ਹੁੰਡਈ ਨੇ ਪੇਸ਼ ਕੀਤੀ ਆਪਣੀ ਕੰਪੈਕਟ ਸਿਡਾਨ Aura, ਜਾਣੋ ਖੂਬੀਆਂ

12/20/2019 12:07:46 PM

ਆਟੋ ਡੈਸਕ– ਕਾਰ ਨਿਰਮਾਤਾ ਕੰਪਨੀ ਹੁੰਡਈ ਨੇ ਆਪਣੀ ਨਵੀਂ ਕੰਪੈਕਟ ਸਿਡਾਨ ਕਾਰ Aura ਨੂੰ ਭਾਰਤ ’ਚ ਪੇਸ਼ਕਰ ਦਿੱਤਾ ਹੈ। ਬੁੱਧਵਾਰ ਨੂੰ ਇਸ ਕਾਰ ਦਾ ਚੇਨਈ ’ਚ ਗਲੋਬਲ ਪ੍ਰੀਵਿਊ ਕੀਤਾ ਗਿਆ। ਇਸ ਦਾ ਡਿਜ਼ਾਈਨ ਜ਼ਿਆਦਾ ਮਾਡਰਨ ਅਤੇ ਯੂਥਫੁਲ ਹੈ ਅਤੇ ਇਸ ਵਿਚ ਹੁੰਡਈ Xcent ਦੇ ਮੁਕਾਬਲੇ ਸਪੇਸ ਵੀ ਜ਼ਿਆਦਾ ਹੈ। ਕੰਪਨੀ ਨੇ ਇਸ ਕੰਪੈਕਟ ਸਿਡਾਨ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਪਰ ਮੰਨਿਆਜਾ ਰਿਹਾ ਹੈ ਕਿ ਇਸ ਦੀ ਕੀਮਤ 6 ਲੱਖ ਤੋਂ 9 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ। 

ਮਿਲਣਗੇ 3 ਇੰਜਣ ਆਪਸ਼ਨ
ਇਸ ਕਾਰ ’ਚ 3 ਇੰਜਣ ਆਪਸ਼ੰਸ ਦਿੱਤੇ ਗਏ ਹਨ। 1.2 ਲੀਟਰ ਐੱਮ.ਪੀ.ਆਈ. ਪੈਟਰੋਲ ਇੰਜਣ ਕਰੀਬ 82 ਬੀ.ਐੱਚ.ਪੀ. ਦੀ ਪਾਵਰ ਅਤੇ 11.6 kgm ਦਾ ਟਾਰਕ ਦਿੰਦਾ ਹੈ। 1.2 ਲੀਟਰ ਈਕੋਟਾਰਕ ਡੀਜ਼ਲ ਇੰਜਣ ਕਰੀਬ 74 ਬੀ.ਐੱਚ.ਪੀ. ਦੀ ਪਾਵਰ ਅਤੇ 19.4 kgm ਦਾ ਟਾਰਕ ਦਿੰਦਾ ਹੈ। ਕੰਪਨੀ ਦੋਵਾਂ ਹੀ ਇੰਜਣ ਦੇ ਨਾਲ 5 ਸਪੀਡ ਮੈਨੁਅਲ ਤੋਂ ਇਲਾਵਾ AMT ਟ੍ਰਾਂਸਮਿਸ਼ਨ ਵੀ ਆਫਰ ਕਰ ਰਹੀ ਹੈ। 

1.0 ਲੀਟਰ ਦਾ ਟਰਬੋਚਾਰਜਡ ਇੰਜਣ
ਕਾਰ ’ਚ ਸੁਪੋਰਟੀ ਡਰਾਈਵ ਦੇ ਸ਼ੌਕੀਨਾਂ ਲਈ 1.0 ਲੀਟਰ ਦਾ ਟਰਬੋਚਾਰਡ ਇੰਜਣ ਦਿੱਤਾ ਗਿਆ ਹੈ। ਇਸ ਇੰਜਣ ਦਾ ਇਸਤੇਮਾਲ ਹੁੰਡਈ ਵੈਨਿਊ ’ਚ ਕੀਤਾ ਗਿਆ ਹੈ। ਇਹ ਇੰਜਣ ਕਰੀਬ 99 ਬੀ.ਐੱਚ.ਪੀ ਦੀ ਪਾਵਰ ਅਤੇ 17.5 kgm ਦਾ ਟਾਰਕ ਦਿੰਦਾ ਹੈ। ਇਸ ਇੰਜਣ ਦੇ ਨਾਲ ਸਿਰਫ ਮੈਨੁਅਲ ਟ੍ਰਾਂਸਮਿਸ਼ਨ ਮਿਲੇਗਾ।ਕੰਪਨੀ ਭਵਿੱਖ ’ਚ ਇਸ ਇੰਜਣ ਦਾ ਇਸਤੇਮਾਲ Grand i10 Nios ’ਚ ਕਰੇਗੀ। 

ਇੰਟੀਰੀਅਰ
ਕੰਪਨੀ ਨੇ ਕਾਰ ਦੇ ਇੰਟੀਰੀਅਰ ਬਾਰੇ ਕੋਈ ਜਾਣਕਾਰੀ ਅਜੇ ਤਕ ਸਾਂਝੀ ਨਹੀਂ ਕੀਤੀ ਪਰ ਜਾਣਕਾਰੀ ਮੁਤਾਬਕ, Aura ’ਚ 8 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਹੈ ਜਿਸ ਵਿਚ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਮਿਲਦਾ ਹੈ। ਵਾਇਰਲੈੱਸ ਚਾਰਜਰ, ਪ੍ਰਾਜੈੱਕਟਰ ਹੈੱਡ-ਫੌਗ ਲੈਂਪਸ, ਰੀਅਰ ਵਿਊ ਮਾਨੀਟਰ ਵਰਗੇ ਫੀਚਰਜ਼ ਮਿਲਦੇ ਹਨ। ਕਾਰ ਦੇ ਨਾਲ ਕੰਪਨੀ 1 ਲੱਖ ਕਿਲੋਮੀਟਰ ਜਾਂ 5 ਸਲ ਦੀ ਵਾਰੰਟੀ ਦਾ ਆਪਸ਼ਨ ਦੇ ਰਹੀ ਹੈ। 1.2 ਲੀਟਰ ਪੈਟਰੋਲ ਇੰਜਣ ਦੇ ਨਾਲ ਕੰਪਨੀ ਫੈਕਟਰੀ ਫਿੱਟ ਸੀ.ਐੱਨ.ਜੀ. ਕਿੱਟ ਵੀ ਦੇ ਰਹੀ ਹੈ।