ਇੰਟਰਨੈੱਟ ਦੇ ਸਾਈਡ ਇਫੈਕਟ ਜਾਣ ਹੋਵੇਗੇ ਹੈਰਾਨ, ਰੋਜ਼ਾਨਾ ਕਰੀਬ 5 ਘੰਟੇ ਫੋਨ ’ਤੇ ਬਿਤਾ ਰਹੇ ਨੇ ਭਾਰਤੀ

11/13/2021 2:54:01 PM

ਗੈਜੇਟ ਡੈਸਕ– ਹਰ ਚੀਜ਼ ਦੇ ਫਾਇਦੇ ਅਤੇ ਨੁਕਸਾਨ ਦੋਵੇਂ ਹੁੰਦੇ ਹਨ। ਇੰਟਰਨੈੱਟ ਦੇ ਨਾਲ ਵੀ ਅਜਿਹਾ ਹੀ ਹੈ। ਕਈ ਮਹਿਰ ਘੱਟੋ-ਘੱਟ ਮੋਬਾਇਲ ਇਸਤੇਮਾਲ ਦੀ ਸਲਾਹ ਦੇ ਰਹੇ ਹਨ ਪਰ ਲੋਕ ਕਿੱਥੇ ਸੁਣਨ ਵਾਲੇ ਹਨ। ਭਾਰਤ ਦੇ ਲੋਕ ਇਸ ਸਮੇਂ ਸਮਾਰਟਫੋਨ ’ਤੇ ਸਭ ਤੋਂ ਜ਼ਿਆਦਾ ਸਮਾਂ ਬਿਤਾ ਰਹੇ ਹਨ। ਇਕ ਰਿਪੋਰਟ ਤੋਂ ਇਸਦੀ ਜਾਣਕਾਰੀ ਮਿਲੀ ਹੈ। ਭਾਰਤੀ ਮੋਬਾਇਲ ਯੂਜ਼ਰਸ ’ਚ ਗੇਮਿੰਗ ਐਪਸ ਸਭ ਤੋਂ ਲੋਕਪ੍ਰਿਯ ਹਨ। 

ਇਹ ਵੀ ਪੜ੍ਹੋ– 63 ਲੱਖ ਰੁਪਏ ’ਚ ਵਿਕਿਆ ਇਹ ਪੁਰਾਣਾ iPhone, ਕਾਰਨ ਜਾਣ ਹੋ ਜਾਓਗੇ ਹੈਰਾਨ

ਮੋਬਾਇਲ ’ਤੇ ਸਮਾਂ ਬਿਤਾਉਣ ਦੇ ਮਾਮਲੇ ’ਚ ਭਾਰਤ ਚੌਥੇ ਨੰਬਰ ’ਤੇ
ਮੋਬਾਇਲ ਐਪ ਐਨਾਲਿਸਟ ਕੰਪਨੀ ਐਪ ਐਨੀ ਦੀ ਇਕ ਰਿਪੋਰਟ ਮੁਤਾਬਕ, 5.5 ਘੰਟਿਆਂ ਦੇ ਨਾਲ ਇੰਡੋਨੇਸ਼ੀਆ ਪਹਿਲੇ ਨੰਬਰ ’ਤੇ, 5.4 ਘੰਟਿਆਂ ਨਾਲ ਬ੍ਰਾਜ਼ੀਲ ਦੂਜੇ ਨੰਬਰ, 5 ਘੰਟਿਆਂ ਨਾਲ ਦੱਖਣ ਕੋਰੀਆ ਤੀਜੇ ਨੰਬਰ ’ਤੇ, 4.8 ਘੰਟਿਆਂ ਨਾਲ ਭਾਰਤ ਚੌਥੇ ਨੰਬਰ ’ਤੇ ਅਤੇ 4.8 ਘੰਟਿਆਂ ਨਾਲ ਮੈਕਸੀਕੋ ਪੰਜਵੇਂ ਨੰਬਰ ’ਤੇ ਹੈ। ਭਾਰਤੀ ਯੂਜ਼ਰਸ ਰੋਜ਼ਾਨਾ 24 ਘੰਟਿਆਂ ’ਚੋਂ 4.8 ਘੰਟੇ ਮੋਬਾਇਲ ’ਤੇ ਬਿਤਾ ਰਹੇ ਹਨ। ਪਿਛਲੇ ਸਾਲ ਦੀ ਪਹਿਲੀ ਤਿਮਾਹੀ ’ਚ ਇਹ ਸਮਾਂ 4 ਘੰਟਿਆਂ ਦਾ ਸੀ। ਇਸ ਵਿਚ ਸਭ ਤੋਂ ਜ਼ਿਆਦਾ ਯੂਜ਼ਰਸ ਗੇਮਿੰਗ ਵਾਲੇ ਹਨ। ਇਸ ਤੋਂ ਇਲਾਵਾ ਫਿਨਟੈੱਕ ਅਤੇ ਕ੍ਰਿਪਟੋ ਐਪਸ ਵੀ ਭਾਰਤ ’ਚ ਕਾਫੀ ਲੋਕਪ੍ਰਿਯ ਹੋ ਰਹੇ ਹਨ। 

