ਏਅਰਟੈੱਲ ਅਤੇ ਇੰਡੀਆ ਪੋਸਟ ਪੇਮੈਂਟਸ ਬੈਂਕ ਨੇ ਵਟਸਐਪ ਬੈਂਕਿੰਗ ਸੇਵਾ ਸ਼ੁਰੂ ਕੀਤੀ

04/04/2023 5:20:47 PM

ਗੈਜੇਟ ਡੈਸਕ– ਭਾਰਤ ’ਚ ਮੋਹਰੀ ਦੂਰਸੰਚਾਰ ਸੇਵਾ ਪ੍ਰੋਵਾਈਡਰ ਭਾਰਤੀ ਏਅਰਟੈੱਲ ਅਤੇ ਇੰਡੀਆ ਪੋਸਟ ਪੇਮੈਂਟਸ ਬੈਂਕ (ਆਈ. ਪੀ. ਪੀ. ਬੀ.) ਨੇ ਅੱਜ ਆਈ. ਪੀ. ਪੀ. ਬੀ. ਗਾਹਕਾਂ ਲਈ ਵਟਸਐਪ ਬੈਂਕਿੰਗ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ, ਜਿਸ ਨਾਲ ਉਹ ਆਪਣੇ ਮੋਬਾਇਲ ਫੋਨ ਦੇ ਮਾਧਿਅਮ ਰਾਹੀਂ ਵਧੇਰੇ ਸੌਖਾਲੇ ਤਰੀਕੇ ਨਾਲ ਬੈਂਕਿੰਗ ਸੇਵਾਵਾਂ ਦੀ ਵਰਤੋਂ ਕਰ ਸਕਣਗੇ।

ਇਸ ਨਵੀਂ ਵਿਵਸਥਾ ’ਚ ਵਟਸਐਪ ਮੈਸੇਜਿੰਗ ਸਲਿਊਸ਼ਨ ਏਅਰਟੈੱਲ ਆਈ. ਕਿਊ. ਦੇ ਮਾਧਿਅਮ ਰਾਹੀਂ ਗਾਹਕਾਂ ਤੱਕ ਪਹੁੰਚਾਇਆ ਜਾਏਗਾ। ਇਹ ਆਈ. ਕਿਊ. ਯਾਨੀ ਕਲਾਊਡ ਸੰਚਾਰ ਪਲੇਟਫਾਰਮ ਇਕ ਸੇਵਾ ਦੇ ਰੂਪ ’ਚ ਕੰਮ ਕਰੇਗਾ ਜੋ ਬ੍ਰਾਂਡ ਨੂੰ ਆਪਣੇ ਗਾਹਕਾਂ ਨਾਲ ਆਵਾਜ਼, ਐੱਸ. ਐੱਮ. ਐੱਸ. ਅਤੇ ਵਟਸਐਪ ਚੈਨਲਾਂ ਨਾਲ ਜੁੜਨ ’ਚ ਸਮਰੱਥ ਬਣਾਉਂਦਾ ਹੈ। ਏਅਰਟੈੱਲ ਦੁਨੀਆ ਦੀ ਪਹਿਲੀ ਟੈਲੀਕਮ ਕੰਪਨੀ ਹੈ ਜੋ ਵਟਸਐਪ ਲਈ ਬਿਜ਼ਨੈੱਸ ਸਰਵਿਸ ਪ੍ਰੋਵਾਈਡਰ (ਬੀ. ਐੱਸ. ਪੀ.) ਦੇ ਤੌਰ ’ਤੇ ਕੰਮ ਕਰਦੀ ਹੈ। ਏਅਰਟੈੱਲ ਆਈ. ਪੀ. ਪੀ. ਬੀ. ਗਾਹਕਾਂ ਨੂੰ ਵਟਸਐਪ ’ਤੇ ਬੈਂਕ ਨਾਲ ਸਹਿਜ ਕਨੈਕਟੀਵਿਟੀ ਨੂੰ ਸਮਰੱਥ ਕਰੇਗਾ। 

ਇਸ ਨਾਲ ਗਾਹਕ ਨਾ ਸਿਰਫ ਕਈ ਬੈਂਕਿੰਗ ਸੇਵਾਵਾਂ ਦਾ ਸਹਿਜਤਾ ਨਾਲ ਲਾਭ ਉਠਾ ਸਕਣਗੇ ਸਗੋਂ ਘਰ ਸੇਵਾ ਬੇਨਤੀ ਦੇ ਨਾਲ-ਨਾਲ ਨੇੜਲੇ ਡਾਕਘਰ ਦਾ ਪਤਾ ਲਗਾਉਣ ਵਰਗੀਆਂ ਕਈ ਸੇਵਾਵਾਂ ਦਾ ਵੀ ਫਾਇਦਾ ਲੈ ਸਕਣਗੇ। ਭਾਰਤ ਦੇ ਨਾਗਰਿਕਾਂ ਨੂੰ ਉਨ੍ਹਾਂ ਦੀ ਭਾਸ਼ਾ ’ਚ ਡਿਜ਼ੀਟਲ ਅਤੇ ਵਿੱਤੀ ਸ਼ਮੂਲੀਅਤ ਲਿਆਉਣ ਦੀ ਸਰਕਾਰ ਦੀ ਅਭਿਲਾਸ਼ਾ ਮੁਤਾਬਕ ਏਅਰਟੈੱਲ-ਆਈ. ਪੀ. ਪੀ. ਬੀ. ਵਟਸਐਪ ਬੈਂਕਿੰਗ ਸਲਿਊਸ਼ਨ ਦੀ ਬਹੁ-ਭਾਸ਼ਾ ਸਮਰਥਿਤ ਸਲਿਊਸ਼ਨ ਦੇਣ ਦੀ ਦਿਸ਼ਾ ’ਚ ਯਤਨਸ਼ੀਲ ਹੈ ਅਤੇ ਅੱਗੇ ਕੰਮ ਕਰ ਰਹੀ ਹੈ।

Rakesh

This news is Content Editor Rakesh