Huawei ਦਾ ਸੁਪਰ ਪ੍ਰੀਮੀਅਮ ਫੋਨ, ਕੀਮਤ ਕਰ ਦੇਵੇਗੀ ਹੈਰਾਨ

09/21/2019 11:00:52 AM

ਗੈਜੇਟ ਡੈਸਕ– ਹੁਵਾਵੇਈ ਨੇ Mate 30 ਦਾ ਇਕ ਸੁਪਰ ਪ੍ਰੀਮੀਅਮ ਵੇਰੀਐਂਟ ਪੇਸ਼ ਕੀਤਾ ਹੈ। Huawei Mate 30 RS ਨਾਂ ਦੇ ਇਸ ਸਮਾਰਟਫੋਨ ਦੀ ਕੀਮਤ 2095 ਯੂਰੋ (ਕਰੀਬ 1 ਲੱਖ, 64 ਹਜ਼ਾਰ ਰੁਪਏ) ਹੈ। ਫੋਨ ਦੀ ਕੀਮਤ ਇਸ ਲਈ ਇੰਨੀ ਜ਼ਿਆਦਾ ਹੈ ਕਿਉਂਕਿ ਇਸ ਨੂੰ ਮਹਿੰਗੀ ਅਤੇ ਪ੍ਰੀਮੀਅਮ ਕਾਰ ਬਣਾਉਣ ਵਾਲੀ ਕੰਪਨੀ Porsche ਨੇ ਡਿਜ਼ਾਈਨ ਕੀਤਾ ਹੈ। ਹੁਵਾਵੇਈ ਮੇਟ 30 ਆਰ.ਐੱਸ. ਨੂੰ ਡਿਜ਼ਾਈਨ ਕਰਨ ’ਚ ਪੋਰਸ਼ੇ ਨੇ ਕਾਫੀ ਮਿਹਨਤ ਕੀਤੀ ਹੈ ਜੋ ਕਿ ਇਸ ਫੋਨ ਦੀ ਲੁੱਕ ਨੂੰ ਦੇਖ ਕੇ ਪਤਾ ਵੀ ਚੱਲਦਾ ਹੈ। ਫੋਨ ਦਾ ਬੈਕ ਪੈਨਲ ਬੇਹੱਦ ਆਕਰਸ਼ਕ ਹੈ ਅਤੇ ਇਹ ਯੂਜ਼ਰ ਦੇ ਸਟਾਈਲ ਨੂੰ ਵੀ ਕਈ ਗੁਣਾ ਵਧਾ ਦੇਵੇਗਾ। 

ਧਾਂਸੂ ਹੈ ਲੈਦਰ ਫਿਨਿਸ਼ ਡਿਜ਼ਾਈਨ
ਫੋਨ ਦਾ ਬੈਕ ਪੈਨਲ ਦੇਖਣ ’ਚ ਕਾਫੀ ਸ਼ਾਨਦਾਰ ਲੱਗ ਰਿਹਾ ਹੈ। ਲੈਦਰ ਫਿਨਿਸ਼ ਦੇ ਨਾਲ ਆਉਣ ਵਾਲਾ ਇਹ ਬੈਕ ਪੈਨਲ ਬਿਹਤਰੀਨ ਗਰਿੱਪ ਦਿੰਦਾ ਹੈ। ਇਸ ਦੇ ਨਾਲ ਹੀ ਬੈਕ ਪੈਨਲ ਦੇ ਸੈਂਟਰ ’ਚ ਬਲੈਕ ਕੀਅ ਸਟਰਿੱਪ ਦਿੱਤੀ ਗਈ ਹੈ ਜਿਸ ਵਿਚ 4 ਕੈਮਰਿਆਂ ਦੇ ਨਾਲ ਹੇਠਾਂ ਪੋਰਸ਼ੇ ਦਾ ਲੋਗੋ ਦਿਖਾਈ ਦੇ ਰਿਹਾ ਹੈ। 

ਪਾਵਰਫੁਲ ਪ੍ਰੋਸੈਸਰ ਨਾਲ ਹੈ ਲੈਸ
ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਹੁਵਾਵੇਈ ਮੇਟ 30 5ਜੀ ਵਰਗਾ ਹੀ ਹੈ। ਫੋਨ ’ਚ 1176x2400 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.53 ਇੰਚ ਦੀ ਓ.ਐੱਲ.ਈ.ਡੀ. ਡਿਸਪਲੇਅ ਦਿੱਤੀ ਗਈ ਹੈ। ਫੋਨ ਦੀ ਡਿਸਪਲੇਅ 88 ਡਿਗਰੀ ਕਰਵ ਦੇ ਨਾਲ ਆਉਂਦੀ ਹੈ। ਫੋਨ ਦੀ ਪਰਫਾਰਮੈਂਸ ਪੋਰਸ਼ੇ ਗੱਡੀਆਂ ਦੀ ਤਰ੍ਹਾਂ ਦਮਦਾਰ ਹੋਵੇ ਇਸ ਲਈ ਹੁਵਾਵੇਈ ਨੇ ਇਸ ਵਿਚ ਇਨਬਿਲਟ 5ਜੀ ਮਾਡਮ ਵਾਲਾ ਕਿਰਿਨ 990 5ਜੀ ਚਿਪਸੈੱਟ ਦਿੱਤਾ ਹੈ। 

 

ਬੈਕ ਪੈਨਲ ’ਚ ਚਾਰ ਕੈਮਰੇ
ਫੋਨ ’ਚ 12 ਜੀ.ਬੀ. ਰੈਮ ਦੇ ਨਾਲ 512 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਕੰਪਨੀ ਨੇ ਇਸ ਨੂੰ ਸਿਰਫ ਇਸੇ ਵੇਰੀਐਂਟ ’ਚ ਲਾਂਚ ਕੀਤਾ ਹੈ। ਫੋਟੋਗ੍ਰਾਫੀ ਲਈ ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਥੇ 40 ਮੈਗਾਪਿਕਸਲ ਦੇ ਪ੍ਰਾਈਮਰੀ ਕੈਮਰੇ ਦੇ ਨਾਲ 8 ਮੈਗਾਪਿਕਸਲ ਦਾ ਟੈਲੀਫੋਟੋ ਕੈਮਰਾ, ਇਕ 3ਡੀ ਟਾਈਮ ਆਫ ਫਲਾਈਟ ਕੈਮਰਾ ਅਤੇ ਇਕ ਬਲੱਰ ਇਫੈਕਟ ਕੈਮਰਾ ਦਿੱਤਾ ਗਿਆ ਹੈ। ਸੈਲਪੀ ਲਈ ਫੋਨ ’ਚ 32 ਮੈਗਾਪਿਸਲ ਦਾ ਕੈਮਰਾ ਦਿੱਤਾ ਗਿਆ ਹੈ ਜੋ 1080 ਰੈਜ਼ੋਲਿਊਸ਼ਨ ਵੀਡੀਓ ਸ਼ੂਟ ਕਰਦਾ ਹੈ। ਇਸ ਤੋਂ ਇਲਾਵਾ ਫਰੰਟ ’ਚ ਫੇਸ ਅਨਲਾਕ ਲਈ ਇਕ 3ਡੀ ਕੈਮਰਾ ਵੀ ਦਿੱਤਾ ਗਿਆ ਹੈ।