Idea ਦਾ ਨਵਾਂ ਤੋਹਫਾ! 1 ਸਾਲ ਲਈ ਕਾਲਿੰਗ ਤੇ ਡਾਟਾ ਮੁਫਤ

05/03/2019 1:09:39 PM

ਗੈਜੇਟ ਡੈਸਕ– ਲੰਬੇ ਅੰਤਰਾਲ ਤੋਂ ਬਾਅਦ ਆਈਡੀਆ ਨੇ ਆਪਣੇ ਗਾਹਕਾਂ ਲਈ ਨਵਾਂ ਆਫਰ ਪੇਸ਼ ਕੀਤਾ ਹੈ। ਪਿਛਲੇ ਕੁਝ ਹਫਤਿਆਂ ਤੋਂ ਆਈਡੀਆ ਵਲੋਂ ਕੁਝ ਅਪਡੇਟ, ਪਲਾਨ ਰਿਵੀਜ਼ਨ ਜਾਂ ਕੋਈ ਨਵਾਂ ਆਫਰ ਦੇਖਣ ਨੂੰ ਨਹੀਂ ਮਿਲ ਰਿਹਾ ਸੀ। ਦੂਜੇ ਪਾਸੇ ਵੋਡਾਫੋਨ ਵਲੋਂ ਹਾਲ ਹੀ ’ਚ ਕਾਫੀ ਅਪਡੇਟਸ ਦੇਖਣ ਨੂੰ ਮਿਲੇ ਹਨ। ਆਈਡੀਆ ਦੇ ਇਸ ਨਵੇਂ ਆਫਰ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਗਾਹਕਾਂ ਨੂੰ ਸਾਲ ਭਰ ਲਈ ਡਾਟਾ ਅਤੇ ਕਾਲਿੰਗ ਦਾ ਲਾਭ ਮਿਲੇਗਾ। 

ਆਈਡੀਆ ਨੇ ਐਲਾਨ ਕੀਤਾ ਹੈ ਕਿ ਨਵੇਂ ਆਫਰ ਤਹਿਤ ਯੋਗ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 1.5 ਜੀ.ਬੀ. ਡਾਟਾ ਦਾ ਲਾਭ ਮਿਲੇਗਾ। ਇਹ ਲਾਭ ਗਾਹਕਾਂ ਨੂੰ 365 ਦਿਨਾਂ ਲਈ ਮਿਲੇਗਾ। ਇਸ ਆਫਰ ਨੂੰ ਪਾਉਣ ਲਈ ਗਾਹਕਾਂ ਨੂੰ ਪਹਿਲਾਂ ਆਈਡੀਆ ਵੈੱਬਸਾਈਟ ’ਚ ਆਫਰ ਵੈੱਬਪੇਜ ’ਤੇ ਸਿਟੀ ਕ੍ਰੈਡਿਟ ਕਾਰਡ ਲਈ ਅਪਲਾਈ ਕਰਨਾ ਹੋਵੇਗਾ। 

ਟੈਲੀਕਾਮਟਾਕ ਦੀ ਰਿਪੋਰਟ ਮੁਤਾਬਕ ਸਿਟੀ ਕ੍ਰੈਡਿਟ ਕਾਰਡ ਮਿਲਣ ਤੋਂ ਬਾਅਦ ਗਾਹਕਾਂ ਨੂੰ 30 ਦਿਨਾਂ ਦੇ ਅੰਦਰ ਕਰੀਬ ਆਪਣੇ ਕ੍ਰੈਡਿਟ ਕਾਰਡ ’ਚੋਂ 4,000 ਰੁਪਏ ਖਰਚ ਕਰਨੇ ਹੋਣਗੇ। ਜ਼ਰੂਰੀ ਨਹੀਂ ਹੈ ਕਿ ਸਿਟੀ ਕ੍ਰੈਡਿਟ ਕਾਰਡ ਗਾਹਕ 4,000 ਰੁਪਏ ਇਕ ਵਾਰ ’ਚ ਹੀ ਖਰਚ ਕਰਨ। ਗਾਹਕ ਇਸ ਨੂੰ 30 ਦਿਨਾਂ ਦੇ ਅੰਦਰ ਹੌਲੀ-ਹੌਲੀ ਵੀ ਕਰ ਸਕਦੇ ਹਨ। ਅਜਿਹਾ ਕਰਨ ਤੋਂ ਬਾਅਦ ਹੀ ਗਾਹਕਾਂ ਨੂੰ ਸਾਲ ਭਰ ਲਈ ਪਲਾਨ ਦਾ ਲਾਭ ਮਿਲ ਸਕੇਗਾ। ਆਈਡੀਆ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਪਲਾਨ ਸੀਮਿਤ ਸਮੇਂ ਲਈ ਹੈ। 

ਧਿਆਰ ਰਹੇ ਕਿ ਇਹ ਆਫਰ ਸਿਰਫ ਆਈਡੀਆ ਦੇ ਗਾਹਕਾਂ ਲਈ ਹੈ। ਵੋਡਾਫੋਨ ਦੇ ਗਾਹਕ ਇਸ ਆਫਰ ਦਾ ਲਾਭ ਨਹੀਂ ਲੈ ਸਕਣਗੇ। ਇਸ ਆਫਰ ਦਾ ਲਾਭ ਲੈਣ ਦੇ ਚਾਹਵਾਨ ਗਾਹਕ ਧਿਆਨ ਦੇਣ ਕਿ ਉਹ ਸਿਰਫRewards, IOC, Cashback ਅਤੇ Premier Miles ਕ੍ਰੈਡਿਟ ਕਾਰਡ ਹੀ ਖਰੀਦਣ।

ਇਸ ਆਫਰ ਲਈ ਇਹ ਵੀ ਜ਼ਰੂਰੀ ਹੈ ਕਿ ਗਾਹਕ ਘੱਟ ਤੋਂ ਘੱਟ 23 ਸਾਲ ਦੇ ਹੋਣ। ਨਾਲ ਹੀ ਇਹ ਆਫਰ- ਦਿੱਲੀ, ਨੋਇਡਾ, ਗੁਰੂਗ੍ਰਾਮ, ਮੁੰਬਈ, ਬੇਂਗਲੁਰੂ, ਪੁਣੇ, ਹੈਦਰਾਬਾਦ, ਕੋਲਕਾਤਾ, ਅਹਿਮਦਾਬਾਦ, ਸਿਕੰਦਰਾਬਾਦ, ਚੇਨਈ, ਵਡੋਦਰਾ, ਕੋਇੰਬਟੂਰ, ਜੈਪੁਰ ਅਤੇ ਚੰਡੀਗੜ੍ਹ ਦੇ ਗਾਹਕਾਂ ਲਈ ਹੀ ਹੈ। ਇਸ ਆਫਰ ਦਾ ਲਾਭ ਗਾਹਕ 31 ਜੁਲਾਈ 2019 ਤਕ ਲੈ ਸਕਣਗੇ।