2024 ਦੇ ਅਖੀਰ ਤਕ ਪੇਸ਼ ਹੋ ਸਕਦੀ ਹੈ ਹੁੰਡਈ ਕ੍ਰੇਟਾ EV

11/29/2023 5:30:44 PM

ਆਟੋ ਡੈਸਕ- ਹੁੰਡਈ 2024 ਦੇ ਅਖੀਰ ਤਕ ਕ੍ਰੇਟਾ ਈਵੀ ਨੂੰ ਪੇਸ਼ ਕਰ ਸਕਦੀ ਹੈ ਅਤੇ ਕੀਮਤ ਦਾ ਐਲਾਨ 2025 'ਚ ਕੀਤੇ ਜਾਣ ਦੀ ਉਮੀਦ ਹੈ। ਕ੍ਰੇਟਾ ਈਵੀ ਨੂੰ ਕਈ ਵਾਰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। 

ਹੁਣ ਇਕ ਵਾਰ ਫਿਰ ਹੁੰਡਈ ਕ੍ਰੇਟਾ ਈਵੀ ਦੇ ਸਪਾਈ ਸ਼ਾਟ ਸਾਹਮਣੇ ਆਏ ਹਨ। ਹਾਲਾਂਕਿ ਇਸ ਦੌਰਾਨ ਇਹ ਪੂਰੀ ਤਰ੍ਹਾਂ ਕਵਰ ਸੀ। ਉਮੀਦ ਹੈ ਕਿ ਇਸ ਵਿਚ ਨਵੇਂ ਐਲੀਮੈਂਟਸ ਦਿੱਤੇ ਗਏ ਹਨ। ਇਸ ਕ੍ਰੇਟਾ ਈਵੀ ਟੈਸਟ ਮਿਊਲ ਦੀ ਫਰੰਟ ਸਟਾਈਲਿੰਗ ਅਲੱਗ ਹੈ ਅਤੇ ਇਸ ਵਿਚ ਇਕ ਨਕਲੀ ਐਗਜਾਸਟ ਆਊਟਲੇਟ ਵੀ ਹੈ। ਟੈਸਟਿੰਗ ਮਾਡਿਊਲ ਦੇ ਕਵਰ ਹੋਣ ਕਾਰਨ ਇਸ ਵਿਚ ਦਿੱਤੇ ਸੀ-ਆਕਾਰ ਦੇ ਐੱਲ.ਈ.ਡੀ. ਡੀ.ਆਰ.ਐੱਲ. ਦਿਖਾਈ ਦਿੱਤੇ ਹਨ। ਉਮੀਦ ਹੈ ਕਿ ਰੀਅਰ 'ਚ ਰੈਪਅਰਾਊਂਡ ਟੇਲ ਲਾਈਟਾਂ ਅਤੇ ਬਦਲਿਆ ਹੋਇਆ ਬੰਪਰ ਮਿਲ ਸਕਦਾ ਹੈ। ਇਸਨੂੰ ਲੈ ਕੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ। ਇਸ ਲਈ ਲਾਂਚ ਤਕ ਦਾ ਇੰਤਜ਼ਾਰ ਕਰਨਾ ਹੋਵੇਗਾ। 

ਲਾਂਚ ਨੂੰ ਲੈ ਕੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ 2024 ਦੀ ਦੂਜੀ ਛਮਾਹੀ 'ਚ ਇਹ ਗਲੋਬਲ ਡੈਬਿਊ ਕਰੇਗੀ ਅਤੇ ਇਸਦੀਆਂ ਕੀਮਤਾਂ ਦਾ ਐਲਾਨ 2025 ਦੀ ਸ਼ੁਰੂਆਤ 'ਚ ਕੀਤਾ ਜਾ ਸਕਦਾ ਹੈ।

Rakesh

This news is Content Editor Rakesh