ਕਿਸੇ ਵੀ ਸਮੇਂ ਹੈਕ ਹੋ ਸਕਦੈ ਤੁਹਾਡਾ ਜੀਮੇਲ ਅਕਾਊਂਟ, ਜਾਣੋ ਸੁਰੱਖਿਅਤ ਰੱਖਣ ਦੇ ਤਰੀਕੇ

12/19/2023 8:50:59 PM

ਗੈਜੇਟ ਡੈਸਕ- ਜੇਕਰ ਤੁਸੀਂ ਵੀ ਗੂਗਲ ਦੇ ਜੀਮੇਲ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਗੂਗਲ ਨੇ ਹਾਲ ਹੀ 'ਚ ਆਪਣੇ ਜੀਮੇਲ ਯੂਜ਼ਰਜ਼ ਲਈ ਨਵਾਂ ਟੂ-ਫੈਕਟਰ ਆਥੈਂਟੀਕੇਸ਼ਨ ਲਾਂਚ ਕੀਤਾ ਹੈ ਜਿਸਨੂੰ ਲੈ ਕੇ ਗੂਗਲ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਇਕ ਲੱਖ ਤੋਂ ਜ਼ਿਆਦਾ ਜੀਮੇਲ ਯੂਜ਼ਰਜ਼ ਲਈ ਹੈ ਜੋ ਹੈਕਰਾਂ ਦੇ ਨਿਸਾਨੇ 'ਤੇ ਹਨ। 

ਇਹ ਵੀ ਪੜ੍ਹੋ- ਘਰ 'ਚ ਲੱਗੇ ਵਾਈ-ਫਾਈ ਦੇ ਸਿਗਨਲ ਨਹੀਂ ਕਰੇਗਾ ਪਰੇਸ਼ਾਨ, ਬਸ ਕਰਨਾ ਹੋਵੇਗਾ ਇਹ ਕੰਮ

ਹਰ ਰੋਜ਼ 333 ਅਰਬ ਈਮੇਲ ਭੇਜੇ ਅਤੇ ਪ੍ਰਾਪਤ ਕੀਤੇ ਜਾਂਦੇ ਹਨ

ਰਿਪੋਰਟ ਮੁਤਾਬਕ, ਗੂਗਲ ਦੇ ਜੀਮੇਲ ਅਕਾਊਂਟ 'ਤੇ ਹਰ ਰੋਜ਼ ਕਰੀਬ 333 ਅਰਬ ਈਮੇਲ ਸੈਂਟ ਅਤੇ ਰਿਸੀਵ ਹੁੰਦੇ ਹਨ। ਅਮਰੀਕਾ 'ਚ ਜੀਮੇਲ ਦਾ ਮਾਰਕੀਟ ਸ਼ੇ੍ਰ 53 ਫੀਸਦੀ ਹੈ ਅਤੇ ਇਥੇ 1.8 ਅਰਬ ਐਕਟਿਵ ਯੂਜ਼ਰਜ਼ ਹਨ। ਯੂਜ਼ਰਜ਼ ਜ਼ਿਆਦਾ ਹੋਣ ਕਾਰਨ ਜੀਮੇਲ ਹਮੇਸ਼ਾ ਹੈਕਰਾਂ ਦੇ ਨਿਸ਼ਾਨੇ 'ਤੇ ਰਹਿੰਦਾ ਹੈ। ਇਕ ਗਲਤੀ ਨਾਲ ਤੁਹਾਡਾ ਜੀਮੇਲ ਹੈਕ ਹੋ ਸਕਦਾ ਹੈ ਅਤੇ ਪੂਰਾ ਐਕਸੈਸ ਹੈਕਰਾਂਦੇ ਹੱਥਾਂ 'ਚ ਜਾ ਸਕਦਾ ਹੈ, ਹਾਲਾਂਕਿ ਤੁਸੀਂ ਕੁਝ ਸਕਿਓਰਿਟੀ ਸਟੈੱਪਸ ਫਾਲੋ ਕਰਕੇ ਆਪਣੇ ਜੀਮੇਲ ਅਕਾਊਂਟ ਨੂੰ ਸੁਰੱਖਿਅਤ ਰੱਖ ਸਕਦੇ ਹੋ। 

ਇਹ ਵੀ ਪੜ੍ਹੋ- ਕੇਂਦਰ ਸਰਕਾਰ ਦਾ ਵੱਡਾ ਐਕਸ਼ਨ! ਬੰਦ ਕੀਤੇ 55 ਲੱਖ SIM, ਤੁਸੀਂ ਤਾਂ ਨਹੀਂ ਕਰਦੇ ਇਹ ਗਲਤੀ

