ਜਾਣੋ ਸਾਈਬਰ ਹਮਲੇ ਤੋਂ ਬਚਣ ਦੇ ਤਰੀਕੇ

06/28/2017 6:02:52 PM

ਜਲੰਧਰ- ਇੰਟਨੈੱਟ ਦੇ ਵਧਦੇ ਪ੍ਰਭਾਵ ਨੇ ਲੋਕਾਂ ਨੂੰ ਕਾਫੀ ਸੁਵਿਧਾ ਉਪਲੱਬਧ ਕਰਵਾਈ ਹੈ ਪਰ ਇਸ ਦੇ ਨਾਲ ਹੀ ਸਾਈਬਰ ਕ੍ਰਾਈਮ 'ਚ ਕਾਫੀ ਵਾਧਾ ਹੋਇਆ ਹੈ। ਆਪਣੀ ਜਾਣਕਾਰੀ ਆਨਲਾਈਨ ਸ਼ੇਅਰ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਗੱਲਾਂ ਯਾਦ ਰੱਖਣ ਦੀ ਲੋੜ ਹੈ। ਹੁਣ ਕਿਸੇ ਵੀ ਪਲੇਟਫਾਰਮ 'ਤੇ ਆਪਣੀ ਆਮ ਅਤੇ ਸੰਵੇਦਨਸ਼ੀਲ ਜਾਣਕਾਰੀ ਦੇ ਕੇ ਤੁਸੀਂ ਸਾਈਬਰ ਸ਼ਿਕਾਰੀਆਂ ਦੇ ਹੱਥੇ ਚੜ੍ਹ ਸਕਦੇ ਹੋ। ਜੇਕਰ ਤੁਹਾਡਾ ਕੰਪਿਊਟਰ, ਲੈਪਟਾਪ ਜਾਂ ਸਮਾਰਟਫੋਨ ਸੁਰੱਖਿਅਤ ਹੈ ਤਾਂ ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਭਵਿੱਖ 'ਚ ਵੀ ਇਹ ਸੁਰੱਖਿਅਤ ਰਹਿਣਗੇ। ਡਿਜੀਟਲੀਕਰਨ ਨੇ ਇੰਟਰਨੈੱਟ ਨੂੰ ਸਾਡਾ ਸਥਾਈ ਸਾਥੀ ਬਣਾ ਦਿੱਤਾ ਹੈ ਅਤੇ ਇਸ ਦੇ ਨਾਲ ਹੈਕਰਜ਼ ਦਾ ਧਿਆਨ ਖਿੱਚਣ ਦਾ ਖਤਰਾ ਵੀ ਵਧ ਗਿਆ ਹੈ। ਅਲਰਟ ਰਹਿਣਾ ਹੀ ਸੁਰੱਖਿਅਤ ਰਹਿਣ ਦਾ ਇਕ ਮਾਤਰ ਰਸਤਾ ਹੈ। 

1. ਡਾਟਾ ਦਾ ਬੈਕਅਪ ਰੱਖੋ
ਸਾਈਬਰ ਹਮਲੇ ਦਾ ਮੁਖ ਉਦੇਸ਼ ਤੁਹਾਡੇ ਸਿਸਟਮ 'ਚ ਰੱਖੇ ਡਾਟਾ ਨੂੰ ਹੈਕ ਕਰਨਾ ਹੁੰਦਾ ਹੈ। ਅਜਿਹੇ 'ਚ ਤੁਸੀਂ ਆਪਣੇ ਡਾਟਾ ਦੀ ਬੈਕਅਪ ਲਾਇਫ ਬਣਾ ਕੇ ਜ਼ਰੂਰ ਰੱਖੋ ਅਤੇ ਉਸ ਨੂੰ ਕਿਸੇ ਪੈੱਨ-ਡ੍ਰਾਈਵ, ਸੀਡੀ ਜਾਂ ਹਾਰਡ ਡ੍ਰਾਈਵ 'ਚ ਸੇਵ ਕਰਕੇ ਰੱਖੋ। ਜੇਕਰ ਕਿਸੇ ਤਰ੍ਹਾਂ ਦਾ ਵਾਇਰਸ ਤੁਹਾਡੇ ਸਿਸਟਮ 'ਚ ਆਉਂਦਾ ਹੈ ਤਾਂ ਘੱਟੋ-ਘੱਟ ਤੁਹਾਡੇ ਕੋਲ ਬੈਕਅਪ 'ਚ ਡਾਟਾ ਸੇਵ ਤਾਂ ਰਹੇਗਾ। 

