Huawei ਨੇ ਪੇਸ਼ ਕੀਤਾ 5G ਟੈਬਲੇਟ, ਮਿਲੇਗੀ ਪੈਨਸਿਲ ਦੀ ਵੀ ਸੁਪੋਰਟ

02/26/2020 12:12:37 PM

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਨੇ ਮੋਬਾਇਲ ਵਰਲਡ ਕਾਂਗਰਸ ਦੇ ਰੱਦ ਹੋਣ ਤੋਂ ਬਾਅਦ ਆਪਣੇ ਇਕ ਈਵੈਂਟ ’ਚ ਕਈ ਪ੍ਰੋਡਕਟਸ ਪੇਸ਼ ਕੀਤੇ ਹਨ। ਇਸ ਈਵੈਂਟ ’ਚ ਹੁਵਾਵੇਈ ਨੇ Huawei Mate XS ਤੋਂ ਇਲਾਵਾ ਆਪਣਾ ਨਵਾਂ ਟੈਬਲੇਟ Huawei MatePad Pro 5G ਵੀ ਪੇਸ਼ ਕੀਤਾ ਹੈ। ਹੁਵਾਵੇਈ ਮੈਟਪੈਡ ਪ੍ਰੋ 5ਜੀ ਦਾ ਸਿੱਧਾ ਮੁਕਾਬਲਾ ਐਪਲ ਦੇ ਆਈਪੈਡ ਪ੍ਰੋ ਨਾਲ ਹੋਵੇਗਾ। ਹੁਵਾਵੇਈ ਦੇ ਇਸ ਟੈਬਲੇਟ ਦੇ ਨਾਲ ਮੈਗਨੈਟਿਕ ਸਮਾਰਟ ਕੀਬੋਰਡ ਅਤੇ ਸਟਾਈਲਸ ਹੁਵਾਵੇਈ ਐੱਮ ਪੈਨਸਿਲ ਵੀ ਪੇਸ਼ ਕੀਤੀ ਗਈ ਹੈ। ਮੈਟਪੈਡ ਪ੍ਰੋ 5ਜੀ ਤੋਂ ਇਲਾਵਾ ਕੰਪਨੀ ਨੇ ਮੈਟਬੁੱਕ ਐਕਸ ਪ੍ਰੋ 2020 ਲੈਪਟਾਪ ਵੀ ਪੇਸ਼ ਕੀਤਾ ਹੈ ਜਿਸ ਵਿਚ ਇਨਟੈਲ ਦੇ 10ਵੀਂ ਜਨਰੇਸ਼ਨ ਦਾ ਪ੍ਰੋਸੈਸਰ ਦਿੱਤਾ ਗਿਆ ਹੈ। 

Huawei MatePad Pro 5G ਅਤੇ MateBook X Pro 2020 ਦੀ ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਹੁਵਾਵੇਈ ਮੈਟਪੈਡ ਪ੍ਰੋ 5ਜੀ ਦੀ ਕੀਮਤ 799 ਯੂਰੋ (ਕਰੀਬ 62,300 ਰੁਪਏ ਹੈ। ਇਸ ਦਾ ਇਕ ਵਾਈ-ਫਾਈ ਵਰਜ਼ਨ ਵੀ ਹੈ ਜਿਸ ਵਿਚ 6 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। ਇਸ ਦੀ ਕੀਮਤ 549 ਯੂਰੋ (ਕਰੀਬ 43,000 ਰੁਪਏ) ਹੈ। ਉਥੇ ਹੀ 8 ਜੀ.ਬੀ. ਰੈਮ ਦੇ ਨਾਲ 256 ਜੀ.ਬੀ. ਸਟੋਰੇਜ ਅਤੇ ਪੈਨਸਿਲ ਵਾਲੇ ਵੇਰੀਐਂਟ ਦੀ ਕੀਮਤ 749 ਯੂਰੋ (ਕਰੀਬ 58,400 ਰੁਪਏ) ਹੈ। 

ਐੱਮ ਪੈਨਸਿਲ ਨੂੰ ਅਲੱਗ ਤੋਂ ਵੀ 99 ਯੂਰੋ (ਕਰੀਬ 7,700 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਹੁਵਾਵੇਈ ਮੈਟਬੁੱਕ ਐਕਸ ਪ੍ਰੋ 2020 ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 1,499 ਯੂਰੋ (ਕਰੀਬ 1,16,554 ਰੁਪਏ) ਹੈ। ਇਸ ਕੀਮਤ ’ਚ ਇਨਟੈਲ ਕੋਰ ਆਈ5 ਦੇ ਨਾਲ 12 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵਾਲਾ ਵੇਰੀਐਂਟ ਮਿਲੇਗਾ। 

Huawei MatePad Pro 5G ਦੇ ਫੀਚਰਜ਼
ਹੁਵਾਵੇਈ ਦੇ ਇਸ ਟੈਬਲੇਟ ’ਚ ਐਂਡਰਾਇਡ 10 ਆਧਾਰਿਤ EMUI 10.1 ਦਿੱਤਾ ਗਿਆ ਹੈ। ਇਸ ਵਿਚ 10.8 ਇੰਚ ਦੀ WQXGA ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 2560x1600 ਪਿਕਸਲ ਹੈ। ਇਸ ਵਿਚ ਪੰਚਹੋਲ ਡਿਸਪਲੇਅ ਹੈ ਜਿਸ ਵਿਚ ਸੈਲਫੀ ਕੈਮਰਾ ਹੈ। ਇਸ ਟੈਬ ’ਚ ਹੁਵਾਵੇਈ ਦਾ ਹਾਈ ਸੀਲਿਕਾਨ ਕਿਰਿਨ 990 ਪ੍ਰੋਸੈਸਰ ਹੈ ਜਿਸ ਦੇ ਨਾਲ ਮਾਲੀ ਜੀ76 ਜੀ.ਪੀ.ਯੂ. ਗ੍ਰਾਫਿਕਸ ਹੈ। ਇਸ ਵਿਚ 8 ਜੀ.ਬੀ. ਰੈਮ+256 ਜੀ.ਬੀ. ਅਤੇ 512 ਜੀ.ਬੀ. ਦੀ ਸਟੋਰੇਜ ਮਿਲੇਗੀ। ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ ਅਤੇ ਫਰੰਟ ’ਚ 8 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 

ਕੁਨੈਕਟੀਵਿਟੀ ਲਈ ਇਸ ਵਿਚ 5ਜੀ, 4ਜੀ LTE, ਵਾਈ-ਫਾਈ, ਬਲੂਟੁੱਥ 5.1, ਜੀ.ਪੀ.ਐੱਸ. ਅਤੇ ਟਾਈਪ-ਸੀ ਚਾਰਜਿੰਗ ਪੋਰਟ ਦਿੱਤਾ ਗਿਆ ਹੈ। ਇਸ ਟੈਬ ’ਚ 7250mAh ਦੀ ਬੈਟਰੀ ਹੈ ਜੋ 27 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਇਸ ਵਿਚ ਰੀਵਰਸ ਚਾਰਜਿੰਗ ਵੀ ਹੈ।