ਭਾਰਤ ''ਚੋਂ ਨਿਕਲਣ ਦੀ ਤਿਆਰੀ ''ਚ HTC, ਕੰਟਰੀ ਹੈੱਡ ਨੇ ਦਿੱਤਾ ਅਸਤੀਫਾ

07/19/2018 8:01:33 PM

ਜਲੰਧਰ—ਤਾਈਵਾਨ ਦੀ ਸਮਾਰਟਫੋਨ ਮੇਕਰ htc ਭਾਰਤੀ ਬਾਜ਼ਾਰ ਨੂੰ ਅਲਵਿਦਾ ਕਹਿਣ ਲਈ ਤਿਆਰ ਹੈ। ਐੱਚ.ਟੀ.ਸੀ. ਦੇ ਸਾਊਥ ਏਸ਼ੀਆ ਪ੍ਰੈਜ਼ੀਡੈਂਟ ਫੈਸਲ ਸਿੱਦੀਕੀ ਨੇ ਕੰਪਨੀ ਤੋਂ ਅਸਤੀਫਾ ਦੇ ਦਿੱਤਾ ਹੈ। ਈ.ਟੀ. ਦੀ ਰਿਪੋਰਟ ਮੁਤਾਬਕ ਸਿਰਫ ਕੰਟਰੀ ਹੈੱਡ ਫੈਸਲ ਸਿੱਦੀਕੀ ਹੀ ਨਹੀਂ ਬਲਕਿ ਸੇਲਸ ਹੈੱਡ ਅਤੇ ਪ੍ਰੋਡਕਟ ਹੈੱਡ ਨੇ ਵੀ ਕੰਪਨੀ ਛੱਡਣ ਦੀ ਤਿਆਰੀ ਕਰ ਲਈ ਹੈ। ਯਾਨੀ ਐੱਚ.ਟੀ.ਸੀ. ਇੰਡੀਆ ਦੇ ਤਿੰਨੋਂ ਅਧਿਕਾਰੀ ਕੰਪਨੀ ਛੱਡ ਰਹੇ ਹਨ। ਰਿਪੋਰਟ ਮੁਤਾਬਕ ਕੰਪਨੀ ਟੀਮ ਨੇ 70 ਤੋਂ 80 ਮੈਂਬਰਾਂ ਨੂੰ ਟੀਮ ਛੱਡਣ ਲਈ ਕਿਹਾ ਹੈ ਹਾਲਾਂਕਿ ਚੀਫ ਫਾਇਨਾਂਸ਼ੀਅਲ ਆਫਿਸਰ ਰਾਜੀਵ ਤਲਾਏ ਕੰਪਨੀ 'ਚ ਬਣੇ ਰਹਿਣਗੇ। ਦੱਸਣਯੋਗ ਹੈ ਕਿ ਐੱਚ.ਟੀ.ਸੀ. ਫਿਲਹਾਲ ਤਾਂ ਭਾਰਤੀ ਆਪਰੇਸ਼ਨ ਪੂਰੀ ਤਰ੍ਹਾਂ ਨਾਲ ਖਤਮ ਨਹੀਂ ਕਰ ਰਹੀ ਹੈ ਕਿਉਂਕਿ ਐੱਚ.ਟੀ.ਸੀ. ਦੇ ਅਧਿਕਾਰੀ ਮੁਤਾਬਕ ਕੰਪਨੀ ਭਾਰਤ 'ਚ ਵਰਚੁਅਲ ਰਿਆਲਟੀ ਡਿਵਾਈਸ ਵੇਚੇਗੀ ਅਤੇ ਹੁਣ ਤਾਈਵਾਨ ਵੱਲੋਂ ਹੀ ਭਾਰਤੀ ਬਿਜ਼ਨੈੱਸ ਹੈਂਡਲ ਕੀਤਾ ਜਾਵੇਗਾ ਅਤੇ ਇਹ ਕਾਫੀ ਛੋਟੇ ਬਿਜ਼ਨੈੱਸ ਦੀ ਤਰ੍ਹਾਂ ਕੰਮ ਕਰੇਗਾ।

ਈ.ਟੀ. ਮੁਤਾਬਕ ਦੂਜੇ ਅਧਿਕਾਰੀ ਨੇ ਕਿਹਾ ਕਿ ਕੰਪਨੀ ਦੁਬਾਰਾ ਤੋਂ ਆਨਲਾਈਨ ਐਕਸਕਲੂਸਿਵ ਬ੍ਰਾਂਡ ਦੇ ਤੌਰ 'ਤੇ ਭਾਰਤ 'ਚ ਆ ਸਕਦੀ ਹੈ ਪਰ ਇਹ ਉਦੋਂ ਹੀ ਸੰਭਵ ਹੈ ਜਦ ਗਲੋਬਲੀ ਕੰਪਨੀ ਦਾ ਬਿਜ਼ਨੈੱਸ ਵਧੀਆ ਰਹੇਗਾ। ਫਿਲਹਾਲ ਦੁਨੀਆ ਭਰ ਦੇ ਕਈ ਬਾਜ਼ਾਰ 'ਚ ਐੱਚ.ਟੀ.ਸੀ. ਮਿਹਨਤ ਕਰ ਰਹੀ ਹੈ ਇਸ ਲਈ ਅਜੇ ਇਹ ਨਿਕਲ ਰਹੀ ਹੈ। ਰਿਪੋਰਟ ਮੁਤਾਬਕ ਕੰਪਨੀ ਭਾਰਤ 'ਚ ਅਜੇ ਵੀ ਆਪਣੇ ਸਮਾਰਟਫੋਨ ਵੇਚੇਗੀ। ਕੰਪਨੀ ਦੇ ਬੁਲਾਰੇ ਮੁਤਾਬਕ ਭਾਰਤੀ ਐੱਚ.ਟੀ.ਸੀ. ਲਈ ਮਹਤੱਵਪੂਰਨ ਬਾਜ਼ਾਰ ਹੈ ਅਤੇ ਕੰਪਨੀ ਭਾਰਤ 'ਚ ਸਹੀ ਸਮੇਂ 'ਤੇ ਸਹੀ ਜਗ੍ਹਾ ਨਿਵੇਸ਼ ਕਰੇਗੀ। ਇਸ ਡਿਵੈੱਲਪਮੈਂਟ 'ਚ ਇਹ ਸਾਫ ਹੈ ਕਿ ਦੁਨੀਆ ਭਰ ਦੇ ਬਾਜ਼ਾਰ ਨਾਲ ਹੀ ਭਾਰਤੀ ਮਾਰਕੀਟ 'ਚ ਕੰਪਨੀ ਦੀ ਸਥਿਤੀ ਵਧੀਆ ਨਹੀਂ ਹੈ। ਸਮਾਰਟਫੋਨਸ ਦੀ ਵਿਕਰੀ 'ਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਭਾਰਤੀ ਸਮਾਰਟਫੋਨ ਬਾਜ਼ਾਰ 'ਚ ਹੁਣ ਕੰਪਨੀ ਦਾ ਸ਼ੇਅਰ ਸਿਰਫ 1 ਫੀਸਦੀ ਤੱਕ ਸਿਮਟ ਗਿਆ ਹੈ।