Hyundai Aura ਦੀ ਬੁਕਿੰਗ ਸ਼ੁਰੂ, 10 ਹਜ਼ਾਰ ਰੁਪਏ ’ਚ ਕਰ ਸਕਦੇ ਹੋ ਬੁੱਕ

01/04/2020 11:47:23 AM

ਗੈਜੇਟ ਡੈਸਕ– ਹੁੰਡਈ ਨੇ ਆਪਣੀ ਆਉਣ ਵਾਲੀ ਨਵੀਂ ਸਬ-ਕੰਪੈਕਟ ਸੇਡਾਨ ਕਾਰ Aura ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। 10 ਹਜ਼ਾਰ ਰੁਪਏ ’ਚ ਕੰਪਨੀ ਦੀ ਵੈੱਬਸਾਈਟ ਜਾਂ ਨਜ਼ਦੀਕੀ ਡੀਲਰਸ਼ਿਪ ’ਤੇ Hyundai Aura ਨੂੰ ਬੁੱਕ ਕਰ ਸਕਦੇ ਹੋ। ਹੁੰਡਈ ਨੇ ਆਪਣੀ ਇਸ ਨਵੀਂ ਕਾਰ ਨੂੰ ਦਸੰਬਰ 2019 ’ਚ ਪੇਸ਼ ਕੀਤਾ ਸੀ, ਜਦਕਿ ਇਸ ਦੀ ਲਾਂਚਿੰਗ 21 ਜਨਵਰੀ ਨੂੰ ਹੋਵੇਗੀ। ਔਰਾ ਮਾਰਕੀਟ ’ਚ ਮਾਰੂਤੀ ਡਿਜ਼ਾਇਰ ਅਤੇ ਹੋਂਡਾ ਅਮੇਜ਼ ਵਰਗੀਆਂ ਕਾਰਾਂ ਦੀ ਟੱਕਰ ’ਚ ਆ ਰਹੀ ਹੈ। 

ਹੁੰਡਈ ਔਰਾ ਤਿੰਨ ਇੰਜਣ ਆਪਸ਼ਨ ਅਤੇ 12 ਵੇਰੀਐਂਟ ’ਚ ਆਏਗੀ। ਇਕ 82 bhp ਪਾਵਰ ਵਾਲਾ 1.2 ਲੀਟਰ ਪੈਟਰੋਲ, ਦੂਜਾ 99 bhp ਪਾਵਰ ਵਾਲਾ 1-ਲੀਟਰ ਟਰਬੋ ਪੈਟਰੋਲ ਅਤੇ ਤੀਜਾ 74 bhp ਦੀ ਪਾਵਰ ਵਾਲਾ 1.2 ਲੀਟਰ ਡੀਜ਼ਲ ਇੰਜਣ ਹੈ। 1.2 ਲੀਟਰ ਵਾਲੇ ਪੈਟਰੋਲ ਅਤੇ ਡੀਜ਼ਲ ਇੰਜਣ ਦੇ ਨਾਲ 5 ਸਪੀਡ ਮੈਨੁਅਲ ਅਤੇ ਏ.ਐੱਮ.ਟੀ. ਗਿਅਰਬਾਕਸ ਦੇ ਆਪਸ਼ਨ ਮਿਲਣਗੇ। 1-ਲੀਟਰ ਵਾਲੇ ਟਰਬੋ ਪੈਟਰੋਲ ਇੰਜਣ ਦੇ ਨਾਲ ਸਿਰਫ 5-ਸਪੀਡ ਮੈਨੁਅਲ ਗਿਅਰਬਾਕਸ ਮਿਲੇਗਾ। ਇਸ ਦੇ ਤਿੰਨੇਂ ਇੰਜਣ ਬੀ.ਐੱਸ.-6 ਕੰਪਲਾਇੰਟ ਹੋਣਗੇ। 

ਔਰਾ ਦਾ ਫਰੰਟ ਲੁੱਕ ਗ੍ਰੈਂਡ ਆਈ.10 ਨਿਓਸ ਤੋਂ ਪ੍ਰੇਰਿਤ ਹੈ। ਨਿਓਸ ਦੀ ਤਰ੍ਹਾਂ ਇਸ ਵਿਚ ਵੀ ਨਵੀਂ ਗਰਿੱਲ ਅਤੇ ਗ੍ਰਿੱਲ ’ਚ ਇੰਟੀਗ੍ਰੇਟਿਡ ਟਵਿਨ ਬੂਮਰੈਂਗ ਸ਼ੇਪ ਐੱਲ.ਈ.ਡੀ. ਡੀ.ਆਰ.ਐੱਲ. ਦਿੱਤੇ ਗਏ ਹਨ। ਕਾਰ ਦੀ ਰੂਫਲਾਈਨ ਕਾਫੀ ਹੱਦ ਤਕ ਕੂਪ-ਕਾਰ ਵਰਗੀ ਹੈ, ਜਿਸ ਨਾਲ ਇਹ ਕਾਫੀ ਸੁਪੋਰਟੀ ਲੱਗਦੀ ਹੈ। ਕਾਰ ’ਚ ਪਿਛਲੇ ਪਾਸੇ 3ਡੀ ਆਊਟਰ ਲੈੱਨਜ਼ ਦੇ ਨਾਲ ਬਿਹਤਰੀਨ ਲੁੱਕ ਵਾਲੇ ਰੈਪ-ਅਰਾਊਂਡ ਟੇਲ ਲੈਂਪਸ ਦਿੱਤੇ ਗਏ ਹਨ। 

ਇੰਟੀਰੀਅਰ
ਔਰਾ ਦਾ ਇੰਟੀਰੀਅਰ ਅਜੇ ਸਾਹਮਣੇ ਨਹੀਂ ਆਇਆ ਪਰ ਉਮੀਦ ਹੈ ਕਿ ਇਸ ਦਾ ਕੈਬਿਨ ਅਤੇ ਇਸ ਦੇ ਫੀਚਰਜ਼ ਗ੍ਰੈਂਡ ਆਈ10 ਨਿਓਸ ਵਾਲੇ ਹੋਣਗੇ। ਕਾਰ ਦੇ ਟਾਪ ਵੇਰੀਐਂਟਸ ’ਚ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਦੇ ਨਾਲ 8-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, 5.3 ਇੰਚ ਡਿਜੀਟਲ ਸਪੀਡੋਮੀਟਰ ਅਤੇ ਐੱਮ.ਆਈ.ਡੀ., ਵਾਇਰਲੈੱਸ ਚਾਰਜਰ, ਪ੍ਰੀਮੀਅਮ ਸਾਊਂਡ ਸਿਸਟਮ ਅਤੇ ਰੀਅਰ ਸੈਂਟਰ ਆਰਮਰੈਸਟ ਵਰਗੇ ਫੀਚਰਜ਼ ਮਿਲਣਗੇ। ਇਸ ਦੀ ਕੀਮਤ 6 ਤੋਂ 9 ਲੱਖ ਰੁਪਏ ਦੇ ਵਿਚਕਾਰ ਹੋਣ ਦੀ ਉਮੀਦ ਹੈ।