ਇਹ ਵੀ ਪੜ੍ਹੋ– ਫਿਰ ਫਟਿਆ OnePlus Nord 2, ਯੂਜ਼ਰ ਨੇ ਸ਼ੇਅਰ ਕੀਤੀਆਂ ਹੋਸ਼ ਉਡਾ ਦੇਣ ਵਾਲੀਆਂ ਤਸਵੀਰਾਂ

ਐਪ ਐਨੀ ਨੇ 2021 ਦੀ ਤੀਜੀ ਤਿਮਾਹੀ ਦੀ ਰਿਪੋਰਟ ਜਾਰੀ ਕੀਤੀ ਹੈ। ਕੁਲ ਐਪਸ ਦੀ ਡਾਊਨਲੋਡਿੰਗ ’ਚ ਵੀ 28 ਫੀਸਦੀ ਦਾ ਵਾਧਾ ਵੇਖਣ ਨੂੰ ਮਿਲਿਆ ਹੈ ਜਿਸ ਤੋਂ ਬਾਅਦ ਡਾਊਨਲੋਡ ਹੋਏ ਕੁੱਲ ਐਪਸ ਦੀ ਗਿਣਤੀ 24 ਬਿਲੀਅਨ ਪਹੁੰਚ ਗਈ ਹੈ। ਰਿਪੋਰਟ ਮੁਤਾਬਕ, ਭਾਰਤ ਮੋਬਾਇਲ ਗੇਮਿੰਗ ਦੇ ਲਿਹਾਜ ਨਾਲ ਪੂਰੀ ਦੁਨੀਆ ’ਚ ਸਭ ਤੋਂ ਵੱਡਾ ਬਾਜ਼ਾਰ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਹਰੇਕ ਪੰਜਵਾਂ ਮੋਬਾਇਲ ਗੇਮ ਐਪ ਭਾਰਤ ’ਚ ਹੀ ਡਾਊਨਲੋਡ ਹੁੰਦਾ ਹੈ। 

ਸਭ ਤੋਂ ਜ਼ਿਆਦਾ ਡਾਊਨਲੋਡਿੰਗ ਦਾ ਤਾਜ Ludo King ਦੇ ਸਿਰ
ਫੈਂਟਸੀ ਮੋਬਾਇਲ ਗੇਮ ਐਪਸ ਦੀ ਲੋਕਪ੍ਰਿਯਤਾ ਦੇ ਬਾਵਜੂਦ ਸਾਲ 2021 ਦੀ ਛਮਾਹੀ ’ਚ ‘ਲੂਡੋ ਕਿੰਗ’ ਡਾਊਨਲੋਡਿੰਗ ਦੇ ਮਾਮਲੇ ’ਚ ਟਾਪ ’ਤੇ ਹੈ। ਘਰੇਲੂ ਗੇਮਿੰਗ ਐਪਸ ਨੂੰ ਸਿਰਫ 7.5 ਫੀਸਦੀ ਹੀ ਡਾਊਨਲੋਡਸ ਮਿਲੇ ਹਨ। ਸਰਕਾਰ ਦੁਆਰਾ ਪਿਛਲੇ ਸਾਲ ਬੈਨ ਕਰਨ ਤੋਂ ਬਾਅਦ ਵੀ ਪਬਜੀ ਮੋਬਾਇਲ ਗੇਮ ਲੋਕਪ੍ਰਿਯਤ ਦੇ ਸ਼ਿਖਰ ’ਤੇ ਹੈ। ਪਬਜੀ ਮੋਬਾਇਲ ਨੂੰ ਹਾਲ ਹੀ ’ਚ ਭਾਰਤ ’ਚ ਨਵੇਂ ਨਾਂ ‘ਬੈਟਲਗ੍ਰਾਊਂਡਸ ਮੋਬਾਇਲ ਇੰਡੀਆ ਦੇ ਨਾਂ ਨਾਲ ਲਾਂਚ ਕੀਤਾ ਗਿਆ ਹੈ।

ਇਹ ਵੀ ਪੜ੍ਹੋ– ਪੁਰਾਣਾ ਫੋਨ ਵੇਚਣ ਤੋਂ ਪਹਿਲਾਂ ਜ਼ਰੂਰ ਕਰ ਲਓ ਇਹ ਕੰਮ ਨਹੀਂ ਤਾਂ ਪੈ ਸਕਦੈ ਪਛਤਾਉਣਾ

