Honor V30 ਨਵੇਂ ਰੰਗ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

12/23/2019 5:11:46 PM

ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਆਨਰ ਨੇ ਆਪਣੇ Honor V30 ਸਮਾਰਟਫੋਨ ਦਾ ਨਵਾਂ ‘ਡਾਊਨ ਓਰੇਂਜ’ ਕਲਰ ਵੇਰੀਐਂਟ ਚੀਨ ’ਚ ਲਾਂਚ ਕੀਤਾ ਹੈ। ਇਸ ਨਵੇਂ ਕਲਰ ਦੇ ਆਉਣ ਤੋਂ ਬਾਅਦ ਹੁਣ ਇਹ ਫੋਨ ਕੁਲ ਚਾਰ ਰੰਗਾਂ ’ਚ ਉਪਲੱਬਧ ਹੋਵੇਗਾ। ਇਸ ਤੋਂ ਪਹਿਲਾਂ ਆਨਰ ਵੀ30 ਸਮਾਰਟਫੋਨ ਨੂੰ ਤਿੰਨ ਰੰਗਾਂ- ਗ੍ਰੇਡੀਐਂਟ ਵਾਈਟ, ਬਲੈਕ ਅਤੇ ਬਲਿਊ ’ਚ ਲਾਂਚ ਕੀਤਾ ਗਿਆ ਸੀ। ਚੀਨ ’ਚ ਇਸ ਸਮਾਰਟਫੋਨ ਦੀ ਸੇਲ 24 ਦਸੰਬਰ ਤੋਂ ਹੋਵੇਗੀ। ਫੋਨ ਦੇ 6 ਜੀ.ਬੀ. ਰੈਮ ਵੇਰੀਐਂਟ ਦੀ ਕੀਮਤ 3,299 ਚੀਨੀ ਯੁਆਨ (ਕਰੀਬ 33,500 ਰੁਪਏ) ਰੱਖੀ ਗਈ ਹੈ। ਉਥੇ ਹੀ ਇਸ ਦੇ ਟਾਪ ਮਾਡਲ ਦੀ ਕੀਮਤ 3,699 ਚੀਨੀ ਯੁਆਨ (ਕਰੀਬ 37,500 ਰੁਪਏ) ਰੱਖੀ ਹੈ। 

ਆਨਰ ਸਮਾਰਟਫੋਨ ਦਾ ਨਵਾਂ ਕਲਰ ਵੇਰੀਐਂਟ ਕੁਝ ਹੱਦ ਤਕ ਹੁਵਾਵੇਈ Mate 30 Pro 5G ਦੇ ਵੈਗਨ ਲੈਦਰ ਓਰੇਂਜ ਵਰਗਾ ਲੱਗ ਰਿਹਾ ਹੈ। ਹਾਲਾਂਕਿ ਇਸ ਵਿਚ ਲੈਦਰ ਫਿਨਿਸ਼ ਦੀ ਥਾਂ ਗਲਾਸ ਬੈਕ ਡਿਜ਼ਾਈਨ ਦਿੱਤਾ ਗਿਆ ਹੈ। ਆਨਰ ਵੀ30 ‘ਡਾਊਨ ਓਰੇਂਜ’ ’ਚ ਸਿਰਪ ਕਲਰ ਦਾ ਫਰਕ ਰੱਖਿਆ ਗਿਆ ਹੈ, ਬਾਕੀ ਇਸ ਦੇ ਫੀਚਰਜ਼ ਪਹਿਲਾਂ ਵਰਗੇ ਹੀ ਹਨ। 

ਫੀਚਰਜ਼
ਆਨਰ ਦੇ ਇਸ ਸਮਾਰਟਫੋਨ ’ਚ 6.57 ਇੰਚ ਦਾ IPS ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਊਸ਼ਨ FHD+ ਹੈ। ਇਸ ਵਿਚ 2.86GHz ਦਾ HiSilicon Kirin 990 ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 40 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਅਲਟਰਾ ਵਾਈਡ ਸੈਂਸਰ ਅਤੇ 8 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਦਿੱਤਾ ਗਿਆ ਹੈ। 

ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ ਡਿਊਲ ਪੰਚ-ਹੋਲ ਕੈਮਰਾ ਦਿੱਤਾ ਗਿਆ ਹੈ। ਫਰੰਟ ਕੈਮਰੇ ’ਚ ਇਕ ਸੈਂਸਰ 32 ਮੈਗਾਪਿਕਸਲ ਅਤੇ ਦੂਜਾ 8 ਮੈਗਾਪਿਕਸਲ ਦਾ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ 4,200mAh ਦੀ ਬੈਟਰੀ ਦਿੱਤੀ ਗਈ ਹੈ, ਜੋ 40 ਵਾਟ ਫਾਸਟ ਚਾਰਜਿੰਗ ਦੇ ਨਾਲ ਆਉਂਦੀ ਹੈ।