ਬੈਨ ਹਟਨ ਤੋਂ ਬਾਅਦ ਵੀ ਗੂਗਲ ਦੀ ਸਰਵਿਸ ਨਹੀਂ ਲਵੇਗੀ ਹੁਵਾਵੇਈ

01/31/2020 6:05:47 PM

ਗੈਜੇਟ ਡੈਸਕ– ਬੈਨ ਤੋਂ ਬਾਅਦ ਹੁਵਾਵੇਈ ਅਮਰੀਕੀ ਕੰਪਨੀਆਂ ’ਤੇ ਆਪਣੀ ਨਿਰਭਰਤਾ ਨੂੰ ਲਗਾਤਾਰ ਘੱਟ ਕਰਨ ਦੀ ਕੋਸ਼ਿਸ਼ ’ਚ ਲੱਗੀ ਹੈ। ਪਿਛਲੇ ਸਾਲ ਮਈ ’ਚ ਅਮਰੀਕਾ ਨੇ ਇਸ ਚੀਨੀ ਦਿੱਗਜ ਕੰਪਨੀ ਨੂੰ ਬਲੈਕ ਲਿਸਟ ਕਰ ਦਿੱਤਾ ਸੀ। ਇਸ ਤੋਂ ਬਾਅਦ ਗੂਗਲ ਸਮੇਤ ਕਈ ਹੋਰ ਅਮਰੀਕੀ ਕੰਪਨੀਆਂ ਨੇ ਹੁਵਾਵੇਈ ਦੇ ਨਾਲ ਬਿਨਾਂ ਜ਼ਰੂਰੀ ਮਨਜ਼ੂਰੀ ਦੇ ਕਿਸੇ ਤਰ੍ਹਾਂ ਦੇ ਵਪਾਰ ’ਤੇ ਬੈਨ ਲਗਾ ਦਿੱਤਾ ਸੀ। ਬੈਨ ਤੋਂ ਬਾਅਦ ਹੁਵਾਵੇਈ ਨੂੰ ਖੁਦ ਨੂੰ ਓ.ਐੱਸ. ਡਿਵੈੱਲਪ ਕਰਨ ਦੇ ਨਾਲ ਹੀ ਮੋਬਾਇਲ ਸਰਵਿਸ ਨੂੰ ਵੀ ਲਾਂਚ ਕਰਨਾ ਪਿਆ। 

ਚੀਨੀ ਮਾਰਕੀਟ ’ਚ ਨਹੀਂ ਸੀ ਦਿੱਕਤ
ਬੈਨ ਤੋਂ ਬਾਅਦ ਹੁਵਾਵੇਈ ਤੋਂ ਗੂਗਲ ਮੋਬਾਇਲ ਸਰਵਿਸ ਨੂੰ ਇਸਤੇਮਾਲ ਕਰਨ ਦਾ ਲਾਇਸੰਸ ਖੁਸ ਗਿਆ ਸੀ। ਹੁਵਾਵੇਈ ’ਤੇ ਲੱਗੇ ਬੈਨ ਨਾਲ ਆਨਰ ਦੇ ਡਿਵਾਈਸਿਜ਼ ਨੂੰ ਵੀ ਨੁਕਸਾਨ ਪਹੁੰਚਾਇਆ। ਬੈਨ ਨਾਲ ਚੀਨੀ ਮਾਰਕੀਟ ’ਚ ਹੁਵਾਵੇਈ ਨੂੰ ਕੋਈ ਨੁਕਸਾਨ ਨਹੀਂ ਹੈ। ਉਥੇ ਹੀ ਦੂਜੇ ਦੇਸ਼ਾਂ ’ਚ ਹੁਵਾਵੇਈ ਨੂੰ ਗੂਗਲ ਮੋਬਾਇਲ ਸਰਵਿਸ ਦੀ ਲੋੜ ਪੈਂਦੀ ਹੈ। 

