HTC ਨੇ ਭਾਰਤ ''ਚ ਲਾਂਚ ਕੀਤਾ ਡਿਊਲ ਡਿਸਪਲੇ ਨਾਲ ਲੈਸ U ultra ਸਮਾਰਟਫੋਨ

02/22/2017 9:26:23 AM

ਜਲੰਧਰ- ਤਾਈਵਾਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਐੱਚ. ਟੀ. ਸੀ ਨੇ ਭਾਰਤ ''ਚ ਆਪਣੇ ਫਲੈਗਸ਼ਿਪ ਸਮਾਰਟਫੋਨ ਯੂ ਅਲਟਰਾ ਨੂੰ ਲਾਂਚ ਕਰ ਦਿੱਤਾ ਹੈ। ਐੱਚ. ਟੀ. ਸੀ ਯੂ ਅਲਟਰਾ ਭਾਰਤੀ ਮਾਰਕੀਟ ''ਚ 59,990 ਰੁਪਏ ''ਚ ਮਿਲੇਗਾ। ਸਮਾਰਟਫੋਨ 64 ਜੀ. ਬੀ ਅਤੇ 128 ਜੀ. ਬੀ ਸਟੋਰੇਜ ਨਾਲ ਆਵੇਗਾ। 64 ਜੀ. ਬੀ ਵਾਲੇ ਵੇਰਿਅੰਟ ''ਚ ਗੋਰਿੱਲਾ ਗਲਾਸ 5 ਅਤੇ 128 ਜੀ. ਬੀ ਵਾਲੇ ਵੇਰਿਅੰਟ ''ਚ ਸੇਫਾਇਰ ਗਲਾਸ ਪ੍ਰੋਟੈਕਸ਼ਨ ਹੈ।

ਐੱਚ ਟੀ ਸੀ ਯੂ ਅਲਟਰਾ
- ਸਕੈਂਡਰੀ ਡਿਸਪਲੇ 2 ਇੰਚ ਦੀ ਹੈ ਅਤੇ ਇਸਦੀ ਰੈਜ਼ੋਲਿਊਸ਼ਨ 1040x160 ਪਿਕਸਲ।
- ਪ੍ਰਾਈਮਰੀ ਸਕ੍ਰੀਨ 5.7 ਇੰਚ ਸੂਪਰ ਐੱਸ. ਸੀ. ਡੀ ਡਿਸਪਲੇ।
- ਜਿਸਦੀ ਰੈਜ਼ੋਲਿਊਸ਼ਨ ਕਵਾਡ. ਐੱਚ. ਡੀ (1440x2560 ਪਿਕਸਲੇ) ਡਿਸਪਲੇ।
- ਐੱਚ. ਟੀ. ਸੀ ਯੂ ਅਲਟਰਾ ''ਚ ਡਿਊਲ ਡਿਸਪਲੇ।
- 2.15 ਗੀਗਾਹਰਟਜ਼ ਕਵਾਡ-ਕੋਰ ਕਵਾਲਕਾਮ ਸਨੈਪਡਰੈਗਨ 821 ਪ੍ਰੋਸੈਸਰ।
- 4 ਜੀ. ਬੀ ਰੈਮ ਮੌਜੂਦ ਹੈ।
-12 ਅਲਟਰਾਪਿਕਸਲ ਰਿਅਰ ਕੈਮਰਾ।
- 16 ਮੈਗਾਪਿਕਸਲ ਫ੍ਰੰਟ ਕੈਮਰਾ ਹੈ ਜੋ ਅਲਟਰਾਪਿਕਸਲ ਮੋਡ ਅਤੇ ਬੀ. ਐੱਸ. ਆਈ ਸੈਂਸਰ ਦੇ ਨਾਲ ਆਉਂਦਾ ਹੈ।
- 2 ਟੀ. ਬੀ ਤੱਕ ਮਾਇਕ੍ਰੋ ਐੱਸ. ਡੀ ਕਾਰਡ ਸਪੋਰਟ।
- 4ਜੀ ਐੱਲ. ਟੀ. ਈ, ਵੀ. ਓ. ਐੱਲ. ਟੀ. ਈ।  - ਜੀ. ਪੀ.ਐੱਸ/ਏ-ਜੀ. ਪੀ. ਐੱਸ, ਬਲੂਟੁੱਥ ਵੀ4.2, ਵਾਈ-ਫਾਈ 802.11ਏ. ਸੀ, ਐੱਨ. ਐਫ. ਸੀ, ਐੱਚ. ਟੀ. ਸੀ ਕੁਨੈੱਕਟ ਅਤੇ ਯੂ. ਐੱਸ. ਬੀ    3.1
- ਐਕਸਲੇਰੋਮੀਟਰ, ਏਬਿਅੰਟ ਲਾਈਟ ਸੈਂਸਰ, ਡਿਜ਼ੀਟਲ ਕੰਪਾਸ ਅਤੇ ਜਾਈਰੋ ਸਕੋਪ - ਇਸਦਾ ਭਾਰ 170 ਗਰਾਮ।
- ਡਾਇਮੇਂਸ਼ਨ 162.41x79.79x7.9 ਮਿਲੀਮੀਟਰ।
- ਹੋਮ ਬਟਨ ''ਚ ਫਿੰਗਰਪ੍ਰਿੰਟ ਸੈਂਸਰ ।
- 3000 ਐੱਮ. ਏ. ਐੱਚ ਦੀ ਬੈਟਰੀ ਜੋ ਕਵਿੱਕ ਚਾਰਜ 3.0 ਨੂੰ ਸਪੋਰਟ ਕਰੇਗੀ।