ਬਿਨਾਂ ਪਰਸਨਲ ਮੋਬਾਇਲ ਨੰਬਰ ਸ਼ੇਅਰ ਕੀਤੇ ਇੰਝ ਚਲਾਓ WhatsApp

03/06/2019 1:39:31 PM

ਗੈਜੇਟ ਡੈਸਕ– ਮਸ਼ਹੂਰ ਮੈਸੇਜਿੰਗ ਐਪ ਵਟਸਐਪ ਦਾ ਇਸਤੇਮਾਲ ਕਰਨਾ ਆਸਾਨ ਤਾਂ ਹੈ ਹੀ, ਹੁਣ ਇਹ ਜ਼ਰੂਰ ਵੀ ਬਣ ਗਿਆ ਹੈ। ਇਸ ਐਪ ’ਚ ਅਕਾਊਂਟ ਬਣਾਉਣ ਲਈ ਯੂਜ਼ਰਜ਼ ਨੂੰ ਆਪਣਾ ਮੋਬਾਇਲ ਨੰਬਰ ਇਸਤੇਮਾਲ ਕਰਨਾ ਪੈਂਦਾ ਹੈ। ਅਜਿਹੇ ’ਚ ਜਦੋਂ ਆਫਿਸ਼ੀਅਲ ਅਤੇ ਅਣਅਫਿਸ਼ੀਅਲ ਦੋਵਾਂ ਤਰ੍ਹਾਂ ਦੀ ਚੈਟ ਕਰਨ ਲਈ ਯੂਜ਼ਰਜ਼ ਇਸ ਐਪ ਦੀ ਮਦਦ ਲੈ ਰਹੇ ਹਨ, ਪ੍ਰਾਈਵੇਸੀ ਚਾਹੁਣ ਵਾਲਿਆਂ ਲਈ ਆਪਣਾ ਮੋਬਾਇਲ ਨੰਬਰ ਲੁਕਾਉਣਾ ਮੁਸ਼ਕਲ ਹੋ ਗਿਆ ਹੈ। ਇਸ ਤਰ੍ਹਾਂ ਕਿਸੇ ਵਟਸਐਪ ਗਰੁੱਪ ’ਚ ਐਡ ਹੋਣ ’ਤੇ ਸਾਰੇ ਗਰੁੱਪ ਮੈਬਰਾਂ ਨੂੰ ਤੁਹਾਡਾ ਮੋਬਾਇਲ ਨੰਬਰ ਦਿਖਾਈ ਦਿੰਦਾ ਹੈ। ਜੇਕਰ ਤੁਸੀਂ ਮੋਬਾਇਲ ਨੰਬਰ ਸ਼ੇਅਰ ਨਹੀਂ ਕਰਨਾ ਚਾਹੁੰਦੇ ਤਾਂ ਇਹ ਤਰੀਕਾ ਤੁਹਾਡੇ ਕੰਮ ਆ ਸਕਦਾ ਹੈ। 

ਵਟਸਐਪ ’ਤੇ ਅਕਾਊਂਟ ਬਣਾਉਣ ਲਈ ਮੋਬਾਇਲ ਨੰਬਰ ਅਤੇ ਉਸ ਦਾ ਐਕਟਿਵ ਹੋਣਾ ਜ਼ਰੂਰੀ ਹੈ। ਅਜਿਹਾ ਕੋਈ ਤਰੀਕਾ ਨਹੀਂ ਹੈ ਜਿਸ ਨਾਲ ਤੁਸੀਂ ਵਟਸਐਪ ’ਚ ਆਪਣਾ ਮੋਬਾਇਲ ਨੰਬਰ ਹਾਈਡ ਕਰ ਸਕੋ ਜਾਂ ਤੁਹਾਨੂੰ ਮੈਸੇਜ ਕਰਨ ਵਾਲਿਆਂ ਨੂੰ ਤੁਹਾਡਾ ਨੰਬਰ ਨਾ ਦਿਖਾਈ ਦੇਵੇ। ਅਜਿਹੇ ’ਚ ਜ਼ਰੂਰੀ ਨਹੀਂ ਹੈ ਕਿ ਤੁਹਾਡਾ ਜੋ ਨੰਬਰ ਵਟਸਐਪ ’ਤੇ ਨਜ਼ਰ ਆ ਰਿਹਾ ਹੋਵੇ, ਤੁਸੀਂ ਉਸ ਨੂੰ ਇਸਤੇਮਾਲ ਕਰੋ। ਸਭ ਤੋਂ ਪਹਿਲਾ ਅਤੇ ਆਸਾਨ ਤਰੀਕਾ ਇਕ ਸੈਕੇਂਡਰੀ ਨੰਬਰ ਇਸਤੇਮਾਲ ਕਰਨ ਦਾ ਹੈ। ਇਸ ਲਈ ਤੁਹਾਡੇ ਕੋਲ ਦੋ ਮੋਬਾਇਲ ਨੰਬਰ ਹੋਣੇ ਚਾਹੀਦੇ ਹਨ। ਇਕ ਦੀ ਮਦਦ ਨਾਲ ਅਕਾਊਂਟ ਕ੍ਰਿਏਟ ਹੋ ਜਾਵੇਗਾ ਅਤੇ ਇਨ੍ਹਾਂ ’ਚੋਂ ਇਕ ਨੂੰ ਤੁਸੀਂ ਯੂਜ਼ਰਜ਼ ਤੋਂ ਹਾਈਡ ਕਰ ਸਕਦੇ ਹੋ।

