ਹੁੰਡਈ ਨੇ Grand i10 ਦਾ ਫੇਸਲਿਫਟ ਵਰਜਨ ਭਾਰਤ ''ਚ ਲਾਂ‍ਚ, ਮਿਲਣਗੇ ਕਈ ਖਾਸ ਫੀਚਰਸ

02/07/2017 4:10:56 PM

ਜਲੰਧਰ- ਦੱਖਣੀ ਕੋਰੀਆਈ ਕਾਰ ਮੇਕਰ ਕੰਪਨੀ ਹੁੰਡਈ ਨੇ ਭਾਰਤੀ ਬਜ਼ਾਰ ''ਚ ਆਪਣੀਆਂ ਸ਼ਾਨਦਾਰ ਕਾਰਾਂ ਨਾਲ ਇਕ ਮਜਬੂਤ ਫੜ ਬਣਾ ਰੱਖੀ ਹੈ। ਜਿਸ ਤਹਿਤ ਹੁਣ ਹੁੰਡਈ ਇੰਡੀਆ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਗਰੈਂਡ ਆਈ10 ਫੇਸਲਿਫਟ ਨੂੰ ਭਾਰਤ ''ਚ ਲਾਂ‍ਚ ਕਰ ਦਿੱਤਾ ਹੈ। ਕੰਪਨੀ ਨੇ ਗਰੈਂਡ ਆਈ 10 ਫੇਸਲਿਫਟ ਨੂੰ 4.58 ਲੱਖ ਰੁਪਏ (ਐਕ‍ਸ ਸ਼ੋਰੂਮ-ਦਿੱਲੀ ‍ਲਈ) ਦੀ ਸ਼ੁਰੂਆਤੀ ਕੀਮਤ ''ਚ ਲਾਂ‍ਚ ਕੀਤਾ ਹੈ। ਕੰਪਨੀ ਦੇ ਇਸ ਦੇ ਡੀਜ਼ਲ ਵੇਰਿਅੰਟ ਨੂੰ 5.68 ਲੱਖ ਰੁਪਏ (ਐਕ‍ਸ ਸ਼ੋਰੂਮ-ਦਿੱਲੀ ‍ਲਈ) ਦੀ ਸ਼ੁਰੂਆਤੀ ਕੀਮਤ ''ਚ ਬਾਜ਼ਾਰ ''ਚ ਉਤਾਰਿਆ ਹੈ।

ਇੰਜਣ ਪਾਵਰ
ਹੁੰਡਈ ਨੇ ਗਰੈਂਡ ਆਈ10 ਫੇਸਲਿਫਟ ਨੂੰ 1.2-ਲਿਟਰ ਪੈਟਰੋਲ ਅਤੇ 1.1-ਲਿਟਰ ਡੀਜ਼ਲ ਇੰਜਣ ਆਪਸ਼ਨ ''ਚ ਪੇਸ਼ ਕੀਤਾ ਹੈ। ਕਾਰ ''ਚ 5- ਸਪੀਡ ਮੈਨੂਅਲ ਗਿਅਰਬਾਕਸ ਲਗਾ ਹੈ। ਉਥੇ ਹੀ, ਇਸ ਦੇ ਪੈਟਰੋਲ ਵਰਜ਼ਨ ਦੇ ਨਾਲ 4-ਸਪੀਡ ਆਟੋਮੈਟਿਕ ਗਿਅਰਬਾਕਸ ਦੀ ਆਪਸ਼ਨ ਦਿੱਤੀ ਗਈ ਹੈ।

