14 ਨਵੰਬਰ ਨੂੰ ਭਾਰਤ ''ਚ ਲਾਂਚ ਹੋਵੇਗੀ ਹੁੰਡਈ ਦੀ ਇਹ ਕਾਰ

10/22/2016 2:38:10 PM

ਜਲੰਧਰ - ਦੱਖਣ ਕੋਰੀਆ ਦੀ ਕਾਰ ਨਿਰਮਾਤਾ ਕੰਪਨੀ ਹੁੰਡਈ ਆਪਣੀ ਪ੍ਰੀਮੀਅਮ ਕਰਾਸਓਵਰ-ਐੱਸ. ਯੂ. ਵੀ Tucson ਨੂੰ 14 ਨਵੰਬਰ ਨੂੰ ਭਾਰਤ ''ਚ ਲਾਂਚ ਕਰਨ ਜਾ ਰਹੀ ਹੈ। ਇਸ ਕਾਰ ਨੂੰ ਪਹਿਲਾਂ 24 ਅਕਤੂਬਰ ਨੂੰ ਲਾਂਚ ਕੀਤਾ ਜਾਣਾ ਸੀ, ਪਰ ਪੁਨੇ ''ਚ ਟੈਸਟਿੰਗ  ਦੇ ਕਾਰਨ ਇਸ ਦੀ ਲਾਂਚਿੰਗ ''ਚ ਦੇਰੀ ਕਰ ਦਿੱਤੀ ਗਈ। ਇਸ ਕਾਰ ''ਚ ਕਈ ਅਤਿਆਧੁਨਕ ਫੀਚਰਸ ਦਿੱਤੇ ਜਾਣਗੇ ਜਿਸ ''ਚ ਆਟੋਨੋਮਸ ਬ੍ਰੇਕਿੰਗ, ਬਲਾਇੰਡ ਸਪਾਟ ਅਸਿਸਟ, ਪ੍ਰੋਜੈਕਟਰ ਹੈੱਡਲੈਂਪ ਅਤੇ ਡੀ. ਆਰ. ਐੱਲ ਆਦਿ ਮੌਜੂਦ ਹੋਣਗੇ।

 

ਇਸ ਕਾਰ ''ਚ 2.0-ਲਿਟਰ ਡੀਜ਼ਲ ਇੰਜਣ ਲਗਾ ਹੈ ਜੋ 179 ਬੀ. ਐੱਚ. ਪੀ ਦੀ ਪਾਵਰ ਅਤੇ 400Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6-ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਐੱਸ. ਯੂ. ਵੀ ਨੂੰ 1.4-ਲਿਟਰ ਟਰਬੋ ਪੈਟਰੋਲ ਅਤੇ ਡੀਜ਼ਲ ਇੰਜਣ ਦੇ ਆਪਸ਼ਨ ''ਚ ਵੀ ਉਤਾਰ ਸਕਦੀ ਹੈ। ਇਸ ਕਾਰ ਨੂੰ ਸਭ ਤੋਂ ਪਹਿਲਾਂ ਸਾਲ 2005 ''ਚ ਲਾਂਚ ਕੀਤਾ ਗਿਆ ਸੀ, ਪਰ ਉਸ ਸਮੇਂ ਇਸ ਗੱਡੀ ਦੀ ਕੀਮਤ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਕੰਪਨੀ ਨੂੰ ਵਿਕਰੀ ''ਚ ਕਾਫ਼ੀ ਨੁਕਸਾਨ ਚੁੱਕਣਾ ਪਿਆ ਸੀ। ਹੁਣ ਇਹ ਗੱਡੀ ਇਕ ਵਾਰ ਫਿਰ ਭਾਰਤ ''ਚ ਵਾਪਸੀ ਕਰ ਰਹੀ ਹੈ। ਅਨੁਮਾਨ ਦੇ ਮੁਤਾਬਕ ਇਸ ਦੀ ਸ਼ੁਰੂਆਤੀ ਕੀਮਤ 18 ਲੱਖ ਰੁਪਏ ਦੇ ਆਸਪਾਸ ਹੋ ਸਕਦੀ ਹੈ।