ਲਾਂਚ ਕੀਤੀ ਖੁਦ ਦੀ ਮੋਬਾਇਲ ਸਰਵਿਸ
ਬੈਨ ਦੇ ਸਮੇਂ ਹੁਵਾਵੇਈ ਕੋਲ ਕੋਈ ਸਟੇਬਲ ਐਪ ਇਕੋਸਿਸਟਮ ਨਹੀਂ ਸੀ। ਇਹੀ ਕਾਰਨ ਸੀ ਕਿ ਹੁਵਾਵੇਈ ਨੇ ਆਪਣੇ ਖੁਦ ਦਾ ਆਪਰੇਟਿੰਗ ਸਿਸਟਮ ਤਿਆਰ ਕਰਨਾ ਸ਼ੁਰੂ ਕੀਤਾ ਅਤੇ ਕੁਝ ਹੀ ਮਹੀਨਿਆਂ ’ਚ ਇਸ ਨੂੰ HarmonyOS ਦੇ ਨਾਂ ਨਾਲ ਲਾਂਚ ਕਰ ਦਿੱਤਾ। ਕੰਪਨੀ ਨੇ ਗੂਗਲ ਨੂੰ ਟੱਕਰ ਦੇਣ ਲਈ ਹਾਲਹੀ ’ਚ ਹੁਵਾਵੇਈ ਮੋਬਾਇਲ ਸਰਵਿਸ ਨੂੰ ਵੀ ਲਾਂਚ ਕਰ ਦਿੱਤਾ ਹੈ। ਕੰਪਨੀ ਇਸ ਨੂੰ ਮਸ਼ਹੂਰ ਕਰਨ ਲਈ ਕਰੋੜਾਂ ਡਾਲਰ ਖਰਚ ਕਰ ਰਹੀ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਐਪ ਡਿਵੈੱਲਪਰਜ਼ ਇਸ ਨਾਲ ਜੁੜਨ। 

ਕੰਪਨੀ ਨੂੰ ਦੇਣੀ ਪਈ ਸਫਾਈ
ਹਾਲਹੀ ’ਚ ਵਿਏਨਾ ’ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਕੰਪਨੀ ਨੇ ਸਾਫ ਤੌਰ ’ਤੇ ਕਿਹਾ ਕਿ ਉਹ ਲਾਇਸੰਸ ਵਾਪਸ ਮਿਲਣ ਤੋਂ ਬਾਅਦ ਵੀ ਹੁਣ ਗੂਗਲ ਸਰਵਿਸ ਦਾ ਕਦੇ ਇਸਤੇਮਾਲ ਨਹੀਂ ਕਰੇਗੀ। ਹਾਲਾਂਕਿ ਇਸ ਖਬਰ ਦੇ ਸੁਰਖੀਆਂ ’ਚ ਆਉਣ ਤੋਂ ਬਾਅਦ ਹੁਵਾਵੇਈ ਨੂੰ ਇਕ ਬਿਆਨ ਜਾਰੀ ਕਰਕੇ ਸਫਾਈ ਦੇਣੀ ਪਈ। ਕੰਪਨੀ ਨੇ ਕਿਹਾ ਕਿ ਇਕ ਓਪਨ ਐਂਡਰਾਇਡ ਈਕੋਸਿਸਟਮ ਅਜੇ ਵੀ ਸਾਡੀ ਪਹਿਲੀ ਪਸੰਦ ਹੈ ਪਰ ਅਸੀਂ ਇਸ ਨੂੰ ਇਸਤੇਮਾਲ ਕਰਨਾ ਜਾਰੀ ਨਹੀਂ ਰੱਖ ਪਾ ਰਹੇ। ਸਾਡੇ ਕੋਲ ਖੁਦ ਦਾ ਈਕੋਸਿਸਟਮ ਤਿਆਰ ਕਰਨ ਦੀ ਕਾਬਲੀਅਤ ਹੈ।