ਤੁਹਾਡੀ ਪਹਿਲੀ ਪਸੰਦ ਬਣ ਸਕਦੇ ਹਨ ਇਨ੍ਹਾਂ 5 ਭਾਰਤੀ ਕੰਪਨੀਆਂ ਦੇ ਈਅਰਫੋਨਸ

06/29/2020 11:02:08 AM

ਗੈਜੇਟ ਡੈਸਕ– ਜੇਕਰ ਤੁਸੀਂ ਸ਼ਾਨਦਾਰ ਸਾਊਂਡ ਕੁਆਲਟੀ ਵਾਲੇ ਈਅਰਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਭਾਰਤੀ ਕੰਪਨੀਆਂ ਦੇ ਕੁਝ ਚੁਣੇ ਹੋਏ ਈਅਰਫੋਨ ਲੈ ਕੇ ਆਏ ਹਾਂ। ਇਨ੍ਹਾਂ ਸਾਰੇ ਈਅਰਫੋਨਸ ਦੀ ਕੀਮਤ 2,000 ਰੁਪਏ ਤੋਂ ਘੱਟ ਹੈ। ਤੁਹਾਨੂੰ ਇਨ੍ਹਾਂ ਈਅਰਫੋਨਸ ’ਚ ਸ਼ਾਨਦਾਰ ਸਾਊਂਡ ਕੁਆਲਿਟੀ ਮਿਲੇਗੀ। ਆਓ ਜਾਣਦੇ ਹਾਂ ਇਨ੍ਹਾਂ ਈਅਰਫੋਨਸ ਬਾਰੇ ਵਿਸਤਾਰ ਨਾਲ...

boat BassHeads 220


ਬੋਟ ਕੰਪਨੀ ਦੇ BassHeads 220 ਈਅਰਫੋਨਸ ’ਚ ਤੁਹਾਨੂੰ ਮਈਕ ਦੇ ਨਾਲ 3.5 ਐੱਮ.ਐੱਮ. ਦਾ ਕੁਨੈਕਟਰ ਮਿਲੇਗਾ। ਇਨ੍ਹਾਂ ਦੀ ਖ਼ਾਸੀਅਤ ਹੈ ਕਿ ਇਨ੍ਹਾਂ ’ਚ ਟੈਂਗਲ ਫ੍ਰੀ ਵਾਇਰ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ’ਚ ਤੁਹਾਨੂੰ ਕਾਲ ਚੁਕਣ ਅਤੇ ਕੱਟਣ ਲਈ ਇਕ ਬਟਨ ਵੀ ਮਿਲੇਗਾ। ਇਨ੍ਹਾਂ ਈਅਰਫੋਨਸ ਦੀ ਕੀਮਤ 799 ਰੁਪਏ ਹੈ। 

Zoook Sports


ਜੇਕਰ ਤੁਸੀਂ ਵਾਇਰਲੈੱਸ ਯਾਨੀ ਬਲੂਟੂਥ ਤਕਨੀਕ ’ਤੇ ਕੰਮ ਕਰਨ ਵਾਲੇ ਈਅਰਫੋਨਸ ਖ਼ਰੀਦਣਾ ਚਾਹੁੰਦੇ ਹੋ ਤਾਂ ਜੂਕ ਸਪੋਰਟਸ ਈਅਰਫੋਨਸ ਨੂੰ ਚੁਣ ਸਕਦੇ ਹੋ। ਮਾਈਕ ਨਾਲ ਆਉਣ ਵਾਲੇ ਇਨ੍ਹਾਂ ਈਅਰਫੋਨਸ ’ਚ ਵੱਡੇ ਸਾਊਂਡ ਡ੍ਰਾਈਵਰਸ, ਮੈਗਨੈਟਿਕ ਬਡਸ ਅਤੇ ਇਨ-ਲਾਈਨ ਰਿਮੋਟ ਕੰਟਰੋਲ ਦੀ ਸੁਪੋਰਟ ਦਿੱਤੀ ਗਈ ਹੈ। ਇਨ੍ਹਾਂ ਦੀ ਕੀਮਤ 1,150 ਰੁਪਏ ਹੈ। 

Ambrane ANB-33


ਇਨ੍ਹਾਂ ਈਅਰਫੋਨਸ ਨੂੰ ਕਾਫੀ ਆਕਰਸ਼ਕ ਡਿਜ਼ਾਈਨ ਦਿੱਤਾ ਗਿਆ ਹੈ ਅਤੇ ਇਨ੍ਹਾਂ ਦੀ ਬਾਡੀ ਕਾਫੀ ਲਚਕਦਾਰ ਹੈ, ਜਿਸ ਨਾਲ ਤੁਸੀਂ ਇਨ੍ਹਾਂ ਨੂੰ ਆਸਾਨੀ ਨਾਲ ਸੰਭਾਲ ਸਕਦੇ ਹੋ। ਇਨ੍ਹਾਂ ਈਅਰਫੋਨਸ ’ਚ ਤੁਹਾਨੂੰ ਮਾਈਕ, ਬਲੂਟੂਥ ਵਰਜ਼ਨ 5, ਸਿਰੀ/ ਗੂਗਲ ਅਸਿਸਟੈਂਟ ਅਤੇ ਦਮਦਾਰ ਬੈਟਰੀ ਦੀ ਸੁਪੋਰਟ ਮਿਲੇਗੀ। ਇਨ੍ਹਾਂ ਦੀ ਕੀਮਤ 1,299 ਰੁਪਏ ਹੈ। 

Portronics POR-886


ਪੋਟ੍ਰੋਨਿਕਸ ਪੀ.ਓ.ਆਰ.-886 ’ਚ ਤੁਹਾਨੂੰ ਦਮਦਾਰ ਸਾਊਂਡ ਕੁਆਲਿਟੀ ਮਿਲਦੀ ਹੈ। ਇਨ੍ਹਾਂ ਨੂੰ ਟ੍ਰਾਂਸਪੇਰੇਂਟ ਡਿਜ਼ਾਇਨ ਨਾਲ ਬਣਾਇਆ ਗਿਆ ਹੈ। ਇਨ੍ਹਾਂ ’ਚ ਮਾਈਕ ਦੀ ਸੁਪੋਰਟ ਵੀ ਦਿੱਤੀ ਗਈ ਹੈ। ਇਨ੍ਹਾਂ ਈਅਰਫੋਨਸ ਦੀ ਕੀਮਤ 811 ਰੁਪਏ ਹੈ।

Harmano Sporto


ਹਰਮਾਨੋ ਸਪੋਰਟੋ ਈਅਰਫੋਨ ਦੀ ਕੀਮਤ 1,995 ਰੁਪਏ ਹੈ। ਇਸ ਵਾਇਰਲੈੱਸ ਈਅਰਫੋਨ ’ਚ ਲੋਅ-ਪਾਵਰ ਕੰਜਪਸ਼ਨ, ਹਾਈ ਕੁਆਲਿਟੀ ਸਾਊਂਡ ਰੈਜ਼ੋਲਿਊਸ਼ਨ ਅਤੇ ਨੌਇਜ਼ ਕੈਂਸੀਲੇਸ਼ਨ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਈਅਰਫੋਨ ’ਚ 180 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

Rakesh

This news is Content Editor Rakesh