HTC ਦੇ ਇਸ ਸਮਾਰਫੋਨ ਲਈ ਜਾਰੀ ਹੋਇਆ ਐਂਡ੍ਰਾਇਡ ਨੂਗਟ ਦਾ ਅਪਡੇਟ

01/17/2017 7:03:39 PM

ਜਲੰਧਰ- ਮੋਬਾਇਲ ਡਿਵਾਈਸਿਸ ਨਿਰਮਾਤਾ ਕੰਪਨੀ HTC ਨੇ ਵਨ A9 ਸਮਾਰਟਫ਼ੋਨ ਲਈ ਐਂਡ੍ਰਾਇਡ ਨੂਗਟ ਦਾ ਅਪਡੇਟ ਜਾਰੀ ਕੀਤਾ ਹੈ।  ਫ਼ਿਲਹਾਲ ਇਹ ਅਪਡੇਟ ਅਮਰੀਕਾ ''ਚ ਸਥਿਤ ਵਨ A9 ਯੂਨਿਟਸ ਨੂੰ 16 ਜਨਵਰੀ ਤੋਂ ਮਿਲਣਾ ਸ਼ੁਰੂ ਹੋ ਗਿਆ ਹੈ। HTC ਦੇ VP ਆਫ਼ ਪ੍ਰੋਡਕਟ ਮੈਨੇਜਮੇਂਟ ਨੇ ਟਵਿੱਟਰ ''ਤੇ ਪੁਸ਼ਟੀ ਕਰ ਦੱਸਿਆ ਹੈ ਕਿ, ਵਨ A9 ਲਈ ਐਂਡ੍ਰਾਇਡ ਨੂਗਟ ਦਾ ਅਪਡੇਟ ਜਾਰੀ ਹੋ ਗਿਆ ਹੈ।

ਜੇਕਰ ਵਨ A9 ਸਮਾਰਟਫ਼ੋਨ ਦੇ ਫੀਚਰਸ ਦੇ ਬਾਰੇ ''ਚ ਗੱਲ ਕਰੀਏ ਤਾਂ ਇਸ ''ਚ 5-ਇੰਚ ਦੀ ਰੈਜ਼ੋਲਿਊਸ਼ਨ 1080x1920 ਪਿਕਸਲ ਡਿਸਪਲੇ ਜੋ ਗੋਰਿੱਲਾ ਗਲਾਸ 4 ਕੋਟੇਡ ਹੈ। ਕਵਾਲਕਾਮ ਦੇ ਚਿਪਸੈੱਟ ਸਨੈਪਡ੍ਰੈਗਨ 617 ਚਿਪਸੈੱਟ, 64 ਬਿਟਸ ਦਾ ਓਕਟਾ-ਕੋਰ ਪ੍ਰੋਸੈਸਰ ਅਤੇ 2GB ਦੀ ਰੈਮ ਨਾਲ ਲੈਸ ਹੈ। ਇਸ ''ਚ 16GB ਦੀ ਇੰਟਰਨਲ ਸਟੋਰੇਜ ਦਿੱਤੀ ਹੈ। 13-ਮੈਗਾਪਿਕਸਲ ਦਾ ਰਿਅਰ ਅਤੇ 4-ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਵੀ ਦਿੱਤਾ ਗਿਆ ਹੈ। ਇਹ ਅਲਟ੍ਰਾਪਿਕਸਲ ਤਕਨੀਕ ਨਾਲ ਲੈਸ ਹੈ।  ਇਹ ਨਵਾਂ ਸਮਾਰਟਫ਼ੋਨ 6.0 ਮਾਰਸ਼ਮੇਲੋ ਆਪਰੇਟਿੰਗ ਸਿਸਟਮ ''ਤੇ ਚੱਲਦਾ ਹੈ। 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ, ਅਤੇ 2,150mAh ਦੀ ਬੈਟਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ'' ਚ ਬੂਮ ਸਾਊਂਡ ਇੰਟੀਗਰੇਸ਼ਨ ਹੈ । ਕੁਨੈਕਟੀਵਿਟੀ ਲਈ ਇਸ ''ਚ USB, ਵਾਈ-ਫਾਈ, ਬਲੂਟੁੱਥ,3G ਅਤੇ 4G ਸਪੋਰਟ ਹੈ।