Airtel ਦੇ ਇਸ ਪਲਾਨ ''ਚ ਇਕ ਸਾਲ ਫ੍ਰੀ ਮਿਲੇਗੀ Disney+ Hotstar ਦੀ ਸਬਸਕਰੀਪਸ਼ਨ

04/24/2020 7:54:25 PM

ਗੈਜੇਟ ਡੈਸਕ—ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ ਯੂਜ਼ਰਸ ਲਈ ਇਕ ਸ਼ਾਨਦਾਰ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ 'ਚ ਅਨਲਿਮਟਿਡ ਕਾਲਿੰਗ ਨਾਲ ਹੀ Disney+ Hotstar ਦੀ ਮੁਫਤ ਸਬਸਕਰੀਪਸ਼ਨ ਵੀ ਆਫਰ ਕੀਤਾ ਜਾ ਰਿਹਾ ਹੈ। ਇਨ੍ਹਾਂ ਹੀ ਨਹੀਂ ਯੂਜ਼ਰਸ ਨੂੰ ਇਸ ਪਲਾਨ 'ਚ ਡਾਟਾ ਅਤੇ ਐੱਸ.ਐੱਮ.ਐੱਸ. ਦੀ ਵੀ ਸੁਵਿਧਾ ਮਿਲੇਗੀ। ਪਲਾਨ ਦੀ ਕੀਮਤ 401 ਰੁਪਏ ਹੈ ਅਤੇ ਇਸ ਨੂੰ ਪ੍ਰੀਪੇਡ ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ। 

ਏਅਰਟੈੱਲ ਦੇ 401 ਰੁਪਏ ਵਾਲੇ ਇਸ ਪ੍ਰੀਪੇਡ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਇਸ 'ਚ ਯੂਜ਼ਰਸ ਨੂੰ 3ਜੀ.ਬੀ. ਡਾਟਾ ਰੋਜ਼ਾਨਾ ਦਾ ਸੁਵਿਧਾ ਦਿੱਤੀ ਜਾ ਰਹੀ ਹੈ। ਪਰ ਦੱਸ ਦੇਈਏ ਕਿ ਇਸ ਪਲਾਨ 'ਚ ਅਨਮਿਲਟਿਡ ਵੁਆਇਸ ਕਾਲਿੰਗ ਅਤੇ ਐੱਸ.ਐੱਮ.ਐੱਸ. ਦੀ ਸੁਵਿਧਾ ਉਪਲੱਬਧ ਨਹੀਂ ਹੈ। ਪਰ ਇਸ ਪਲਾਨ ਦੀ ਖਾਸੀਅਤ ਹੈ ਕਿ ਤੁਸੀਂ ਇਸ 'ਚ ਇਕ ਸਾਲ ਤਕ ਦੀ ਮਿਆਦ ਨਾਲ Disney+ Hotstar ਦੀ ਮੁਫਤ ਸਬਸਕਰੀਪਸ਼ਨ ਹਾਸਲ ਕਰ ਸਕਦੇ ਹੋ। ਜਦਕਿ Disney+ Hotstar ਦੀ ਸਬਸਕਰੀਪਸ਼ਨ ਵੱਖ ਤੋਂ ਖਰੀਦਣ ਲਈ 399 ਰੁਪਏ ਖਰਚ ਕਰਨੇ ਪੈ ਸਕਦੇ ਹਨ।

ਏਅਰਟੈੱਲ ਦੇ ਇਸ ਪਲਾਨ ਨੂੰ ਕਾਂਬੋ 'ਚ ਵੀ ਰਿਚਾਰਜ ਕੀਤਾ ਜਾ ਸਕਦਾ ਹੈ। ਭਾਵ ਯੂਜ਼ਰਸ 401 ਰੁਪਏ ਦੇ ਪਲਾਨ ਨਾਲ ਕੋਈ ਦੂਜਾ ਰਿਚਾਰਜ ਵੀ ਕਰਵਾ ਸਕਦੇ ਹਨ। ਕਿਉਂਕਿ 401 ਰੁਪਏ ਵਾਲੇ ਪਲਾਨ 'ਚ ਸਿਰਫ ਡਾਟਾ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਜਦਕਿ ਕਾਂਬੋ 'ਚ ਰਿਚਾਰਜ ਕਰਵਾਉਣ ਤੋਂ ਬਾਅਦ ਤੁਸੀਂ ਵੁਆਇਸ ਕਾਲਿੰਗ ਅਤੇ ਫ੍ਰੀ ਐੱਸ.ਐੱਮ.ਐੱਸ. ਦੀ ਸਰਵਿਸ ਦਾ ਵੀ ਲਾਭ ਲੈ ਸਕੋਗੇ। ਦੱਸ ਦੇਈਏ ਕਿ ਨਵਾਂ ਪਲਾਨ ਕੰਪਨੀ ਦੀ ਸਾਈਟ 'ਤੇ ਲਿਸਟ ਤਾਂ ਕਰ ਦਿੱਤਾ ਗਿਆ ਹੈ ਪਰ ਅਜੇ ਰਿਚਾਰਜ ਲਈ ਉਪਲੱਬਧ ਨਹੀਂ ਹੈ।

Karan Kumar

This news is Content Editor Karan Kumar