ਹੁਵਾਵੇਈ ਦਾ ਜਲਵਾ, P30 ਤੇ Mate 20 ਸੀਰੀਜ਼ ਦੇ 3 ਕਰੋੜ ਤੋਂ ਜ਼ਿਆਦਾ ਫੋਨ ਵਿਕੇ

09/20/2019 9:02:40 PM

ਗੈਜੇਟ ਡੈਸਕ—ਹੁਵਾਵੇਈ ਦੀ ਫਲੈਗਸ਼ਿਪ 'ਪੀ' ਸੀਰੀਜ਼ ਅਤੇ ਮੇਟ ਸੀਰੀਜ਼ ਦੇ ਸਮਾਰਟਫੋਨਸ ਨੂੰ ਯੂਜ਼ਰਸ ਦਾ ਸ਼ਾਨਦਾਰ ਰਿਸਪਾਂਸ ਮਿਲਿਆ ਹੈ। ਕੰਪਨੀ ਦੀ ਵੈਰੀਏਬਲ ਡਿਵਾਈਸ ਹੁਵਾਵੇਈ ਵਾਚ ਜੀ.ਟੀ. ਨੂੰ ਵੀ ਯੂਜ਼ਰ ਨੇ ਕਾਫੀ ਪਸੰਦ ਕੀਤਾ ਹੈ। ਮੇਟ 30 ਦੇ ਲਾਂਚਿੰਗ ਈਵੈਂਟ 'ਚ ਕੰਪਨੀ ਦੇ ਸੀ.ਈ.ਓ. ਰਿਚਰਜ ਯੂ ਨੇ ਦੱਸਿਆ ਕਿ ਮੇਟ 20 ਸਮਾਰਟਫੋਨ ਦੀ 16 ਮਿਲੀਅਨ ਯੂਨੀਟਸ ਸ਼ਿਪ ਕੀਤੀਆਂ ਜਾ ਚੁੱਕੀਆਂ ਹਨ। ਜਦਕਿ ਇਸ ਤੋਂ ਪਹਿਲਾਂ ਵਾਲੀ ਜਨਰੇਸ਼ਨ ਦੀਆਂ 10 ਲੱਖ ਯੂਨੀਟਸ ਸ਼ਿਪ ਕੀਤੀਆਂ ਗਈਆਂ ਸਨ।

ਪੀ30 ਸੀਰੀਜ਼ ਦੇ ਸਮਾਰਟਫੋਨਸ ਦੀਆਂ 17 ਮਿਲੀਅਨ ਯੂਨੀਟਸ ਨੂੰ ਸ਼ਿਪ ਕੀਤਾ ਗਿਆ। ਜਦਕਿ ਪੀ30 ਸੀਰੀਜ਼ ਨੂੰ ਲਾਂਚ ਹੋਏ ਅਜੇ 6 ਮਹੀਨੇ ਹੀ ਹੋਏ ਹਨ। ਉੱਥੇ ਪੀ20 ਅਤੇ ਪੀ20 ਪ੍ਰੋ ਦੀ 5 ਮਹੀਨੇ 10 ਮਿਲੀਅਨ ਤੋਂ ਜ਼ਿਆਦਾ ਸਮਾਰਟਫੋਨਸ ਨੂੰ ਸ਼ਿਪ ਕੀਤਾ ਗਿਆ। ਹੁਵਾਵੇਈ ਵਾਚ ਜੀ.ਟੀ. ਨੂੰ ਵੀ ਯੂਜ਼ਰਸ ਨੇ ਕਾਫੀ ਪਸੰਦ ਕੀਤਾ ਅਤੇ 10 ਮਹੀਨੇ 'ਚ ਇਸ ਵਾਚ ਦੀਆਂ 3 ਮਿਲੀਅਨ ਤੋਂ ਜ਼ਿਆਦਾ ਯੂਨੀਟਸ ਵਿਕੀਆਂ।

ਹਾਲ ਹੀ 'ਚ ਕੰਪਨੀ ਨੇ ਆਪਣੇ ਮੇਟ30 ਸੀਰੀਜ਼ ਲਾਂਚ ਕੀਤੀ ਸੀ। ਹੁਵਾਵੇਈ ਨੇ ਮੇਟ 30 ਅਤੇ ਮੇਟ 30 ਪ੍ਰੋ EMUI 10 'ਤੇ ਰਨ ਕਰਦਾ ਹੈ। ਮੇਟ 30 'ਚ 6.62 ਇੰਚ ਦੀ ਫੁਲ ਐੱਚ.ਡੀ. (ਪਿਕਸਲ) ਰਿਜਿਡ ਓਲੇਡ ਫੁਲਵਿਊ ਡਿਸਪਲੇਅ ਦਿੱਤੀ ਗਈ ਹੈ। ਹੁਵਾਵੇਈ ਮੇਟ 30 'ਚ ਸੁਪਰਸੈਂਸਿੰਗ ਟ੍ਰਿਪਲ ਰੀਅਰ ਕੈਮਰਾ ਸੈਟਅਪ ਹੈ ਅਤੇ ਪ੍ਰਾਈਮਰੀ ਸੈਂਸਰ 40 ਮੈਗਾਪਿਕਸਲ ਦਾ ਹੈ। 16 ਮੈਗਾਪਿਕਸਲ ਦਾ ਸਕੈਂਡਰੀ ਸੈਂਸਰ ਹੈ। ਤੀਸਰਾ ਕੈਮਰਾ 8 ਮੈਗਾਪਿਕਸਲ ਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,200 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

Karan Kumar

This news is Content Editor Karan Kumar