iPhone 8 ਖਰੀਦਣ ਦੀ ਸੋਚ ਰਹੇ ਹੋ ਤਾਂ ਪੜ੍ਹੋ ਇਹ ਪੂਰੀ ਖਬਰ

09/27/2017 7:37:24 PM

ਜਲੰਧਰ—ਐਪਲ ਨੇ ਹਾਲ ਹੀ 'ਚ ਨਵੇਂ ਆਈਫੋਨ 8 ਨੂੰ ਲਾਂਚ ਕੀਤਾ ਹੈ। ਇਸ ਨਾਲ ਭਾਰਤੀ ਬਾਜ਼ਾਰ 'ਚ 29 ਸਤੰਬਰ ਤੋਂ 64,000 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਉਪਲੱਬਧ ਕੀਤਾ ਜਾਵੇਗਾ। ਅਜਿਹੇ 'ਚ ਜੇਕਰ ਤੁਸੀਂ ਆਈਫੋਨ 8 ਨੂੰ ਖਰੀਦਣ ਦੀ ਸੋਚ ਰਹੇ ਹੋ ਤਾਂ ਪਹਿਲੇ ਤੁਹਾਨੂੰ ਇਸ ਪੂਰੀ ਖਬਰ ਨੂੰ ਪੜਨਾ ਚਾਹੀਦਾ ਹੈ। ਨਵੇਂ ਆਈਫੋਨ ਦਾ ਕ੍ਰੇਜ਼ ਦੇਖ ਕੇ ਇਕ ਫੋਨ 'ਚ ਇਨ੍ਹੀਂ ਜ਼ਿਆਦਾ ਰਕਮ ਖਰਚ ਕਰਨਾ ਮਹਿੰਗਾ ਵੀ ਪੈ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਆਈਫੋਨ 8 ਅਤੇ 8 ਪਲੱਸ ਦੇ ਰਿਅਰ ਯਾਨੀ ਪਿਛਲੀ ਸਾਈਡ 'ਚ ਇਸ ਵਾਰ ਐਪਲ ਨੇ ਬਲੈਕ ਗਲਾਸ ਦਿੱਤਾ ਹੈ। ਜੇਕਰ ਤੁਹਾਡੇ ਹੱਥ ਚੋਂ ਆਈਫੋਨ ਸਲਿਪ ਹੋ ਕੇ ਡਿੱਗ ਜਾਂਦਾ ਹੈ ਤਾਂ ਇਹ ਗਲਾਸ ਟੁੱਟਦਾ ਹੈ ਤਾਂ ਅਜਿਹੇ 'ਚ ਇਕ ਵਧੀਆ ਸਮਾਰਟਫੋਨ ਦੀ ਫਰੰਟ ਸਕਰੀਨ ਤੋਂ ਮਹਿੰਗਾ ਤੁਹਾਨੂੰ ਆਈਫੋਨ 8 ਦਾ ਰਿਅਰ ਗਲਾਸ ਹੀ ਪਵੇਗਾ। 


ਤੁਹਾਨੂੰ ਦੱਸ ਦਈਏ ਕਿ ਵਾਇਰਲੈੱਸ ਚਾਰਜਿੰਗ ਲਈ ਦਿੱਤੇ ਗਏ ਇਸ ਰਿਅਰ ਗਲਾਸ ਨੂੰ ਮੈਟਲ ਸ਼ੀਟ ਨਾਲ ਗਲੂ ਨਾਲ ਚਿਪਕਾਇਆ ਗਿਆ ਹੈ ਯਾਨੀ ਇਸ ਫੋਨ ਨੂੰ ਰੀਪਲੇਸ ਕਰਨਾ ਕਾਫੀ ਮੁਸ਼ਕਲ ਹੈ, ਇਸ ਤੋਂ ਇਲਾਵਾ ਰਿਪੇਅਰਿੰਗ ਦੌਰਾਨ ਵੀ ਇਹ ਇਕ ਸਮੱਸਿਆ ਦਾ ਕਾਰਣ ਬਣਾ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਇਸ ਨੂੰ ਠੀਕ ਕਰਵਾਉਂਣ ਲਈ ਤੁਹਾਨੂੰ ਐਪਲ ਦੇ ਸਰਵਿਸ ਸੈਂਟਰ ਹੀ ਜਾਣਾ ਪਵੇ, ਕਿਉਂਕਿ ਸਾਧਾਰਨ ਮੋਬਾਈਲ ਰਿਪੇਅਰਿੰਗ ਵਾਲੀ ਸ਼ਾਪ ਤੋਂ ਇਹ ਖੁਲੇਗਾ ਹੀ ਨਹੀਂ ਤਾਂ ਰਿਪੇਅਰ ਕਰਨਾ ਤਾਂ ਦੂਰ ਦੀ ਗੱਲ ਹੈ। ਐਪਲ ਇੰਸਾਇਡਰ ਮੁਤਾਬਕ ਆਈਫੋਨ 8 ਦੇ ਇਸ ਰਿਅਰ ਗਲਾਸ ਨੂੰ ਰਿਪਲੇਸ ਕਰਵਾਉਣ 'ਚ ਕਰੀਬ 6,170 ਰੁਪਏ ਦਾ ਖਰਚ ਆਵੇਗਾ।