ਅਪਗ੍ਰੇਡ ਹੋਈ ਗੂਗਲ ਡੂਓ ਐਪ, ਸਲੋਅ ਇੰਟਰਨੈੱਟ ''ਤੇ ਵੀ ਮਿਲੇਗੀ ਬਿਹਤਰ ਕੁਆਲਿਟੀ

04/24/2020 1:02:20 AM

ਗੈਜੇਟ ਡੈਸਕ—Google Duo ਦੀ ਇਨ੍ਹਾਂ ਦਿਨੀਂ ਕਾਫੀ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ। Zoom, Skypeਹੋਵੇ ਜਾਂ Google Meet ਇਨ੍ਹਾਂ ਵੀਡੀਓ ਕਾਲਿੰਗ ਐਪਸ ਦੀ ਵਰਤੋਂ ਜ਼ਿਆਦਾਤਰ Video Conference ਲਈ ਹੋ ਰਹੀ ਹੈ। ਅਜਿਹੇ 'ਚ ਯੂਜ਼ਰਸ ਲਈ ਇਸ ਦੀ ਵੀਡੀਓ ਕੁਆਲਿਟੀ ਬਿਹਤਰ ਹੋਣਾ ਬੇਹਦ ਜ਼ਰੂਰੀ ਹੈ। ਇਨ੍ਹਾਂ ਦਿਨੀਂ Work From Home ਲਈ ਵੀਡੀਓ ਕਾਨਫ੍ਰੈਂਸਿੰਗ ਐਪਸ ਦੀ ਵਧੀ ਹੋਈ ਮੰਗ ਨੂੰ ਦੇਖਦੇ ਹਏ ਗੂਗਲ ਨੇ ਇਸ ਤੋਂ ਪਹਿਲਾਂ ਬਿਹਤਰ ਕੀਤਾ ਹੈ। ਇਸ ਤੋਂ ਬਾਅਦ ਸਲੋਅ ਇੰਟਰਨੈੱਟ ਸਪੀਡ ਨਾਲ ਵੀ ਤੁਸੀਂ ਵਧੀਆ ਕੁਆਲਿਟੀ ਨਾਲ ਵੀਡੀਓ ਕਾਲ ਕਰ ਸਕੋਗੇ।

ਗੂਗਲ ਨੇ ਆਪਣੀ ਇਸ ਐਪ ਲਈ ਕੁਝ ਅਪਡੇਟਸ ਜਾਰੀ ਕੀਤੀਆਂ ਹਨ ਜਿਸ ਤੋਂ ਬਾਅਦ ਇਹ ਪਹਿਲ ਤੋਂ ਜ਼ਿਆਦਾ ਵਧੀਆ ਹੋ ਗਈ ਹੈ। ਇਨ੍ਹਾਂ ਸਾਰਿਆਂ 'ਚੋਂ ਇਕ ਅਹਿਮ ਚੀਜ ਹੈ AV1 Compression Algo ਜੋ ਕਿ ਵੀਡੀਓ ਕੁਆਲਿਟੀ ਨੂੰ ਬਿਹਤਰ ਬਣਾਉਂਦੀ ਹੈ। ਕੰਪਨੀ ਆਪਣੀ ਨਵੀਂ ਕੋਡੇਕ ਤਕਨਾਲੋਜੀ ਨੂੰ ਅਗਲੇ ਹਫਤੇ ਲੈ ਕੇ ਆਉਣ ਵਾਲੀ ਹੈ। ਕੰਪਨੀ ਮੁਤਾਬਕ ਇਸ ਤੋਂ ਬਾਅਦ ਵੀਡੀਓ ਕਾਲਿੰਗ ਘਟ ਬੈਂਡਵਿਡਥ 'ਤੇ ਵੀ ਪਹਿਲੇ ਤੋਂ ਕਿਤੇ ਜ਼ਿਆਦਾ ਬਿਹਤਰ ਕੁਆਲਿਟੀ ਨਾਲ ਕੀਤੀ ਜਾ ਸਕੇਗੀ।

ਕੋਡੇਕ ਬਦਲਣ ਨਾਲ ਵੀਡੀਓ ਕਾਲ ਦੀ ਸਟੇਬਿਲਿਟੀ ਵੀ ਵਧੇਗੀ। ਇਨ੍ਹਾਂ ਹੀ ਨਹੀਂ AV1 ਅਪਡੇਟ ਦੇ ਨਾਲ ਨਵੀਂ ਫੋਟੋ ਮੋਡ ਵੀ ਲਿਆ ਸਕਦੀ ਹੈ। ਇਸ 'ਚ ਤੁਸੀਂ ਅਤੇ ਜਿਸ ਨੂੰ ਕਾਲ ਕਰ ਰਹੇ ਹੋ ਉਸ ਦੀ ਤਸਵੀਰਾਂ ਲੈ ਕੇ ਆਲੇ-ਦੁਆਲੇ ਸ਼ੇਅਰ ਕਰ ਸਕਦੇ ਹੋ। ਇਹ ਫੀਚਰ ਗਰੁੱਪ ਕਾਲਸ 'ਚ ਜਲਦ ਆਵੇਗਾ। ਇਨ੍ਹਾਂ ਹੀ ਨਹੀਂ ਕੰਪਨੀ ਨੇ ਕਿਹਾ ਕਿ ਉਹ ਗੂਗਲ ਡੂਓ 'ਚ ਵੀਡੀਓ ਕਾਲ ਲਈ ਪਾਰਟੀਸੀਪੈਂਟਸ ਦੀ ਗਿਣਤੀ 12 ਕਰਨ ਦੀ ਤਿਆਰੀ 'ਚ ਹੈ। ਦੱਸ ਦੇਈਏ ਕਿ ਕੰਪਨੀ ਨੇ ਪਿਛਲੇ ਦਿਨੀਂ ਹੀ ਇਸ ਨੂੰ ਵਧਾ ਕੇ 8 ਕੀਤਾ ਸੀ।

ਗੂਗਲ ਨੇ ਕਿਹਾ ਕਿ ਡੂਓ ਦੀ ਵਰਤੋਂ 'ਚ ਵਾਧੇ ਨੂੰ ਦੇਖਦੇ ਹੋਏ ਕੰਪਨੀ ਨੇ ਵੀਡੀਓ ਮੈਸੇਜ ਨੂੰ ਲੈ ਕੇ ਪਾਲਿਸੀ ਚੇਂਜ ਕੀਤੀ ਹੈ। ਇਸ ਤੋਂ ਬਾਅਦ ਜੋ ਵੀਡੀਓ ਮੈਸੇਜ ਰਿਕਾਰਡ ਕੀਤੇ ਜਾ ਸਕਦੇ ਹਨ ਅਤੇ ਦੋਸਤਾਂ ਨੂੰ ਭੇਜੇ ਜਾ ਸਕਦੀਆਂ ਹਨ ਅਜਿਹੀਆਂ ਵੀਡੀਓਜ਼ 24 ਘੰਟੇ ਬਾਅਦ ਐਕਸਪਾਇਰ ਹੋਣ ਦੀ ਜਗ੍ਹਾ ਆਪਣੇ-ਆਪ ਸੇਵ ਹੋ ਜਾਂਦੀਆਂ ਹਨ।

Karan Kumar

This news is Content Editor Karan Kumar