ਇੰਸਟਾਗ੍ਰਾਮ ਚਲਾਉਣ ਲਈ 13 ਸਾਲ ਦਾ ਹੋਣਾ ਲਾਜ਼ਮੀ

12/08/2019 12:10:26 AM

ਗੈਜੇਟ ਡੈਸਕ—ਇੰਸਟਾਗ੍ਰਾਮ ਅਕਾਊਂਟ ਬਣਾਉਣ ਲਈ ਹੁਣ ਨਵੇਂ ਯੂਜ਼ਰਸ ਨੂੰ ਆਪਣੀ ਡੇਟ ਆਫ ਬਰਥ ਦੱਸਣਾ ਜ਼ਰੂਰੀ ਹੋਵੇਗਾ। ਇੰਸਟਾਗ੍ਰਾਮ ਨੇ ਇਸ ਨਵੇਂ ਨਿਯਮ ਨੂੰ ਆਪਣੇ ਐਪ 'ਚ ਸ਼ਾਮਲ ਕਰਦੇ ਹੋਏ ਕਿਹਾ ਕਿ ਹੁਣ 13 ਸਾਲ ਤੋਂ ਘੱਟ ਉਮਰ ਦੇ ਯੂਜ਼ਰਸ ਇਸ ਐਪ ਦਾ ਇਸਤੇਮਾਲ ਨਹੀਂ ਕਰ ਸਕਣਗੇ। ਇਸ ਕਾਰਨ ਯੂਜ਼ਰਸ ਨੂੰ ਆਪਣੀ ਡੇਟ ਆਫ ਥਰਡ ਦੱਸਣੀ ਜ਼ਰੂਰ ਹੋਵੇਗੀ। ਜੇਕਰ ਯੂਜ਼ਰਸ ਦੀ ਡੇਟ ਆਫ ਬਰਥ ਅਕਾਊਂਟ ਓਪਨ ਕਰਨ ਸਮੇਂ 13 ਸਾਲ ਤੋਂ ਘੱਟ ਹੋਵੇਗੀ ਤਾਂ ਉਨ੍ਹਾਂ ਦਾ ਅਕਾਊਂਟ ਨਹੀਂ ਓਪਨ ਹੋਵੇਗਾ।

ਇੰਸਟਾਗ੍ਰਾਮ ਲਈ 13 ਸਾਲ ਦੀ ਉਮਰ ਜ਼ਰੂਰੀ
ਇੰਸਟਾਗ੍ਰਾਮ ਨੇ ਅਮਰੀਕੀ ਕਾਨੂੰਨ ਦਾ ਪਾਲਨ ਕਰਨ ਦੇ ਉਦੇਸ਼ ਨਾਲ ਇਸ ਨਵੇਂ ਕਾਨੂੰਨ ਨੂੰ ਲਾਗੂ ਕੀਤਾ ਹੈ। ਇਸ ਕਾਰਨ ਹੁਣ ਇੰਸਟਾਗ੍ਰਾਮ ਅਕਾਊਂਟ ਓਪਨ ਕਰਨ ਲਈ ਘਟੋ-ਘੱਟ 13 ਸਾਲ ਉਮਰ ਹੋਣੀ ਬਹੁਤ ਜ਼ਰੂਰੀ ਹੈ। ਇੰਸਟਾਗ੍ਰਾਮ ਨੇ ਇਸ ਨਿਯਮ ਨੂੰ ਲਾਗੂ ਕਰਨ ਤੋਂ ਬਾਅਦ ਇਕ ਬਲਾਗ 'ਚ ਕਿਹਾ ਕਿ ਇਸ ਨੂੰ ਲਾਗੂ ਕਰਨ ਦਾ ਮਕਸਦ ਘੱਟ ਉਮਰ ਦੇ ਯੂਜ਼ਰਸ ਨੂੰ ਇੰਸਟਾਗ੍ਰਾਮ ਦੀ ਪਹੁੰਚ ਤੋਂ ਦੂਰ ਰੱਖਣਾ ਹੈ। ਕੰਪਨੀ ਨੇ ਕਿਹਾ ਕਿ ਇਸ ਨਿਯਮ ਕਾਰਨ ਬੱਚੇ ਇੰਸਟਾਗ੍ਰਾਮ ਕੰਟੈਂਟ ਤੋਂ ਦੂਰ ਅਤੇ ਸੁਰੱਖਿਅਤ ਰਹਿਣਗੇ। ਇਸ ਤੋਂ ਇਲਾਵਾ ਉਮਰ ਪਤਾ ਹੋਣ ਨਾਲ ਇੰਸਟਾਗ੍ਰਾਮ ਯੂਜ਼ਰਸ ਨੂੰ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਕੰਟੈਂਟ ਦਾ ਅਨੁਭਵ ਕਰਵਾ ਸਕਣਗੇ।

