Huawei ਦੇ ਇਸ ਫੋਨ ''ਚ ਹੈ 3GB ਅਤੇ 4,000 mAh ਦੀ ਬੈਟਰੀ

06/19/2017 2:13:52 AM

ਜਲੰਧਰ— ਹਾਲ 'ਚ ਹੀ ਪਿਛਲੇ ਦਿਨੀਂ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Huawei ਨੇ ਆਪਣਾ ਨਵਾਂ Y7 Prime ਸਮਾਰਟਫੋਨ ਲਾਂਚ ਕੀਤਾ ਸੀ, ਜੋ ਸ਼ਾਨਦਾਰ ਸਪੈਸਿਫਿਕੇਸ਼ਨ ਦੇ ਨਾਲ ਦਿੱਤਾ ਗਿਆ ਹੈ। ਇਸ ਸਮਾਰਟਫੋਨ ਦੀ ਖਾਸ ਗੱਲ ਇਹ ਹੈ ਕਿ ਇਸ 'ਚ 4,000 mAh ਦੀ ਬੈਟਰੀ ਅਤੇ 3gb ਰੈਮ ਦਿੱਤੀ ਗਈ ਹੈ। Y7 Prime ਸਮਾਰਟਫੋਨ ਦੀ ਕੀਮਤ 1,880 Hong-kong ਡਾਲਰ ਜਾਨੀ ਕਰੀਬ 15,500 ਰੁਪਏ ਦੱਸੀ ਜਾ ਰਹੀ ਹੈ। Huawei Y7 Prime ਸਮਾਰਟਫੋਨ 'ਚ 5.5 ਇੰਚ ਸਕਰੀਨ ਸਾਈਜ ਦੇ ਇਲਾਵਾ 720*1280 ਪਿਕਸਲ Resolution ਵਾਲਾ ਆਈ.ਪੀ.ਐੱਸ ਡਿਸਪਲੇ ਦਿੱਤੀ ਗਈ ਹੈ। ਸਮਾਰਟਫੋਨ 'ਚ ਪ੍ਰੋਸੇਸਿੰਗ ਲਈ ਸਨੈਪਡਰੈਗਨ 435 ਚਿੱਪਸੈਟ ਹੈ। ਸਮਾਰਟਫੋਨ ਦੇ ਬਿਹਤਰ ਪਿਕਚਰ ਕਵਾਲਟੀ ਲਈ Andreno GPU ਦਿੱਤਾ ਹੈ। ਮੀਡੀਆ ਸਟੋਰੇਜ ਲਈ 32 ਜੀ.ਬੀ ਇਨਬਿਲਟ ਸਟੋਰੇਜ ਅਤੇ ਮਲਟੀਟਾਸਕਿੰਗ ਲਈ 3 ਜੀ.ਬੀ ਰੈਮ ਦਾ ਸਪੋਰਟ ਦਿੱਤਾ ਗਿਆ ਹੈ। ਸਮਾਰਟਫੋਨ 'ਚ ਫੋਟੋਗ੍ਰਾਫੀ ਲਈ 12 ਮੈਗਾਪਿਕਸਲ ਦਾ ਰਿਅਰ ਕੈਮਰਾ, ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੈਮਰੇ ਦੇ ਥੱਲੇ ਰਿਅਰ 'ਤੇ ਫਿੰਗਰ ਪ੍ਰਿੰਟਸ ਸੈਂਸਰ ਦਿੱਤਾ ਹੋਇਆ ਹੈ, ਜਿਸ ਦੇ ਲਈ ਕੰਪਨੀ ਦਾਅਵਾ ਕਰਦੀ ਹੈ ਕਿ ਇਹ 0.3 Second 'ਚ ਉਗਲੀਆਂ ਦੀ ਪਛਾਣ ਕਰਨ ਦੀ ਸਮੱਰਥਾ ਰੱਖਦਾ ਹੈ। ਸਮਾਰਟਫੋਨ 'ਚ ਪਾਵਰ ਦੇਣ ਲਈ 4,000 mAh  ਦੀ ਬੈਟਰੀ ਦਿੱਤੀ ਗਈ ਹੈ।