Hyundai ਨੇ ਜਾਰੀ ਕੀਤਾ SUV ''Kona'' ਦਾ ਟੀਜ਼ਰ

04/30/2017 5:38:18 PM

ਜਲੰਧਰ- ਸਾਊਥ ਕੋਰੀਅਨ ਕਾਰਮੇਕਰ ਹੁੰਡਈ ਮੋਟਰਸ ਨੇ ਆਪਣੀ ਆਉਣ ਵਾਲੀ ਨਵੀਂ ਸਬਕੰਪੈੱਕਟ SUV ''Kona'' ਦਾ ਨਵਾਂ ਟੀਜ਼ਰ ਜਾਰੀ ਕੀਤਾ ਹੈ। ਕੰਪਨੀ ਇਸ ਨਵੀਂ SUV ਨੂੰ ਜੂਨ ''ਚ ਹੋਣ ਵਾਲੇ ਨਿਊਯਾਰਕ ਆਟੋ ਸ਼ੋਅ ''ਚ ਪੇਸ਼ ਕਰੇਗੀ। ਖਬਰ ਹੈ ਕਿ ਹੁੰਡਈ ਇਸ ਨਵੀਂ ਐੱਸ.ਯੂ.ਵੀ. ਰਾਹੀਂ ਇੰਟਰਨੈਸ਼ਨਲ ਮਾਰਕੀਟ ''ਚ ਆਪਣੇ ਕਰੀਬੀ ਵਿਰੋਧੀ Nissan Juke ਨੂੰ ਟੱਕਰ ਦੇਣ ਦੀ ਤਿਆਰੀ ''ਚ ਹੈ। 
ਹੁੰਡਈ ਮੋਟਰਸ ਨੇ Kona ਨੂੰ ਕੂਪ ਐੱਸ.ਯੂ.ਵੀ. ਕੰਸੈੱਪਟ ''ਤੇ ਬੇਸਡ ਹੈ। ਕੰਪਨੀ ਨੇ ਇਸ ਨੂੰ i20 ਪਲੇਟਫਾਰਮ ''ਤੇ ਤਿਆਰ ਕੀਤਾ ਹੈ। ਹੁੰਡਈ ਨੇ ਆਪਣੇ Creta ਨੂੰ ਸਿਰਫ ਭਾਰਤ ਅਤੇ ਸਾਊਥ ਅਫਰੀਕਾ ਉਭਰਦੇ ਹੋਏ ਬਾਜ਼ਾਰਾਂ ਲਈ ਹੀ ਪੇਸ਼ ਕੀਤਾ ਹੈ ਪਰ ਹੁਣ ਖਬਰਾਂ ਹਨ ਕਿ ਕੰਪਨੀ ਨੇ ਆਪਣੀ ਨਵੀਂ ਐੱਸ.ਯੂ.ਵੀ. ਨੂੰ ਇੰਟਰਨੈਸ਼ਨਲ ਮਾਰਕੀਟ ਨੂੰ ਧਿਆਨ ''ਚ ਰੱਖ ਕੇ ਤਿਆਰ ਕੀਤਾ ਹੈ। 
ਰਿਲੀਜ਼ ਕੀਤੇ ਗਏ ਟੀਜ਼ਰ ''ਚ Kona ''ਚ ਡਿਊਲ ਹੈੱਡਲਾਈਟ ਸੈੱਟਅਪ ਵਾਲਾ ਡਿਜ਼ਾਈਨ ਦਿਖਾਈ ਦੇ ਰਿਹਾ ਹੈ। ਇਹ ਡਿਜ਼ਾਈਨ Nissan Juke ਦੇ ਡਿਜ਼ਾਈਨ ਨਾਲ ਮਿਲਦਾ-ਜੁਲਦਾ ਹੈ। ਉਮੀਦ ਹੈ ਕਿ ਹੁੰਡਈ ਇਸ ਐੱਸ.ਯੂ.ਵੀ. ਦੇ ਇੰਟੀਰੀਅਰ ਅਤੇ ਐਕਸਟੀਰੀਅਰ ਨੂੰ ਸਪੋਰਟੀ ਲੁੱਕ ਦੇ ਸਕਦੀ ਹੈ। ਰਿਪੋਰਟ ਮੁਤਾਬਕ ਕੰਪਨੀ ਇਸ ਕਾਰ ''ਚ ਹਾਲਹੀ ''ਚ ਪੇਸ਼ ਕੀਤੀ ਗਈ i30 ਹੈਚਬੈਕ ''ਚ ਇਸਤੇਮਾਲ ਕੀਤੇ ਗਏ ਇੰਜਨ ਨੂੰ ਹੀ ਦੇ ਸਕਦੀ ਹੈ। ਫਿਲਹਾਲ ਇਸ ਕਾਰ ਦੇ ਭਾਰਤ ''ਚ ਲਾਂਚ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਪੂਰੀ ਉਮੀਦ ਹੈ ਕਿ ਕੰਪਨੀ ਇਸ ਐੱਸ.ਯੂ.ਵੀ. ਨੂੰ ਭਾਰਤ ''ਚ ਜ਼ਰੂਰ ਉਤਾਰੇਗੀ।