ਮਹਿੰਦਰਾ ਦੁਆਰਾ ਚਲਾਈ ਜਾ ਰਹੀ ਦੇਸ਼ ਦੀ ਪਹਿਲੀ ਮਹਿਲਾ ਆਟੋਮੋਬਾਇਲ ਵਰਕਸ਼ਾਪ ਨੇ ਪੂਰਾ ਕੀਤਾ ਇਕ ਸਾਲ

10/17/2020 2:36:57 PM

ਆਟੋ ਡੈਸਕ– ਰਾਜਸਥਾਨ ਦੇ ਜੈਪੁਰ ’ਚ ਮਹਿੰਦਰਾ ਐਂਡ ਮਹਿੰਦਰਾ ਦੁਆਰਾ ਚਲਾਈ ਜਾ ਰਹੀ ਦੇਸ਼ ਦੀ ਪਹਿਲੀ ਮਹਿਲਾ ਆਟੋਮੋਬਾਇਲ ਵਰਕਸ਼ਾਬ ਨੇ ਅੱਜ ਇਕ ਸਾਲ ਪੂਰਾ ਕਰ ਲਿਆ ਹੈ। ਮਹਿੰਦਰਾ ਆਟੋਮੋਬਾਇਲ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਇਸ ਮੌਕੇ ਖ਼ੁਦ ਵਰਕਸ਼ਾਪ ’ਚ ਕੰਮ ਕਰਨ ਵਾਲੀਆਂ ਬੀਬੀਆਂ ਨੂੰ ਵਧਾਈ ਦਿੱਤੀ ਹੈ। 

ਇਸ ਵਰਕਸ਼ਾਪ ਨੂੰ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਸੀ ਜਿਸ ਵਿਚ 9 ਬੀਬੀਆਂ ਦੀ ਨਿਯੁਕਤੀ ਕੀਤੀ ਗਈ ਸੀ। ਵਰਕਸ਼ਾਪ ’ਚ ਕੰਮ ਕਰਨ ਵਾਲੀਆਂ ਬੀਬੀਆਂ ਨੂੰ ਟੈਕਨੀਸ਼ੀਅਨ, ਸਰਵਿਸ ਐਡਵਾਈਜ਼ਰ, ਡਰਾਈਵਰ, ਮੈਨੇਜਰ ਅਤੇ ਸਕਿਓਰਿਟੀ ਗਾਰਡ ਦਾ ਅਹੁਦਾ ਦਿੱਤਾ ਗਿਆ ਹੈ। ਇਹ ਆਊਟਲੇਟ ਮਹਿੰਦਰਾ ਦੁਆਰਾ ਚਲਾਏ ਜਾ ਰਹੇ ਮਹਿਲਾ ਸ਼ਕਤੀਕਰਨ ਦੀ ਮੁਹਿੰਮ ‘ਪਿੰਕ ਕਾਲਰ’ ਦਾ ਹਿੱਸਾ ਹੈ। 

ਇਸ ਵਰਕਸ਼ਾਪ ਦਾ ਉਦਘਾਟਨ ਜੈਪੁਰ ’ਚ ਪਿਛਲੇ ਸਾਲ ਅੰਤਰਰਾਸ਼ਟਰੀ ਬਾਲਿਕਾ ਦਿਵਸ ’ਤੇ ਪਦਮ ਸ਼੍ਰੀ, ਅਰਜੁਨ ਅਵਾਰਡੀ ਅਤੇ ਮੌਜੂਦਾ ਵਿਧਾਇਕ ਕ੍ਰਿਸ਼ਣਾ ਪੂਨੀਆ ਦੁਆਰਾ ਕੀਤਾ ਗਿਆ ਸੀ। ਇਸ ਆਊਟਲੇਟ ਦਾ ਸੰਚਾਲਨ ਮਹਿੰਦਰਾ ਦੇ ਚੈਨਲ ਪਾਰਟਨਰ- ਕਲਿਆਣ ਮੋਟਰਸ ਦੁਆਰਾ ਕੀਤਾ ਜਾ ਰਿਹਾ ਹੈ। 

Rakesh

This news is Content Editor Rakesh