Hyundai ਨੇ ਲਾਂਚ ਕੀਤਾ i20 ਦਾ ਨਵਾਂ ਮਾਡਲ, ਜਾਣੋ ਕੀਮਤ ਤੇ ਖੂਬੀਆਂ

02/06/2024 8:21:26 PM

ਆਟੋ ਡੈਸਕ- ਹੁੰਡਈ ਮੋਟਰਸ ਨੇ ਭਾਰਤ 'ਚ ਆਪਣੀ ਲਾਈਨਅਪ ਨੂੰ ਅਪਡੇਟ ਕਰਦੇ ਹੋਏ ਲੋਕਪ੍ਰਸਿੱਧ ਹੈਚਬੈਕ i20 Sportz ਦਾ ਨਵਾਂ ਮਾਡਲ i20 Sportz O ਲਾਂਚ ਕਰ ਦਿੱਤਾ ਹੈ। ਇਸ ਨਵੇਂ ਮਾਡਲ ਨੂੰ ਕੰਪਨੀ ਨੇ ਸਿੰਗਲ ਕਲਰ ਆਪਸ਼ਨ ਤੋਂ ਇਲਾਵਾ ਡਿਊਲ ਟੋਨ ਪੇਂਟ ਸਕੀਮ ਦੇ ਨਾਲ ਵੀ ਬਾਜ਼ਾਰ 'ਚ ਪੇਸ਼ ਕੀਤਾ ਹੈ। 

Hyundai i20 Sportz O ਦੀ ਕੀਮਤ

ਹੁੰਡਈ i20 Sportz O ਵੇਰੀਐਂਟ ਨੂੰ ਕੰਪਨੀ ਨੇ ਕਲਰ ਸਕੀਮਦੇ ਆਧਾਰ 'ਚ ਵੱਖ-ਵੱਖ ਕੀਮਤ ਦੇ ਨਾਲ ਪੇਸ਼ ਕੀਤਾ ਹੈ, ਜਿਸ ਵਿਚ ਸਿੰਗਲ ਪੇਂਟ ਸਕੀਮ ਟ੍ਰਿਮ ਦੀ ਸ਼ੁਰੂਆਤੀ ਕੀਮਤ 8.73 ਲੱਖ ਰੁਪਏ ਅਤੇ ਡਿਊਲ ਟੋਨ ਪੇਂਟ ਸਕੀਮ ਟ੍ਰਿਮ ਦੀ ਸ਼ੁਰੂਆਤੀ ਕੀਮਤ 8.88 ਲੱਖ ਰੁਪਏ ਹੈ। ਇਹ ਦੋਵੇਂ ਕੀਮਤਾਂ ਐਕਸ ਸ਼ੋਅਰੂਮ ਦੀਆਂ ਹਨ। 

ਸਪੋਰਟਜ਼ ਵੇਰੀਐਂਟ ਦੀ ਤੁਲਨਾ 'ਚ ਸਪੋਰਟਜ਼ (ਓ) 'ਚ ਕਈ ਨਵੇਂ ਅਪਡੇਟ ਸ਼ਾਮਲ ਕੀਤੇ ਗਏ ਹਨ ਜਿਸ ਵਿਚ ਵਾਇਰਲੈੱਸ ਚਾਰਜਿੰਗ ਸਹੂਲਤ, ਦਰਵਾਜ਼ਿਆਂ 'ਤੇ ਲੈਦਰ ਫਿਨੀਸ਼ ਅਤੇ ਇਕ ਇਲੈਕਟ੍ਰਿਕ ਸਨਰੂਫ ਮਿਲਦਾ ਹੈ। ਇਨ੍ਹਾਂ ਫੀਚਰਜ਼ ਨੂੰ ਜੋੜਨ ਲਈ ਹੁੰਡਈ ਸਪੋਰਟਜ਼ ਵੇਰੀਐਂਟ 'ਚ 35,000 ਰੁਪਏ ਦਾ ਪ੍ਰੀਮੀਅਮ ਕਮਾ ਰਹੀ ਹੈ। 

ਇਹ ਵੀ ਪੜ੍ਹੋ- ਟੈਸਲਾ ਦਾ ਹੁਣ ਤਕ ਦਾ ਸਭ ਤੋਂ ਵੱਡਾ ਰੀਕਾਲ, ਵਾਪਸ ਮੰਗਵਾਏ 22 ਲੱਖ ਇਲੈਕਟ੍ਰਿਕ ਵਾਹਨ, ਜਾਣੋ ਵਜ੍ਹਾ

ਪਾਵਰਟ੍ਰੇਨ

ਇੰਜਣ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸਦੇ ਇੰਜਣ 'ਚ ਕੋਈ ਬਦਲਾਅ ਨਾ ਕਰਦੇ ਹੋਏ ਮੌਜੂਦਾ ਮਾਡਲ ਵਾਲਾ ਇੰਜਣ ਹੀ ਲਗਾਇਆ ਹੈ ਜੋ ਨੈਚੁਰਲੀ ਐਸਪਿਰੇਟਿਡ 1.2 ਲੀਟਰ ਪੈਟਰੋਲ ਇੰਜਣ ਹੈ। ਇਹ ਇੰਜਣ 82bhp ਦੀ ਪਾਵਰ ਅਤੇ 115Nm ਦਾ ਟਾਰਕ ਜਨਰੇਟ ਕਰਦਾ ਹੈ। ਗਿਅਰਬਾਕਸ ਆਪਸ਼ਨਾਂ 'ਚ ਇਕ ਮੈਨੁਅਲ ਅਤੇ ਇਕ ਆਈ.ਵੀ.ਟੀ. ਸ਼ਾਮਲ ਹੈ, ਹਾਲਾਂਕਿ, ਸਪੋਰਟਜ਼ (ਓ) ਵੇਰੀਐਂਟ ਸਿਰਫ ਮੈਨੁਅਲ ਗਿਅਰਬਾਕਸ ਦੇ ਨਾਲ ਉਪਲੱਬਧ ਹੈ। 

ਸੇਫਟੀ ਫੀਚਰਜ਼

ਸੇਫਟੀ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਨਵੇਂ ਵੇਰੀਐਂਟ 'ਚ 6 ਏਅਰਬੈਗਸ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ., ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ, ਹਿਲ ਸਟਾਰਟ ਅਸਿਸਟ, ਰਿਵਰਸ ਪਾਰਕਿੰਗ ਸੈਂਸਰ ਅਤੇ ਕੈਮਰਾ ਤੇ ISOFIX ਚਾਈਲਡ ਸੀਟ ਐਂਕਰ ਵਰਗੇ ਫੀਚਰਜ਼ ਨੂੰ ਸ਼ਾਮਲ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- Rolls Royce ਦੀ ਪਹਿਲੀ ਇਲੈਕਟ੍ਰਿਕ ਕਾਰ ਭਾਰਤ 'ਚ ਲਾਂਚ, ਕੀਮਤ 7.5 ਕਰੋੜ ਰੁਪਏ, ਜਾਣੋ ਖ਼ੂਬੀਆਂ

Rakesh

This news is Content Editor Rakesh