਕ ਕਰਨ ਦੇ ਤਰੀਕੇ ਸਰਚ ਕੀਤੇ। ਇਸੇ ਤਰ੍ਹਾਂ ਕਰੀਬ 50 ਹਜ਼ਾਰ ਲੋਕਾਂ ਨੇ ਕਿਸੇ ਆਈਫੋਨ ਨੂੰ ਹੈਕ ਕਰਨ ਦਾ ਤਰੀਕਾ ਗੂਗਲ ’ਤੇ ਸਰਚ ਕੀਤਾ।