ਖਾਸ ਫੀਚਰਜ਼

ਕਾਰ ''ਚ ਬੋਲਡ ਹੈਕਸਾਗੋਨਲ ਗਰਿਲ, ਇੰਟੀਗਰੇਟਡ ਐੱਲ. ਈ. ਡੀ ਡੀ. ਆਰ. ਐੱਲ, 14-ਇੰਚ ਅਲੌਏ ਵ੍ਹੀਲ, ਸਪੋਰਟੀ ਰਿਅਰ ਬੰਪਰ ਅਤੇ ਟੇਲਗੇਟ ਲਗਾਇਆ ਗਿਆ ਹੈ। ਹਾਲਾਂਕਿ ਕਾਰ ਦੇ ਡਾਇਮੇਂਸ਼ਨ ''ਚ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ। ਕਾਰ ਦੇ ਟਾਪ-ਐਂਡ ਵੇਰਿਅੰਟ ''ਚ ਨਵੀਂ ਅਪਹੋਲਸਟਰੀ, ਲੀਰ ਐਲੂਮਿਨੇਸ਼ਨ, ਅਪਡੇਟਡ ਐੱਮ. ਆਈ. ਡੀ ਯੂਨਿਟ, ਆਟੋਮੈਟਿਕ ਕਲਾਇਮੇਟ ਕੰਟਰੋਲ, ਟੱਚ ਸਕ੍ਰੀਨ ਇੰਫੋਟੇਨਮੇਂਟ ਸਿਸਟਮ ਆਦਿ ਜਿਹੇ ਅਤਿਆਧੁਨਕ ਫੀਚਰਸ ਦਿੱਤੇ ਗਏ ਹਨ। ਕਾਰ ''ਚ ਡਰਾਇਵਰ ਸਾਇਡ ਏਅਰਬੈਗ ਅਤੇ ਏ ਬੀ. ਐੱਸ ਨੂੰ ਸਟੈਂਡਰਡ ਸੇਫਟੀ ਫੀਚਰ ਦੇ ਤੌਰ ''ਤੇ ਸ਼ਾਮਿਲ ਕੀਤਾ ਗਿਆ ਹੈ। ਟਾਪ ਵੇਰਿਅੰਟ ''ਚ ਐਪਲ ਕਾਰਪਲੇ ਅਤੇ ਗੂਗਲ ਐਂਡ੍ਰਾਇਡ ਆਟੋ ਸਪੋਰਟ ਕਰਨ ਵਾਲਾ 7 ਇੰਚ ਦੀ ਟੱਚਸਕ੍ਰੀਨ ਇੰਫੋਟੇਨਮੇਂਟ ਸਿਸਟਮ, ਆਟੋਮੈਟਿਕ ਕਲਾਇਮੇਟ ਕੰਟਰੋਲ ਏ. ਸੀ ਅਤੇ ਰਿਵਰਸ ਪਾਰਕਿੰਗ ਕੈਮਰਾ ਜਿਵੇਂ ਫੀਚਰ ਮਿਲਣਗੇ।

ਕਲਰ ਆਪਸ਼ਨਜ਼
ਇਸ ਵਾਰ ਹੁੰਡਈ ਆਈ 10 ਗਰੈਂਡ ਨਵੇਂ ਰੰਗ ਰੈੱਡ ਪੈਸ਼ਨ ''ਚ ਪੇਸ਼ ਕੀਤੀ ਗਈ ਹੈ ਇਹ ਕਲਰ ਪੁਰਾਣੇ ਰੰਗ ਵਾਇਨ ਰੈੱਡ ਨੂੰ ਰਿਪ‍ਲੇਸ ਕਰੇਗਾ।  ਨਵੀਂ ਆਈ 10 ਤੁਹਾਨੂੰ ਇਸ ਦੇ ਪੁਰਾਣੇ ਵਰਜ਼ਨ ਦੇ ਕਲਰਸ ਵ‍ਾਇਟ, ਬ‍ਲੂ ਅਤੇ ਸਿਲ‍ਵਰ ''ਚ ਵੀ ਮਿਲ ਜਾਵੇਗੀ।

ਆਈ 10 ਫੇਸਲਿਫਟ ਦਾ ਮੁਕਾਬਲਾ ਨਿਸਾਨ ਮਾਇਕਰਾ ਐਕ‍ਟਿਵ,  ਮਾਰੂਤੀ ਸੁਜ਼ੁਕੀ ਸਵਿੱਫਟ, ਟਾਟਾ ਟਿਆਗੋ, ਫੋਰਡ ਫੀਗੋ ਅਤੇ ਮਾਰੂਤੀ ਦੀ ਇਗਨਿਸ ਨਾਲ ਹੋਵੇਗਾ।