ਇਕ ਖਬਰ ਮੁਤਾਬਕ ਕੰਪਨੀ ਨੇ ਹੁਣ ਇੰਸਟਾਗ੍ਰਾਮ ਅਕਾਊਂਟ ਬਣਾਉਣ ਲਈ ਘੱਟ ਉਮਰ ਭਾਵ 13 ਸਾਲ ਕਰ ਦਿੱਤੀ ਹੈ। ਹਾਲਾਂਕਿ ਅਜੇ ਤਕ ਇਸ ਗੱਲ ਦੀ ਕੋਈ ਜਾਣਕਾਰੀ ਇੰਸਟਾਗ੍ਰਾਮ ਨੇ ਨਹੀਂ ਦਿੱਤੀ ਹੈ ਕਿ ਯੂਜ਼ਰਸ ਦੀ ਸਹੀ ਉਮਰ ਦਾ ਪਤਾ ਲਗਾਉਣ ਲਈ ਕੰਪਨੀ ਕੀ ਕਰੇਗੀ ਜਾਂ ਕਿਹੜਾ ਕਦਮ ਚੁੱਕੇਗੀ। ਸੋਸ਼ਲ ਮੀਡੀਆ 'ਤੇ ਇੰਸਟਾਗ੍ਰਾਮ ਅਕਾਊਂਟ ਓਪਨ ਕਰਨ ਲਈ ਯੂਜ਼ਰਸ ਸਹੀ ਉਮਰ ਭਰ ਰਹੇ ਹਨ ਜਾਂ ਨਹੀਂ ਇਸ ਦਾ ਪਤਾ ਕੰਪਨੀ ਨੂੰ ਕਿਵੇਂ ਲੱਗੇਗਾ।

ਕਿਵੇਂ ਪਤਾ ਲੱਗੇਗੀ ਸਹੀ ਉਮਰ
ਅਸੀਂ ਸਾਰ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਦੇ ਕਿਸੇ ਵੀ ਪਲੇਟਫਾਰਮ ਜਿਵੇਂ ਫੇਸਬੁੱਕ, ਟਵਿੱਟਰ, ਟਿਕਟਾਕ, ਹੈਲੋ ਜਾਂ ਹੋਰ ਅਕਾਊਂਟ 'ਤੇ ਯੂਜ਼ਰਸ ਆਪਣੀ ਡੇਟ ਆਫ ਬਰਥ ਗਲਤ ਹੀ ਭਰ ਦਿੰਦੇ ਹਨ। ਇਸ ਕਾਰਨ ਅੱਜ-ਕੱਲ ਛੋਟੇ-ਛੋਟੇ ਬੱਚੇ ਵੀ ਆਪਣੀ ਉਮਰ ਵਧਾ ਕੇ ਗਲਤ ਡੇਟ ਆਫ ਬਰਥ ਭਰ ਦਿੰਦੇ ਹਨ। ਅਜਿਹੇ 'ਚ ਯੂਜ਼ਰਸ ਦੀ ਸਹੀ ਉਮਰ ਦਾ ਪਤਾ ਇੰਸਟਾਗ੍ਰਾਮ ਜਾਂ ਕਿਸੇ ਵੀ ਹੋਰ ਕੰਪਨੀਆਂ ਨੂੰ ਕਿਵੇਂ ਲੱਗੇਗਾ? ਕੀ ਇਸ ਦੇ ਲਈ ਕੰਪਨੀ ਯੂਜ਼ਰਸ ਨਾਲ ਉਸ ਦੇ ਆਧਾਰ ਕਾਰਡ ਜਾਂ ਕਿਸੇ ਪੱਛਾਣ ਪੱਤਰ ਦੀ ਮੰਗ ਕਰ ਸਕਦੀ ਹੈ। ਜੇਕਰ ਅਜਿਹੇ ਹੁੰਦਾ ਹੈ ਤਾਂ ਸੋਸ਼ਲ ਮੀਡੀਆ ਦੇ ਬੁਰੇ ਕਹਿਰ ਤੋਂ ਦੂਰ ਰਹਿਣਗੇ ਅਤੇ ਫੇਕ ਆਈ.ਡੀ. ਦਾ ਵੀ ਪਤਾ ਚੱਲ ਜਾਵੇਗਾ ਕਿਉਂਕਿ ਇਕ ਆਈ.ਡੀ. 'ਤੇ ਇਹ ਹੀ ਵਿਅਕਤੀ ਅਕਾਊਂਟ ਓਪਨ ਕਰ ਸਕੇਗਾ ਅਤੇ ਫਿਰ ਜੇਕਰ ਉਸ ਦੇ ਅਕਾਊਂਟ ਤੋਂ ਕੋਈ ਵੀ ਗਲਤ ਕੰਮ ਹੋਵੇਗਾ ਤਾਂ ਉਸ ਦਾ ਪਤਾ ਵੀ ਆਸਾਨੀ ਨਾਲ ਚੱਲ ਪਾਵੇਗਾ। ਅਜੇ ਦੇ ਸਮੇਂ 'ਚ ਅਜਿਹਾ ਨਹੀਂ ਹੁੰਦਾ ਹੈ ਜਿਸ ਦਾ ਕਿੰਨਾ ਗਲਤ ਫਾਇਦਾ ਕਾਫੀ ਸਾਰੇ ਫਰਾਡ ਅਤੇ ਗਲਤ ਲੋਕ ਚੁੱਕਦੇ ਹਨ।

Karan Kumar

This news is Content Editor Karan Kumar