HP Omen 16 ਗੇਮਿੰਗ ਲੈਪਟਾਪ ਭਾਰਤ ’ਚ ਲਾਂਚ, ਕੀਮਤ ਕਰ ਦੇਵੇਗੀ ਹੈਰਾਨ

12/07/2021 6:16:14 PM

ਗੈਜੇਟ ਡੈਸਕ– ਐੱਚ.ਪੀ. ਨੇ ਆਪਣੇ ਨਵੇਂ ਗੇਮਿੰਗ ਲਾਪਟਾਪ HP Omen 16  ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। HP Omen 16 ਨੂੰ ਇੰਟੈਲ 11th ਜਨਰੇਸ਼ਨ ਪ੍ਰੋਸੈਸਰ ਨਾਲ ਪੇਸ਼ ਕੀਤਾ ਗਿਆ ਹੈ। HP Omen 16  ਲੈਪਟਾਪ ’ਚ 16 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਸ ਲੈਪਟਾਪ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਨੂੰ ਪੁਰਾਣੇ ਰਿਸਾਈਕਲ ਪਾਰਟਸ ਨਾਲ ਤਿਆਰ ਕੀਤਾ ਗਿਆ ਹੈ। HP Omen 16 ਦੀ ਸ਼ੁਰੂਆਤੀ ਕੀਮਤ 1,39,999 ਰੁਪਏ ਰੱਖੀ ਗਈ ਹੈ। ਲੈਪਟਾਪ ਨੂੰ ਐੱਚ.ਪੀ. ਦੇ ਆਨਲਾਈਨ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ– Gmail ’ਚੋਂ ਜ਼ਰੂਰੀ Email ਹੋ ਗਿਆ ਹੈ ਡਿਲੀਟ, ਇੰਝ ਕਰੋ ਰਿਕਵਰ

HP Omen 16 ਦੀਆਂ ਖੂਬੀਆਂ
HP Omen 16 ’ਚ 16.1 ਇੰਚ ਦੀ ਕਵਾਡ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ ਜਿਸਦਾ ਰਿਫ੍ਰੈਸ਼ ਰੇਟ 165hz ਹੈ। ਇਸ ਦੇ ਨਾਲ 100 ਫੀਸਦੀ sRGB ਕਲਰ ਗੋਮਟ ਦਾ ਸਪੋਰਟ ਹੈ। ਇਸ ਦੇ ਨਾਲ ਆਈਸੇਫ ਕਲੀਅਰ ਪ੍ਰੋਟੈਕਸ਼ਨ ਵੀ ਮਿਲੇਗਾ। HP Omen 16 ’ਚ 11th ਜਨਰੇਸ਼ਨ ਇੰਟੈਲ Core i7-11800 ਪ੍ਰੋਸੈਸਰ ਹੈ। ਇਸ ਵਿਚ Nvidia GeForce RTX 3070 GPU ਗ੍ਰਾਫਿਕਸ ਅਤੇ 8 ਜੀ.ਬੀ. VRAM ਹੈ।

ਇਸ ਵਿਚ 16 ਜੀ.ਬੀ. ਤਕ DDR4 3200MHz ਰੈਮ ਹੈ ਅਤੇ ਸਟੋਰਜ ਲਈ PCIe Gen4 x4 ਸਲਾਟ ਹੈ ਜੋ ਕਿ SSD ਸਟੋਰੇਜ ਲਈ ਹੈ। ਇਸ ਦੇ ਨਾਲ 1 ਟੀ.ਬੀ. ਦੀ ਐੱਸ.ਐੱਸ.ਡੀ. ਸਟੋਰੇਜ ਮਿਲੇਗੀ। HP Omen 16 ’ਚ ਇਕ ਨਵਾਂ ਫੈਨ ਬਲੇਡ ਹੈ ਜਿਸ ਨੂੰ ਲੈ ਕੇ ਬਿਹਤਰ ਕੂਲਿੰਗ ਦਾ ਦਾਅਵਾ ਕੀਤਾ ਗਿਆ ਹੈ। ਲੈਪਟਾਪ ’ਚ 83Whr ਦੀ ਬੈਟਰੀ ਦਿੱਤੀ ਗਈ ਹੈ ਜਿ ਨੂੰ ਲੈ ਕੇ 9 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। 

ਦੱਸ ਦੇਈਏ ਕਿ ਹਾਲ ਹੀ ’ਚ ਕਾਊਂਟਰਪੁਆਇੰਟ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ 2021 ਦੀ ਪਹਿਲੀ ਤਿਮਾਹੀ ’ਚ ਪੀਸੀ ਬਾਜ਼ਾਰ ’ਚ ਲੇਨੋਵੋ ਦੀ ਹਿੱਸੇਦਾਰੀ 24 ਫੀਸਦੀ ਰਹੀ ਹੈ, ਉਥੇ ਹੀ 23 ਫੀਸਦੀ ਬਾਜ਼ਾਰ ਹਿੱਸੇਦਾਰੀ ਨਾਲ ਐੱਚ.ਪੀ. ਦੂਜੇ ਨੰਬਰ ’ਤੇ ਅਤੇ 17 ਫੀਸਦੀ ਨਾਲ ਡੈੱਲ ਤੀਜੇ ਸਥਾਨ ’ਤੇ ਹੈ। 

ਇਹ ਵੀ ਪੜ੍ਹੋ– WhatsApp ਦੇ ਇਸ ਫੀਚਰ ’ਚ ਹੋਇਆ ਬਦਲਾਅ, ਹੁਣ ਹੋਰ ਵੀ ਸੁਰੱਖਿਅਤ ਹੋਵੇਗੀ ਚੈਟ

Rakesh

This news is Content Editor Rakesh