2. ਸ਼ੱਕੀ ਈ-ਮੇਲ ਨੂੰ ਨਾ ਖੋਲ੍ਹੋ
ਵਾਇਰਸ ਕਈ ਤਰ੍ਹਾਂ ਦੇ ਹੁੰਦੇ ਹਨ। ਆਮਤੌਰ 'ਤੇ ਹੈਕਰਜ਼ ਕਿਸੇ ਨਾ ਕਿਸੇ ਲਿੰਕ ਜਾਂ ਮੇਲ ਰਾਹੀਂ ਤੁਹਾਡੇ ਕੰਪਿਊਟਰ 'ਚ ਵਾਇਰਸ ਪਾ ਦਿੰਦੇ ਹਨ। ਅਜਿਹੇ 'ਚ ਕਿਸੇ ਵੀ ਸ਼ੱਕੀ ਈ-ਮੇਲ ਜਾਂ ਲਿੰਕ ਨੂੰ ਖੋਲ੍ਹਣ ਤੋਂ ਪਹਿਲਾਂ 10 ਵਾਰ ਸੋਚ ਲਓ। ਇਧਰ ਇਕ ਵਾਰ ਤੁਸੀਂ ਕਲਿੱਕ ਕੀਤਾ ਅਤੇ ਸਾਰੀ ਜਾਣਕਾਰੀ ਹੈਕਰਜ਼ ਤੱਕ ਪਹੁੰਚ ਜਾਂਦੀ ਹੈ। ਇਸ ਤਰ੍ਹਾਂ ਦੀ ਮੇਲ ਖੋਲ੍ਹਦੇ ਹੀ ਇਕ ਖਾਸ ਕੋਡ ਤੁਹਾਡੇ ਕੰਪਿਊਟਰ 'ਚ ਦਾਖਣ ਹੋ ਜਾਂਦਾ ਹੈ ਜੋ ਸਾਰੀਆਂ ਫਾਇਲਾਂ ਲਾਕ ਕਰ ਦਿੰਦਾ ਹੈ। ਇਸ ਲਈ ਹੋ ਸਕੇ ਤਾਂ ਬਿਨਾਂ ਜਾਣ-ਪਛਾਣ ਦੀ ਮੇਲ ਜਾਂ ਲਿੰਕ ਨੂੰ ਜਿੰਨਾ ਹੋ ਸਕੇ ਨਾ ਖੋਲ੍ਹੋ। 

3. ਸਾਫਟਵੇਅਰ ਅਪਡੇਟ ਹੋਣਾ ਚਾਹੀਦਾ ਹੈ
ਸਿਸਟਮ ਦੇ ਸਾਫਟਵੇਅਰ ਨੂੰ ਹਮੇਸ਼ਾ ਅਪਡੇਟ ਰੱਖਣ ਚਾਹੀਦਾ ਹੈ। ਸਾਈਬਰ ਹਮਲਾ ਆਮਤੌਰ 'ਤੇ ਅਜਿਹੇ ਕੰਪਿਊਟਰ 'ਤੇ ਹੁੰਦਾ ਹੈ ਜੋ ਅਪਡੇਟ ਨਹੀਂ ਹੁੰਦੇ। ਸਾਫਟਵੇਅਰ ਅਪਡੇਸ਼ਨ 'ਚ ਹਮੇਸ਼ਾ ਸਾਈਬਰ ਸਕਿਓਰਿਟੀ ਨਾਲ ਜੁੜੇ ਪਹਿਲੂਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਅਜਿਹੇ 'ਚ ਹਮੇਸ਼ਾ ਆਪਣੇ ਸਾਫਟਵੇਅਰ ਨੂੰ ਅਪਡੇਟ ਰੱਖੋ। 

4. ਡਾਟਾ ਕਿਥੇ ਰੱਖਣਾ ਚਾਹੀਦਾ, ਤਾਂ ਜੋ ਉਹ ਸੇਵ ਰਹੇ
ਸਾਈਬਰ ਅਟੈਕ ਉਨ੍ਹਾਂ ਸਿਸਟਮ 'ਤੇ ਹੁੰਦਾ ਹੈ ਜੋ ਇੰਟਰਨੈੱਟ ਨਾਲ ਕੁਨੈਕਟ ਰਹਿੰਦੇ ਹਨ। ਬਿਨਾਂ ਇੰਟਰਨੈੱਟ ਕੁਨੈਕਸ਼ਨ ਦੇ ਕਿਸੇ ਵੀ ਸਿਸਟਮ ਨੂੰ ਹੈਕ ਕਰਨਾ ਜਾਂ ਉਸ 'ਤੇ ਸਾਈਬਰ ਹਮਲਾ ਕਰਨਾ ਅਸੰਭਵ ਹੈ। ਅਜਿਹੇ 'ਚ ਤੁਹਾਡਾ ਡਾਟਾ ਵੀ ਸੁਰੱਖਿਅਤ ਰਹੇਗਾ। 

5. ਐਂਟੀ ਵਾਇਰਸ ਰੱਖੋ ਇੰਸਟਾਲ
ਸਿਸਟਮ 'ਚ ਐਂਟੀ-ਵਾਇਰਸ ਜ਼ਰੂਰ ਰੱਖੋ ਤਾਂ ਜੋ ਕੋਈ ਛੋਟਾ ਸਾਈਬਰ ਹਮਲਾ ਹੁੰਦੇ ਹਾ ਤਾਂ ਉਹ ਅਪਡੇਟ ਡਾਟਾ ਨੂੰ ਹੈਕ ਹੋਣ ਤੋਂ ਬਚਾ ਲਵੇਗਾ।