ਕਈ ਬਦਲਾਵਾਂ ਦੇ ਨਾਲ ਹੁੰਡਈ ਨੇ ਲਾਂਚ ਕੀਤਾ ਸੈਂਟਰੋ ਦਾ ਸਪੈਸ਼ਲ ਐਡੀਸ਼ਨ

10/21/2019 11:18:48 AM

ਆਟੋ ਡੈਸਕ– ਹੁੰਡਈ ਨੇ ਆਖਿਰਕਾਰ ਆਪਣੀ ਲੋਕਪ੍ਰਸਿੱਧ ਕਾਰ ਸੈਂਟਰੋ ਦਾ ਸਪੈਸ਼ਲ ਐਡੀਸ਼ਨ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 5.16 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਹੁੰਡਈ ਸੈਂਟਰੋ ਸਪੈਸ਼ਲ ਐਡੀਸ਼ਨ ਨੂੰ ਐਨੀਵਰਸਰੀ ਐਡੀਸ਼ਨ ਵੀ ਕਿਹਾ ਜਾ ਰਿਹਾ ਹੈ। ਇਸ ਕਾਰ ਦੀ ਬੁਕਿੰਗ ਦੇਸ਼ ਭਰ ’ਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਇਸ ਦੀ ਡਲਿਵਰੀ ਸ਼ੁਰੂ ਕਰ ਦਿੱਤੀ ਜਾਵੇਗੀ। ਹੁੰਡਈ ਸੈਂਟਰੋ ਸਪੈਸ਼ਲ ਐਡੀਸ਼ਨ ਨੂੰ ਦੋ ਕਲਰ ਆਪਸ਼ਨ- ਪੋਲਰ ਵਾਈਟ ਅਤੇ ਐਕਵਾ ਟੀਲ ’ਚ ਉਪਲੱਬਧ ਕਰਵਾਇਆ ਜਾਵੇਗਾ। 

ਕਾਰ ’ਚ ਕੀਤੇ ਗਏ ਬਦਲਾਅ
ਹੁੰਡਈ ਨੇ ਸੈਂਟਰੋ ਸਪੈਸ਼ਲ ਐਡੀਸ਼ਨ ’ਚ ਸਟੈਂਡਰਡ ਮਾਡਲ ਦੇ ਮੁਕਾਬਲੇ ਕਈ ਬਦਲਾਅ ਕੀਤੇ ਹਨ। ਇਸ ਮਾਡਲ ’ਚ ਵ੍ਹੀਲ ਕਵਰ ਨੂੰ ਗਨਮੈਟਲ ਗ੍ਰੇਅ ਰੰਗ ਦਿੱਤਾ ਗਿਆ ਹੈ। ਇਸ ਦੇ ਬੂਟ ਲਿਡ ’ਚ ਐਨੀਵਰਸਰੀ ਐਡੀਸ਼ਨ ਦਾ ਲੋਗੋ ਲੱਗਾ ਹੈ। ਉਥੇ ਹੀ ਇੰਟੀਰੀਅਰ ਨੂੰ ਬਲੈਕ ਰੰਗ ’ਚ ਰੱਖਿਆ ਗਿਆ ਹੈ ਅਤੇ ਕਈ ਥਾਵਾਂ ’ਤੇ ਬਲਿਊ ਐਕਸੈਂਟ ਦਾ ਇਸਤੇਮਾਲ ਕੀਤਾ ਗਿਆ ਹੈ। 

ਇੰਜਣ 
ਹੁੰਡਈ ਸੈਂਟਰੋ ਸਪੈਸ਼ਲ ਐਡੀਸ਼ਨ ’ਚ 1.1 ਲੀਟਰ ਦਾ 4 ਸਿਲੰਡਰ ਪੈਟਰੋਲ ਇੰਜਣ ਲੱਗਾ ਹੈ ਜੋ 68 ਬੀ.ਐੱਚ.ਪੀ. ਦੀ ਪਾਵਰ ਅਤੇ 99 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਮੈਨੁਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।