ਦੋ ਮੋਬਾਇਲ ਨੰਬਰ ਹੋਣਾ ਜ਼ਰੂਰੀ
ਸੈਕੇਂਡਰੀ ਨੰਬਰ ਦੀ ਮਦਦ ਨਾਲ ਕਾਨਟੈਕਟ ਨੰਬਰ ਲੁਕਾਉਣ ਲਈ ਤੁਹਾਨੂੰ ਇਕ ਪ੍ਰਾਈਮਰੀ ਨੰਬਰ ਮੰਨਣਾ ਹੋਵੇਗਾ ਅਤੇ ਦੂਜਾ ਸੈਕੇਂਡਰੀ। ਪ੍ਰਾਈਮਰੀ ਨੰਬਰ ਨੂੰ ਹਾਈਡ ਕਰਨ ਲਈ ਤੁਸੀਂ ਵਟਸਐਪ ਡਾਊਨਲੋਡ ਕਰੋ ਅਤੇ ਸੈੱਟਅਪ ਕਰੋ। ਇਥੇ ਲਾਗ-ਇਨ ਕਰਦੇ ਸਮੇਂ ਤੁਹਾਨੂੰ ਸੈਕੇਂਡਰੀ ਨੰਬਰ ਪਾਉਣਾ ਹੋਵੇਗਾ। ਧਿਆਨ ਰਹੇ ਕਿ ਇਸ ਸਮੇਂ ਸੈਕੇਂਡਰੀ ਨੰਬਰ ਐਕਟਿਵੇਟ ਰਹੇ ਕਿਉਂਕਿ ਇਸ ’ਤੇ ਮੈਸੇਜ ਜਾਂ ਕਾਲ ਰਾਹੀਂ ਓ.ਟੀ.ਪੀ. ਮਿਲੇਗਾ। ਇਸ ਓ.ਟੀ.ਪੀ. ਨੂੰ ਪਾਉਣ ਤੋਂ ਬਾਅਦ ਤੁਹਾਡਾ ਅਕਾਊਂਟ ਬਣ ਜਾਵੇਗਾ। ਚੰਗੀ ਗੱਲ ਇਹ ਹੈ ਕਿ ਤੁਹਾਨੂੰ ਵਾਰ-ਵਾਰ ਲਾਗ-ਇਨ ਨਹੀਂ ਕਰਨਾ ਹੋਵੇਗਾ। 

ਆਈਡੈਂਟੀਟੀ ਦੀ ਤਰ੍ਹਾਂ ਕਰੇਗਾ ਕੰਮ
ਤੁਸੀਂ ਚਾਹੋ ਤਾਂ ਸੈਕੇਂਡਰੀ ਨੰਬਰ ਨੂੰ ਸਵਿੱਚ ਆਫ ਕਰਕੇ ਵੀ ਰੱਖ ਸਕਦੇ ਹੋ। ਹੁਣ ਜੋ ਨੰਬਰ ਵਟਸਐਪ ਕਾਨਟੈਕਟਸ ਨੂੰ ਦਿਸੇਗਾ, ਉਹ ਸਿਰਫ ਵਟਸਐਪ ਲਈ ਹੀ ਹੋਵੇਗਾ ਅਤੇ ਉਸ ’ਤੇ ਕਾਲ ਜਾਂ ਮੈਸੇਜ ਨਹੀਂ ਕੀਤਾ ਜਾ ਸਕੇਗਾ। ਇਸ ਹਾਲਤ ’ਚ ਕੋਈ ਵੀ ਤੁਹਾਡੇ ਕਾਨਟੈਕਟ ਨੰਬਰ ਦਾ ਗਲਤ ਇਸਤੇਮਾਲ ਨਹੀਂ ਕਰ ਸਕੇਗਾ। ਤੁਹਾਡਾ ਇਹ ਨੰਬਰ ਸਿਰਫ ਵਟਸਐਪ ਆਈਡੈਂਟੀਟੀ ਦੀ ਤਰ੍ਹਾਂ ਕੰਮ ਕਰੇਗਾ। ਹਾਲਾਂਕਿ ਇਸ ਨੰਬਰ ਦਾ ਤੁਹਾਡੇ ਕੋਲ ਹਮੇਸ਼ਾ ਰਹਿਣਾ ਜ਼ਰੂਰੀ ਹੈ, ਕਿਉਂਕਿ ਕਿਸੇ ਕਾਰਨ ਵਟਸਐਪ ਅਨਇੰਸਟਾਲ ਹੋਣ ਦੀ ਹਾਲਤ ’ਚ ਤੁਹਾਨੂੰ ਦੁਬਾਰਾ ਇਸ ਨੰਬਰ ’ਤੇ ਆਉਣ ਵਾਲਾ ਓ.ਟੀ.ਪੀ. ਪਾ ਹੀ ਕੇ ਲਾਗ-ਇਨ ਕਰਨਾ ਹੋਵੇਗਾ।