ਚਾਰ ਕੈਮਰੇ ਤੇ 3ਜੀ.ਬੀ. ਰੈਮ ਦੇ ਨਾਲ ਹੁਵਾਵੇ ਦਾ ਨਵਾਂ ਸਮਾਰਟਫੋਨ ਲਾਂਚ

03/11/2018 6:23:46 PM

ਜਲੰਧਰ- ਹੁਵਾਵੇ ਨੇ ਆਪਣੇ ਪੋਰਟਫੋਲੀਓ 'ਚ ਇਕ ਨਵੇਂ ਸਮਾਰਟਫੋਨ Y9 (2018) ਨੂੰ ਜੋੜਿਆ ਹੈ। ਇਸ ਸਮਾਟਰਫੋਨ 'ਚ ਐੱਜ-ਟੂ-ਐੱਜ ਡਿਸਪਲੇਅ ਦੇ ਨਾਲ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। Y9 (2018) 'ਚ ਨਾ ਸਿਰਫ ਬੈਕ 'ਚ ਡਿਊਲ ਕੈਮਰਾ ਦਿੱਤਾ ਗਿਆ ਹੈ, ਸਗੋਂ ਇਸ ਦੇ ਫਰੰਟ 'ਚ ਵੀ ਡਿਊਲ ਕੈਮਰਾ ਸੈੱਟਅਪ ਮੌਜੂਦ ਹੈ। ਇਸ ਨੂੰ ਫਿਲਹਾਲ ਥਾਈਲੈਂਡ 'ਚ ਲਾਂਚ ਕੀਤਾ ਗਿਆ ਹੈ। ਫੋਨ ਦੀ ਕੀਮਤ ਦਾ ਖੁਲਾਸਾ ਫਿਲਹਾਲ ਨਹੀਂ ਕੀਤਾ ਗਿਆ ਹੈ। ਹਾਲਾਂਕਿ ਇਸ ਦੀ ਕੀਮਤ 200 ਯੂਰੋ (ਕਰੀਬ 16,000 ਰੁਪਏ) ਦੇ ਕਰੀਬ ਹੋ ਸਕਦੀ ਹੈ। ਗਾਹਕਾਂ ਨੂੰ ਇਹ ਬਲੈਕ, ਗੋਲਡ ਅਤੇ ਬਲੂ ਕਲਰ ਆਪਸ਼ਨ 'ਚ ਉਪਲੱਬਧ ਹੋਵੇਗਾ। 

ਫੀਚਰਸ
ਫੀਚਰਸ ਦੀ ਗੱਲ ਕਰੀਏ ਤਾਂ ਫੋਨ 'ਚ 18:9 ਰੇਸ਼ੀਓ ਦੇ ਨਾਲ 5.93-ਇੰਚ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਹੈ। ਫੋਨ 'ਚ 3ਜੀ.ਬੀ. ਰੈਮ ਦੇ ਨਾਲ 2.36 ਗੀਗਾਹਰਟਜ਼ ਦੀ ਸਪੀਡ ਵਾਲਾ ਆਕਟਾ-ਕੋਰ 8iSilicon Kirin ੬੫੯ ਪ੍ਰੋਸੈਸਰ ਮੌਜੂਦ ਹੈ। ਇਸ ਦੀ ਇੰਟਰਨਲ ਮੈਮਰੀ 32ਜੀ.ਬੀ. ਹੈ ਜਿਸ ਨੂੰ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। 
ਫੋਟੋਗ੍ਰਾਫੀ ਲਈ ਫੋਨ ਦੇ ਰਿਅਰ 'ਚ 13 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦੇ ਦੋ ਕੈਮਰੇ ਹਨ, ਉਥੇ ਹੀ ਫਰੰਟ 'ਚ 16 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦੇ ਦੋ ਕੈਮਰੇ ਮੌਜੂਦ ਹਨ। ਇਸ ਸਮਾਰਟਫੋਨ ਦੀ ਬੈਟਰੀ 4,000 ਐੱਮ.ਏ.ਐੱਚ. ਦੀ ਹੈ। ਫੋਨ ਐਂਡਰਾਇਡ 8.0 ਓਰਿਓ ਬੇਸਡ ਕੰਪਨੀ ਦੇ ਆਪਣੇ ਕਸਟਮ ਸਕਿਨ 'ਤੇ ਚੱਲਦਾ ਹੈ। ਡਿਊਲ ਸਿਮ ਸਪੋਰਟ ਵਾਲੇ ਇਸ ਸਮਾਰਟਫੋਨ 'ਚ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ।