ਮੋਬਾਈਲ ਇੰਟਰਨੈੱਟ ਦੀ ਵਰਤੋਂ ਕਰਨ ''ਚ ਭਾਰਤ ਦੁਨੀਆ ''ਚ ਸਭ ਤੋਂ ਅੱਗੇ

06/20/2019 12:52:38 AM

ਨਵੀਂ ਦਿੱਲੀ— ਮੋਬਾਈਲ 'ਤੇ ਇੰਟਰਨੈੱਟ ਦੀ ਵਰਤੋਂ ਕਰਨ 'ਚ ਭਾਰਤ ਦੁਨੀਆ 'ਚ ਸਭ ਤੋਂ ਅੱਗੇ ਹੈ। 2018 ਦੇ ਅਖੀਰ ਤਕ ਹਰ ਮਹੀਨੇ ਇਕ ਫੋਨ 'ਚ 9.8 ਜੀਬੀ ਡਾਟਾ ਯੂਜ਼ ਹੋਣ ਲੱਗਾ ਸੀ। ਇਹੀ ਨਹੀਂ, ਦੇਸ਼ 'ਚ ਕੁਲ ਮੋਬਾਈਲ ਡਾਟਾ ਦੀ ਖਪਤ 4.6 ਅਰਬ ਜੀਬੀ ਹੈ, ਜੋ 2024 ਤਕ ਵਧ ਕੇ 16 ਅਰਬ ਜੀਬੀ ਹੋ ਜਾਵੇਗਾ। ਇਹ ਜਾਣਕਾਰੀ ਐਰਿਕਸਨ ਮੋਬਿਲਿਟੀ ਰਿਪੋਰਟ ਜੂਨ 2019 ਤੋਂ ਸਾਹਮਣੇ ਆਈ ਹੈ।

ਰਿਪੋਰਟ 'ਚ ਦੱਸਿਆ ਗਿਆ ਹੈ ਕਿ 2024 ਤਕ ਇੰਡੀਅਨ ਰੀਜਨ 'ਚ ਸਮਾਰਟਫੋਨ ਗਾਹਕਾਂ ਦੀ ਤਦਾਦ 11 ਫੀਸਦੀ ਦੀ ਰਫਤਾਰ ਨਾਲ ਵਧ ਕੇ 1.1 ਅਰਬ 'ਤੇ ਪਹੁੰਚ ਜਾਵੇਗੀ। ਸਿਰਫ ਮੋਬਾਈਲ ਬ੍ਰਾਡਬੈਂਡ ਇਸਤੇਮਾਲ ਕਰਨ ਵਾਲੇ 61 ਕਰੋੜ ਤੋਂ ਵਧ ਕੇ 2024 'ਚ ਸਵਾ ਕਰੋੜ ਹੋ ਜਾਣਗੇ। ਹਾਲੇ ਵੀ ਅੱਧੇ ਤੋਂ ਜ਼ਿਆਦਾ ਲੋਕ ਮੋਬਾਈਲ ਬ੍ਰਾਡਬੈਂਡ ਦਾ ਇਸਤੇਮਾਲ ਕਰਨ ਲੱਗੇ ਹਨ।

ਤੇਜ਼ ਇੰਟਰਨੈੱਟ ਕਾਰਨ ਲੋਕਾਂ ਦੀ ਪਸੰਦ ਬਣ ਰਿਹੈ ਵੀਡੀਓ
ਸਭ ਤੋਂ ਵੱਡੀ ਕ੍ਰਾਂਤੀ ਤਾਂ ਵੀਡੀਓ 'ਚ ਹੋ ਰਹੀ ਹੈ। ਤੇਜ਼ ਇੰਟਰਨੈੱਟ ਕਾਰਨ ਲੋਕਾਂ ਨੂੰ ਫੋਨ 'ਤੇ ਲਾਈਵ ਵੀਡੀਓ ਦੇਖਣਾ ਜ਼ਿਆਦਾ ਪਸੰਦ ਆ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ 5ਜੀ ਆਉਣ ਤੋਂ ਬਾਅਦ ਤਾਂ ਇਸ 'ਚ ਕਾਫੀ ਵਾਧਾ ਆ ਜਾਵੇਗਾ। 2018 'ਚ ਜੇਕਰ ਇਕ ਯੂਜ਼ਰ 9.8 ਜੀਬੀ ਹਰ ਮਹੀਨੇ ਖਰਚ ਕਰ ਰਿਹਾ ਹੈ ਤਾਂ 2024 ਤਕ ਇਸ 'ਚ ਇੰਨੀ ਤੇਜੀ ਆਵੇਗੀ ਕਿ ਲੋਕ 18 ਜੀਬੀ ਡਾਟਾ ਹਰ ਮਹੀਨੇ ਉਡਾ ਦੇਣਗੇ। ਇਸ 'ਚ ਵੀ 74 ਫੀਸਦੀ ਖਰਚ ਵੀਡੀਓ 'ਤੇ ਹੋਵੇਗਾ।

2022 ਤੋਂ ਮਿਲਣ ਲੱਗੇਗਾ 5ਜੀ
ਰਿਪੋਰਟ ਮੁਤਾਬਕ, ਦੇਸ਼ 'ਚ 5ਜੀ ਸਬਸਕ੍ਰਿਪਸ਼ਨ ਦੀ ਸ਼ੁਰੂਆਤ 2022 ਤੋਂ ਹੋ ਸਕਦੀ ਹੈ। 2024 ਤਕ 6 ਫੀਸਦੀ ਇੰਡੀਅਨ ਯੂਜ਼ਰਸ 5ਜੀ ਨਾਲ ਜੁੜ ਚੁੱਕੇ ਹੋਣਗੇ। ਹਾਲਾਂਕਿ 5ਜੀ ਆਉਣ ਤੋਂ ਬਾਅਦ ਵੀ 2024 ਤਕ ਦੇਸ਼ 'ਚ ਸਭ ਤੋਂ ਜ਼ਿਆਦਾ 82 ਫੀਸਦੀ ਲੋਕ 4ਜੀ ਹੀ ਇਸਤੇਮਾਲ ਕਰ ਰਹੇ ਹੋਣਗੇ।

Inder Prajapati

This news is Content Editor Inder Prajapati