ਇਤਰਾਜ਼ਯੋਗ ਮੈਸੇਜਿਜ਼ ’ਤੇ ਲਗਾਮ ਕੱਸਣ ਦੀ ਤਿਆਰੀ ’ਚ ਕੇਂਦਰ ਸਰਕਾਰ

02/15/2019 1:07:42 AM

ਗੈਜੇਟ ਡੈਸਕ :  Whatsapp ’ਤੇ ਵਧ ਰਹੀਆਂ ਫੇਕ ਨਿਊਜ਼, ਨਫਰਤ ਤੇ ਹਿੰਸਾ ਫੈਲਾਉਣ ਵਾਲੇ ਮੈਸੇਜਿਜ਼ ’ਤੇ ਲਗਾਮ ਕੱਸਣ ਲਈ ਭਾਰਤ ਸਰਕਾਰ ਵਟਸਐਪ ਤੋਂ ਚੈਟਸ ਦਾ ਐਕਸੈੱਸ ਮੰਗ ਰਹੀ ਹੈ। ਉਂਝ ਤਾਂ ਵਟਸਐਪ ਵੀ ਅਜਿਹੇ ਮੈਸੇਜਿਜ਼ ਨੂੰ ਵਧਣ ਤੋਂ ਰੋਕਣ ਲਈ ਕਦਮ ਚੁੱਕ ਰਹੀ ਹੈ ਪਰ ਸਰਕਾਰ ਆਪਣੇ ਲੈਵਲ ’ਤੇ ਨਫਰਤ ਫੈਲਾਉਣ ਵਾਲੇ, ਹਿੰਸਾ ਭੜਕਾਉਣ ਵਾਲੇ ਅਤੇ ਪੋਰਨੋਗ੍ਰਾਫੀ ਨਾਲ ਜੁੜੇ ਮੈਸੇਜਿਜ਼ ਦਾ ਪਤਾ ਲਾ ਕੇ ਉਨ੍ਹਾਂ ਖਿਲਾਫ ਕਾਰਵਾਈ ਕਰਨਾ ਚਾਹੁੰਦੀ ਹੈ। ਇਸੇ ਲਈ ਸਰਕਾਰ ਵਲੋਂ ਵਟਸਐਪ ’ਤੇ ਦਬਾਅ ਵਧ ਰਿਹਾ ਹੈ।

ਇਸ ਕਾਰਨ ਵਟਸਐਪ ਨਹੀਂ ਦੇ ਰਹੀ ਚੈਟਸ ਦਾ ਐਕਸੈੱਸ 
ਦੱਸ ਦੇਈਏ ਕਿ ਸਭ ਤੋਂ ਵੱਡੀ ਸਮੱਸਿਆ ਵਟਸਐਪ ਮੈਸੇਜਿਜ਼ ਦਾ ਅਨਕ੍ਰਿਪਟਿਡ ਹੋਣਾ ਹੈ ਮਤਲਬ ਕੰਪਨੀ ਦੇ ਲੋਕ ਵੀ ਇਨ੍ਹਾਂ ਨੂੰ ਪੜ੍ਹ ਸਕਦੇ ਹਨ। ਸਰਕਾਰ ਵਲੋਂ ਮੰਗ ਹੈ ਕਿ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਪ੍ਰਾਈਵੇਟ ਵਟਸਐਪ ਮੈਸੇਜਿਜ਼ ਦਾ ਐਕਸੈੱਸ ਦਿੱਤਾ ਜਾਵੇ, ਭਾਵੇਂ ਮੈਸੇਜਜ਼ ਅਨਕ੍ਰਿਪਟਿਡ ਹੀ ਕਿਉਂ ਨਾ ਹੋਣ। ਇਸ ’ਤੇ ਵਟਸਐਪ ਦੇ ਬੁਲਾਰੇ ਕਾਰਲ ਵੂਗ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਮੰਗਾਂ ਸਿੱਧੇ ਤੌਰ ’ਤੇ ਕੰਪਨੀ ਦੀ ਪ੍ਰਾਈਵੇਸੀ ਪਾਲਿਸੀ ਦੀ ਉਲੰਘਣਾ ਕਰਦੀਆਂ ਹਨ ਮਤਲਬ ਐਕਸੈੱਸ ਦੇਣ ਨਾਲ ਯੂਜ਼ਰਜ਼ ਦੇ ਚੈਟ ਤੇ ਮੈਸੇਜਿਜ਼ ਪ੍ਰੋਟੈਕਟਿਡ ਨਹੀਂ ਰਹਿ ਜਾਣਗੇ।

ਮਨਿਸਟਰੀ ਆਫ ਇਲੈਕਟ੍ਰਾਨਿਕਸ ਐਂਡ ਆਈ. ਟੀ. ਦੇ ਸੀਨੀਅਰ ਅਧਿਕਾਰੀ ਗੋਪਾਲਕ੍ਰਿਸ਼ਨਨ ਐੱਸ. ਨੇ ਦੱਸਿਆ ਕਿ ਅਸੀਂ 6 ਮਹੀਨਿਆਂ ਤੋਂ ਵਟਸਐਪ ਨੂੰ ਉਨ੍ਹਾਂ ਦੇ ਪਲੇਟਫਾਰਮ ਨੂੰ ਭਰੋਸੇਯੋਗ ਤੇ ਬਿਹਤਰ ਬਣਾਉਣ ਲਈ ਕਹਿ ਰਹੇ ਹਾਂ। ਹੁਣ ਤਕ ਕੰਪਨੀ ਨੇ ਕੀ ਕੀਤਾ ਹੈ? ਕੋਈ ਵੀ ਅਪਰਾਧੀ ਅਰਾਮ ਨਾਲ ਵਟਸਐਪ ਦਾ ਗਲਤ ਐਕਸੈੱਸ ਕਰ ਸਕਦਾ ਹੈ। ਇਸ ਲਈ ਇਹ ਕਾਫੀ ਖਤਰਨਾਕ ਹੈ।    

Karan Kumar

This news is Content Editor Karan Kumar