ਜੀਮੇਲ ਸੁਰੱਖਿਅਤ ਰੱਖਣ ਦਾ ਪਹਿਲਾ ਤਰੀਕਾ

ਆਪਣੇ ਜੀਮੇਲ ਨੂੰ ਸੁਰੱਖਿਅਤ ਰੱਖਣ ਦਾ ਪਹਿਲਾ ਤਰੀਕਾ ਇਹੀ ਹੈ ਕਿ ਤੁਸੀਂ ਇਕ ਮਜਬੂਤ ਪਾਸਵਰਡ ਇਸਤੇਮਾਲ ਕਰੋ। ਮਜਬੂਤ ਪਾਸਵਰਡ ਲਈ ਵਰਡ, ਨੰਬਰ ਅਤੇ ਸਪੈਸ਼ਲ ਕਰੈਕਟਰ ਦਾ ਇਸਤੇਮਾਲ ਕਰੋ। ਪਾਸਵਰਡ 'ਚ ਕਦੇ ਵੀ ਮੋਬਾਇਲ ਨੰਬਰ ਅਤੇ ਆਪਣੇ ਨਾਂ ਦਾ ਇਸਤੇਮਾਲ ਕਰੋ। ਇਕ ਮਜਬੂਤ ਪਾਸਵਰਡ ਦੇ ਕਰੈਕਟਰ 15-20 ਹੁੰਦੇ ਹਨ। ਪਾਸਵਰਡ ਮੈਨੇਜਰ ਦਾ ਇਸਤੇਮਾਲ ਕਰਨ ਤੋਂ ਬਚੋ।

ਜੀਮੇਲ ਸੁਰੱਖਿਅਤ ਰੱਖਣ ਦਾ ਦੂਜਾ ਤਰੀਕਾ

ਇਹ ਵੀ ਪੜ੍ਹੋ- ਸੈਮਸੰਗ ਤੋਂ ਬਾਅਦ iPhone ਯੂਜ਼ਰਜ਼ ਲਈ ਸਰਕਾਰ ਨੇ ਜਾਰੀ ਕੀਤਾ ਅਲਰਟ, ਤੁਰੰਤ ਕਰੋ ਇਹ ਕੰਮ

ਟੂ-ਸਟੈੱਪ ਵੈਰੀਫਿਕੇਸ਼ਨ ਵਰਗੇ ਸੈਕੇਂਡਰੀ ਆਥੈਂਟੀਕੇਸ਼ਨ ਦਾ ਇਸਤੇਮਾਲ ਕਰੋ। ਇਸਦਾ ਫਾਇਦਾ ਇਹ ਹੋਵੇਗਾ ਕਿ ਜਦੋਂ ਕੋਈ ਤੁਹਾਡੇ ਜੀਮੇਲ ਅਕਾਊਂਟ 'ਚ ਲਾਗਇਨ ਕਰੇਗਾ ਤਾਂ ਵੈਰੀਫਿਕੇਸ਼ਨ ਲਈ ਤੁਹਾਡੇ ਫੋਨ ਨੰਬਰ 'ਤੇ ਮੈਸੇਜ ਆਏਗਾ। ਆਥੈਂਟੀਕੇਸ਼ਨ ਲਈ ਆਥੈਂਟੀਕੇਸ਼ਨ ਐਪ, ਟੈਕਸਟ ਮੈਸੇਜ, ਫੋਨ ਕਾਲ, ਗੂਗਲ ਪ੍ਰੋਂਪਟ ਜਾਂ ਸਕਿਓਰਿਟੀ ਕੀਅ (ਹਾਰਡਵੇਅਰ) ਵਰਗੇ ਤਰੀਕਿਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਜੀਮੇਲ ਸੁਰੱਖਿਅਤ ਰੱਖਣ ਦਾ ਤੀਜਾ ਤਰੀਕਾ

ਨਿਯਮਿਤ ਤੌਰ 'ਤੇ ਆਪਣੇ ਜੀਮੇਲ ਅਕਾਊਂਟ ਦੀ ਸਕਿਓਰਿਟੀ ਚੈੱਕ ਕਰਦੇ ਰਹੋ। ਤੁਸੀਂ ਜੀਮੇਲ ਅਕਾਊਂਟ ਦੀ ਪ੍ਰਾਈਵੇਸੀ ਐਂਡ ਸਕਿਓਰਿਟੀ 'ਚ ਜਾ ਕੇ ਪ੍ਰਾਈਵੇਸੀ ਚੈਕ ਕਰ ਸਕਦੇ ਹੋ।

ਇਹ ਵੀ ਪੜ੍ਹੋ- ਆਨਲਾਈਨ ਖ਼ਰੀਦੇ 20 ਹਜ਼ਾਰ ਰੁਪਏ ਦੇ ਹੈੱਡਫੋਨ, ਬਾਕਸ ਖੋਲ੍ਹਦੇ ਹੀ ਉੱਡੇ ਹੋਸ਼

Rakesh

This news is Content Editor Rakesh