ਇੰਟਰਨੈੱਟ ਦੇ ਸਾਈਡ ਇਫੈਕਟ

- ਮੋਬਾਈਲ ਫੋਨਾਂ ਦੀ ਵਿਆਪਕ ਵਰਤੋਂ ਨੇ, ਲੋਕਾਂ ਦਾ ਆਪਸੀ ਮੇਲ ਜੋਲ, ਪ੍ਰੇਮ- ਪਿਆਰ ਨੂੰ ਵੀ ਘਟਾਇਆ, ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਕਿਸੇ ਨੂੰ ਮਿਲਣ ਦੀ ਕੋਈ ਪਰਵਾਹ ਨਹੀਂ ਭਾਵੇਂ ਕੋਈ ਕੁਝ ਮੀਟਰਾਂ ਦਾ ਦੂਰੀ ਤੇ ਰਹਿੰਦਾ ਹੋਵੇ, ਉਹ ਨਾ ਤਾਂ ਸਿਰਫ਼ ਫੋਨ ਕਰਕੇ ਗੱਲਬਾਤ ਹੀ ਕਰਦੇ ਹਨ ਜਾਂ ਸੋਸ਼ਲ ਮੀਡੀਆ ਖਾਤੇ ਤੇ ਟਿੱਪਣੀ ਹੀ ਕਰਦੇ।

- ਇੰਟਰਨੈੱਟ ਨੇ ਲੋਕ ਵੇਲੜ ਬਣਾ ਦਿੱਤੇ ਹਨ। ਲੋਕ ਇੰਟਰਨੈੱਟ ਤੇ ਸਰਫਿੰਗ ਕਰਨ ਦੇ ਆਦੀ ਹੋ ਗਏ ਹਨ, ਲੋਕ ਉਦੋਂ ਵੀ ਮੋਬਾਇਲ ਦੀ ਵਰਤੋਂ ਕਰਦੇ ਹਨ, ਜਦੋਂ ਉਨਾਂ ਨੂੰ ਲੋੜ ਨਹੀਂ ਹੁੰਦੀ। ਮੋਬਾਇਲ ਰਈ ਤਰਾਂ ਦੇ ਲੜਾਈ-ਝਗੜੇ ਤੇ ਘਰੇਲੂ ਕਲੇਸ਼ ਦਾ ਵੀ ਕਾਰਨ ਹਨ। 

- ਬਚਿੱਆਂ ’ਤੇ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ, ਜਿਸ ਕਾਰਨ ਬੱਚੇ ਪੜ੍ਹਨ ਵਿਚ ਧਿਆਨ ਨਹੀਂ ਦਿੰਦੇ।

- ਮੋਬਾਈਲ ਫੋਨਾਂ ਦੇ ਲੰਮੇ ਸੰਪਰਕ, ਸਾਡੀਆਂ ਅੱਖਾਂ, ਦਿਮਾਗ ਅਤੇ ਹੋਰ ਅੰਗਾਂ ਤੇ ਹਾਨੀਕਾਰਕ ਪ੍ਰਭਾਵ ਪਾਉਂਦੇ ਹਨ, ਜਿਸ ਨਾਲ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ।

- ਇੰਟਰਨੈੱਟ ਦੀ ਵਰਤੋਂ ਕਰਨ ਨਾਲ ਉਪਭੋਗਤਾ ਦੀ ਗੋਪਨੀਯਤਾ ਨਾਲ ਸਮਝੌਤਾ ਹੋ ਗਿਆ, ਅੱਜ ਕੋਈ ਵੀ ਇਸ ਜਾਣਕਾਰੀ ਨੂੰ ਆਸਾਨੀ ਨਾਲ ਵਰਤ ਸਕਦਾ, ਜਿਵੇਂ ਕਿ ਤੁਸੀਂ ਕਿੱਥੇ ਰਹਿੰਦੇ ਹੋ, ਤੁਹਾਡੇ ਦੋਸਤ ਅਤੇ ਪਰਿਵਾਰ ਦੇ ਮੈਂਬਰ ਕੌਣ ਹਨ, ਤੁਹਾਡਾ ਕਾਰੋਬਾਰ ਕੀ ਹੈ, ਤੁਹਾਡਾ ਘਰ ਕਿੱਥੇ ਹੈ ਆਦਿ ਆਪਣੇ ਸੋਸ਼ਲ ਮੀਡੀਆ ਖਾਤੇ ਰਾਹੀਂ ਆਸਾਨੀ ਨਾਲ ਲੱਭ ਸਕਦੇ ਹਾਂ। 

ਇਹ ਵੀ ਪੜ੍ਹੋ– 7000 ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਸਮਾਰਟਫੋਨ, ਖਰੀਦਣ ਲਈ ਵੇਖੋ ਪੂਰੀ ਲਿਸਟ

Rakesh

This news is Content Editor Rakesh