...ਤਾਂ Google Chrome ''ਚ ਗਲਤੀ ਨਾਲ ਵੀ ਬੰਦ ਨਹੀਂ ਹੋਵੇਗੀ ਤੁਹਾਡੀ ਪਸੰਦੀਦਾ ਟੈਬ

03/30/2017 5:07:15 PM

ਜਲੰਧਰ- ਕਈ ਵਾਰ ਬਰਾਊਜ਼ਰ ''ਚ ਖੁਲ੍ਹੀ ਟੈਬ ਗਲਤੀ ਨਾਲ ਬੰਦ ਹੋ ਜਾਂਦੀ ਹੈ। ਜੇਕਰ ਤੁਸੀਂ ਬਰਾਊਜ਼ਰ ''ਚ ਕਿਸੇ ਟੈਬ ਨੂੰ ਹਮੇਸ਼ਾ ਲਈ ਖੁਲ੍ਹਾ ਰੱਖਣਾ ਚਾਹੁੰਦੇ ਹੋ ਤਾਂ ਉਸ ਨੂੰ ਲਾਕ ਕਾਤੀ ਜਾ ਸਕਦਾ ਹੈ। ਇਸ ਲਈ Tab Warngler ਐਕਸਟੈਂਸ਼ਨ ਦੀ ਮਦਦ ਲਈ ਜਾ ਸਕਦੀ ਹੈ। 
ਇਸ ਐਕਸਟੈਂਸ਼ਨ ਨੂੰ ਬਰਾਊਜ਼ਰ ''ਚ ਜੋੜਨ ਤੋਂ ਬਾਅਦ ਇਸ ਦੇ ਆਈਕਨ ''ਤੇ ਜਾਓ। ਇਸ ਤੋਂ ਬਾਅਦ ਜੋ ਸਕਰੀਨ ਖੁਲ੍ਹੇਗੀ ਉਸ ਵਿਚ Tab Lock ''ਤੇ ਕਲਿੱਕ ਕਰੋ। ਇਥੋਂ ਬਰਾਊਜ਼ਰ ''ਚ ਖੁਲ੍ਹੀਆਂ ਸਾਰੀਆਂ ਵੈੱਬਸਾਈਟਾਂ ਨੂੰ ਇਕੱਠੇ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜਿਸ ਟੈਬ ਨੂੰ ਲਾਕ ਕਰਨਾ ਚਾਹੁੰਦੇ ਉਸ ਦੇ ਸਾਹਮਣੇ ਦਿੱਤੇ ਗਏ ਬਾਕਸ ''ਤੇ ਟੱਚ ਕਰ ਦਿਓ। ਇਹ ਵੈੱਬਸਾਈਟ ਉਦੋਂ ਤੱਕ ਲਾਕ ਰਹੇਗੀ ਜਦੋਂ ਤੱਕ ਤੁਹਾਡਾ ਕੰਪਿਊਟਰ ਖੁਲ੍ਹਾ ਰਹੇਗਾ। 
ਉਥੇ ਹੀ ਸਥਾਨਕ ਤੌਰ ''ਤੇ ਕਿਸੇ ਵੈੱਬਸਾਈਟ ਨੂੰ ਖੁਲ੍ਹਾ ਰੱਖਣਾ ਚਾਹੁੰਦੇ ਹੋ ਤਾਂ ਐਕਸਟੈਂਸ਼ਨ ਦੇ ਆਈਕਨ ''ਤੇ ਦੁਬਾਰਾ ਕਲਿੱਕ ਕਰਨ ਤੋਂ ਬਾਅਦ ਉੱਪਰਲੇ ਪਾਸੇ ਤੀਜੇ ਨੰਬਰ ''ਤੇ ਦਿੱਤੇ ਗਏ ਆਪਸਨ ''ਤੇ ਕਲਿੱਕ ਕਰਨ ਤੋਂ ਬਾਅਦ ਸਭ ਤੋਂ ਹੇਠਾਂ Auto-Lock ਲਿਖਿਆ ਮਿਲੇਗਾ, ਉਸ ਦੇ ਹੇਠਾਂ ਦਿੱਤੇ ਗਏ ਬਾਕਸ ''ਚ ਜਿਸ ਵੈੱਬਸਾਈਟ ਨੂੰ ਲਾਕ ਕਰਨਾ ਚਾਹੁੰਦੇ ਹੋ ਉਸ ਦਾ ਯੂ.ਆਰ.ਐੱਲ. ਕਾਪੀ ਕਰਕੇ ਸ਼ਾਮਲ ਕਰ ਦਿਓ।