ਸਲੋ ਇੰਟਰਨੈੱਟ ਤੋਂ ਪਰੇਸ਼ਾਨ ਹੋ ਤਾਂ ਫੋਨ ''ਚ ਕਰੋ ਇਹ ਸੈਟਿੰਗ, ਮਿਲੇਗੀ ਹਾਈ ਸਪੀਡ

01/13/2024 7:59:24 PM

ਗੈਜੇਟ ਡੈਸਕ- ਅੱਜ ਜ਼ਿਆਦਾਤਰ ਲੋਕਾਂ ਕੋਲ 5ਜੀ ਸਮਾਰਟਫੋਨ ਹੈ ਪਰ ਕਮਜ਼ੋਰ ਅਤੇ ਖਰਾਬ ਨੈੱਟਵਰਕ ਤੋਂ ਸਾਰੇ ਪਰੇਸ਼ਾਨ ਹਨ। ਜੇਕਰ ਤੁਸੀਂ ਵੀ ਨੈੱਟਵਰਕ ਹੋਣ ਦੇ ਬਾਅਦ ਵੀ ਸਲੋ ਇੰਟਰਨੈੱਟ ਤੋਂ ਪਰੇਸ਼ਾਨ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਅੱਜ ਅਸੀਂ ਤੁਹਾਨੂੰ ਐਂਡਰਾਇਡ ਸਮਾਰਟਫੋਨ 'ਚ 5ਜੀ ਨੈੱਟਵਰਕ ਦੀ ਸਪੀਡ ਵਧਾਉਣ ਦਾ ਤਰੀਕਾ ਦੱਸਾਂਗੇ।

ਇਹ ਵੀ ਪੜ੍ਹੋ- ਸਮਾਰਟਫੋਨ ਦੀ ਜ਼ਰੂਰਤ ਨੂੰ ਖ਼ਤਮ ਕਰ ਦੇਵੇਗੀ ਇਹ ਡਿਵਾਈਸ! ਜਾਣੋ ਕੀਮਤ ਤੇ ਖੂਬੀਆਂ

ਜੇਕਰ ਤੁਹਾਡਾ ਇੰਟਰਨੈੱਟ ਸਲੋ ਚੱਲ ਰਿਹਾ ਹੈ ਕਿ ਸਭ ਤੋਂ ਪਹਿਲਾਂ ਫੋਨ ਦੀ ਸੈਟਿੰਗਸ ਚੈੱਕ ਕਰੋ। ਫੋਨ ਦੀ ਸੈਟਿੰਗ 'ਚ ਨੈੱਟਵਰਕ ਸੈਟਿੰਗ 'ਚ ਜਾਓ ਅਤੇ preferred type of network ਨੂੰ 5G ਜਾਂ Auto ਸਿਲੈਕਟ ਕਰੋ।

ਇਸਤੋਂ ਇਲਾਵਾ ਨੈੱਟਵਰਕ ਸੈਟਿੰਗ 'ਚ Access Point Network (APN) ਦੀ ਸੈਟਿੰਗ ਵੀ ਚੈੱਕ ਕਰੋ ਕਿਉਂਕਿ ਸਪੀਡ ਲਈ ਸਹੀ APN ਦਾ ਹੋਣਾ ਜ਼ਰੂਰੀ ਹੈ। ਏ.ਪੀ.ਐੱਨ. ਸੈਟਿੰਗ ਦੇ ਮੀਨੂ 'ਚ ਜਾ ਕੇ ਸੈਟਿੰਗ ਨੂੰ ਡਿਫਾਲਟ ਰੂਪ ਨਾਲ ਸੈੱਟ ਕਰੋ।

ਇਹ ਵੀ ਪੜ੍ਹੋ- ਬੜੇ ਕੰਮ ਦਾ ਹੈ ਇਹ ਸਕਿਓਰਿਟੀ ਫੀਚਰ, ਆਪਣੇ ਸੋਸ਼ਲ ਮੀਡੀਆ ਅਕਾਊਂਟ 'ਚ ਇੰਝ ਕਰੋ ਐਕਟਿਵ

ਇਸਤੋਂ ਇਲਾਵਾ ਫੋਨ 'ਚ ਮੌਜੂਦ ਸੋਸ਼ਲ ਮੀਡੀਆ 'ਤੇ ਨਜ਼ਰ ਰੱਖੋ। ਫੇਸਬੁੱਕ, ਐਕਸ ਅਤੇ ਇੰਸਟਾਗ੍ਰਾਮ ਵਰਗੇ ਐਪ ਸਪੀਡ ਘੱਟ ਕਰ ਦਿੰਦੇ ਹਨ ਅਤੇ ਡਾਟਾ ਵੀ ਜ਼ਿਆਦਾ ਖਪਤ ਕਰਦੇ ਹਨ। ਇਨ੍ਹਾਂ ਦੀ ਸੈਟਿੰਗ 'ਚ ਜਾ ਕੇ ਆਟੋ ਪਲੇਅ ਵੀਡੀਓ ਨੂੰ ਬੰਦ ਕਰ ਦਿਓ ਨਾਲ ਹੀ ਫੋਨ ਦੇ ਬ੍ਰਾਊਜ਼ਰ ਨੂੰ ਡਾਟਾ ਸੇਵ ਮੋਡ 'ਚ ਸੈੱਟ ਕਰੋ।

ਜੇਕਰ ਸਭ ਕੁਝ ਕਰਨ ਤੋਂ ਬਾਅਦ ਵੀ ਸਪੀਡ ਨਹੀਂ ਮਿਲ ਰਹੀ ਤਾਂ ਆਪਣੇ ਫੋਨ ਦੀ ਨੈੱਟਵਰਕ ਸੈਟਿੰਗ ਨੂੰ ਰੀਸੈੱਟ ਕਰ ਦਿਓ। ਡਿਫਾਲਟ ਨੈੱਟਵਰਕ ਸੈਟਿੰਗ 'ਤੇ ਚੰਗੀ ਸਪੀਡ ਮਿਲਣ ਦੀ ਪੂਰੀ ਸੰਭਾਵਨਾ ਰਹਿੰਦੀ ਹੈ। 

ਇਹ ਵੀ ਪੜ੍ਹੋ- WhatsApp 'ਚ ਆ ਰਿਹੈ ਨਵਾਂ ਫੀਚਰ, ਹੋਰ ਵੀ ਮਜ਼ੇਦਾਰ ਹੋਵੇਗੀ ਚੈਟਿੰਗ

Rakesh

This news is Content Editor Rakesh