Hyundai Venue ਨੂੰ ਕ੍ਰੈਸ਼ ਟੈਸਟ ’ਚ ਮਿਲੀ 4 ਸਟਾਰ ਰੇਟਿੰਗ (ਵੀਡੀਓ)

12/19/2019 1:45:09 PM

ਆਟੋ ਡੈਸਕ– ਹੁੰਡਈ ਵੈਨਿਊ ਨੂੰ ਇਸ ਸਾਲ ਮਈ ’ਚ ਭਾਰਤ ’ਚ ਲਾਂਚ ਕੀਤਾ ਗਿਆ ਸੀ। ਇਹ ਕੰਪਨੀ ਦਾ ਗਲੋਬਲ ਮਾਡਲ ਹੈ, ਜਿਸ ਨੂੰ ਨੋਰਥ-ਅਮਰੀਕਾ ’ਚ ਲੈੱਫਟ ਹੈਂਡ ਡਰਾਈਵ ਫਾਰਮ (ਖੱਬੇ ਪਾਸੇ ਸਟੇਅਰਿੰਗ) ਅਤੇ ਆਸਟਰੇਲੀਆ ’ਚ ਰਾਈ ਹੈਂਡ ਡਰਾਈਵ ਫਾਰਮ (ਸੱਜੇ ਪਾਸੇ ਸਟੇਅਰਿੰਗ) ’ਚ ਵੇਚਿਆ ਜਾਂਦਾ ਹੈ। ਇਸ ਸਭ-ਕੰਸੈਪਟ ਐੱਸ.ਯੂ.ਵੀ. ਨੂੰ ਕ੍ਰੈਸ਼ ਟੈਸਟ ’ਚ 4-ਸਟਾਰ ਸੇਫਟੀ ਰੇਟਿੰਗ ਮਿਲੀ ਹੈ। ਵੈਨਿਊ ਨੂੰ ਇਹ ਰੇਟਿੰਗ ਆਸਟਰੇਲੀਅਨ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ (ANCAP) ਦੇ ਲੇਟੈਸਟ ਕ੍ਰੈਸ਼ ਟੈਸਟ ’ਚ ਮਿਲੀ। 

ANCAP ਨੇ ਹਾਲ ਹੀ ’ਚ ਆਪਣੇ ਲੇਟੈਸਟ ਕ੍ਰੈਸ਼ ਟੈਸਟ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। ਅਡਲਟ ਅਤੇ ਚਾਈਲਡ ਪੈਸੰਜਰ ਦੇ ਪ੍ਰੋਟੈਕਸ਼ਨ ਟੈਸਟ ’ਚ ਚੰਗੇ ਸਕੋਰ ਕਾਰਨ ਵੈਨਿਊ ਨੂੰ 4 ਸਟੀਰ ਰੇਟਿੰਗ ਦਿੱਤੀ ਗਈ ਹੈ। ਅਡਲਟ ਸੇਫਟੀ ਦੇ ਮਾਮਲੇ ’ਚ ਵੈਨਿਊ ਦਾ ਸਕੋਰ 91 ਫੀਸਦੀ (38 ’ਚੋਂ 34.8) ਰਿਹਾ, ਜਦਕਿ ਚਾਈਲਡ ਪੈਸੰਜਰ ਦੀ ਸੇਫਟੀ ’ਚ ਇਸ ਦਾ ਸਕੋਰ 81 ਫੀਸਦੀ (49 ’ਚੋਂ 40) ਰਿਹਾ। ਵੈਨਿਊ ਨੂੰ 5 ਸਟਾਰ ਰੇਟਿੰਗ ਨਾ ਮਿਲਣ ਦਾ ਇਹ ਇਕ ਵੱਡਾ ਕਾਰਨ ਸੀ ਕਿ ਜਦੋਂ ਪਿੱਛੋਂ ਟੱਕਰ ਬਚਾਉਣ ਦੀ ਗੱਲ ਆਈ ਤਾਂ ਇਸ ਦਾ ਆਟੋਮੋਮਸ ਐਮਰਜੈਂਸੀ ਬ੍ਰੇਕਿੰਗ ਸਿਸਟਮ ਉਮੀਦਾਂ ’ਤੇ ਖਰ੍ਹਾ ਨਹੀਂ ਉਤਰਿਆ। 

ਆਸਟਰੇਲੀਆ ’ਚ ਵਿਕਣ ਵਾਲੀ ਵੈਨਿਊ ’ਚ 6-ੇਅਰਬੈਗਸ, ਏ.ਬੀ.ਐੱਸ., ਈ.ਐੱਸ.ਸੀ., ਸੀਟ ਬੈਲਟ ਪ੍ਰੀਟੈਂਸ਼ਨਰਸ ਅਤੇ ਰਿਮਾਇੰਡਰਜ਼, ਆਟੋਮੋਮਸ ਐਮਰਜੈਂਸੀ ਬ੍ਰੇਕਿੰਗ, ਲੈਨ ਕੀਪ ਅਸਿਸਟ ਦੇ ਨਾਲ ਲੈਨ ਸੁਪੋਰਟ ਸਿਸਟਮ, ਲੈਨ ਡਿਪਾਰਚਰ ਵਾਰਨਿੰਗ ਅਤੇ ਐਮਰਜੈਂਸੀ ਲੈਨ ਕੀਪਿੰਗ ਵਰਗੇ ਸੇਫਟੀ ਫੀਚਰਜ਼ ਸਟੈਂਡਰਡ ਹਨ।