14 ਦਿਨਾਂ ਦੀ ਬੈਟਰੀ ਲਾਈਫ ਨਾਲ ਜਲਦ ਭਾਰਤ ’ਚ ਦਸਤਕ ਦੇਵੇਗਾ Honor Band 6

06/02/2021 2:19:38 PM

ਗੈਜੇਟ ਡੈਸਕ– ਹੁਆਵੇਈ ਦਾ ਸਬ-ਬ੍ਰਾਂਡ ਆਨਰ ਜਲਦ ਇਕ ਨਵਾਂ ਸਮਾਰਟ ਵਿਅਰੇਬਲ ਬੈਂਡ Honor Band 6 ਭਾਰਤ ’ਚ ਲਾਂਚ ਕਰੇਗਾ। ਹਾਲਾਂਕਿ, ਆਨਰ ਬੈਂਡ 6 ਦੀ ਲਾਂਚਿੰਗ ਤਾਰੀਖ਼ ਦਾ ਅਜੇ ਖੁਲਾਸਾ ਨਹੀਂ ਹੋਇਆ ਪਰ ਈ-ਕਾਮਰਸ ਸਾਈਟ ਫਲਿਪਕਾਰਟ ਨੇ ਆਨਰ ਬੈਂਡ 6 ਦੀ ਜਲਦ ਲਾਂਚਿੰਗ ਦਾ ਐਲਾਨ ਕਰ ਦਿੱਤਾ ਹੈ। ਫਲਿਪਕਾਰਟ ਲਿਸਟਿੰਗ ਪੇਜ ’ਚ ਅਪਕਮਿੰਗ ਫਿਟਨੈੱਸ ਟ੍ਰੈਕਰ ਆਨਰ ਬੈਂਡ 6 ਦੇ ਡਿਜ਼ਾਇਨ ਅਤੇ ਕੁਝ ਫੀਚਰਜ਼ ਦਾ ਖੁਲਾਸਾ ਹੋਇਆ ਹੈ। 

ਸੰਭਾਵਿਤ ਫੀਚਰਜ਼
ਆਨਰ ਬੈਂਡ 6 ਨੂੰ SpO2 ਬਲੱਡ ਮਾਨੀਟਰਿੰਗ ਫੀਚਰ ਸੁਪੋਰਟ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਫਿਟਨੈੱਸ ਬੈਂਡ ’ਚ ਆਪਟਿਕਲ ਹਾਰਡਵੇਅਰ ਅਤੇ ਸਾਫਟਵੇਅਰ ਐਲਗੋਰਿਦਮ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਬਲੱਡ ਆਕਸੀਜਨ ਲੈਵਲ ਮਾਪਨ ’ਚ ਕੰਮ ਆਉਂਦਾ ਹੈ। ਆਨਰ ਬੈਂਡ 6 ਨੂੰ 1.67 ਇੰਚ ਅਮੋਲੇਡ ਡਿਸਪਲੇਅ ਅਤੇ ਮੈਰੋ ਬੇਜ਼ਲਸ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਪੁਰਾਣੇ ਫਿਟਨੈੱਸ ਟ੍ਰੈਕਰ ਦੇ ਮੁਕਾਬਲੇ ਆਨਰ ਬੈਂਡ 6 ’ਚ 148 ਫੀਸਦੀ ਜ਼ਿਆਦਾ ਡਿਸਪਲੇਅ ਏਰੀਆ ਮਿਲੇਗਾ। ਇਸ ਦਾ ਡਾਇਲ ਰੈਕਟੈਂਗੁਲਰ ਸ਼ੇਪ ’ਚ ਹੋਵੇਗਾ। ਫਿਟਨੈੱਸ ਬੈਂਡ ਨੂੰ ਤਿੰਨ ਰੰਗਾਂ ’ਚ ਪੇਸ਼ ਕੀਤਾ ਜਾਵੇਗਾ। ਆਨਰ ਬੈਂਡ 6 ਮਲਟੀਪਲ ਬੈਂਡ ਫੇਸ ਨੂੰ ਸੁਪੋਰਟ ਕਰੇਗਾ।

ਮਿਲੇਗਾ 14 ਦਿਨਾਂ ਦੀ ਬੈਟਰੀ ਲਾਈਫ
ਜੇਕਰ ਬੈਟਰੀ ਦੀ ਗੱਲ ਕਰੀਏ ਤਾਂ ਆਨਰ ਬੈਂਡ 6 ਨੂੰ 3 ਦਿਨਾਂ ਦੀ ਬੈਟਰੀ ਲਾਈਫ ਨਾਲ 10 ਮਿੰਟ ਚਾਰਜਿੰਗ ਸੁਪੋਰਟ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਹ ਫਿਟਨੈੱਸ ਬੈਂਡ ਸਿੰਗਲ ਚਾਰਜਿੰਗ ’ਚ 14 ਦਿਨਾਂ ਦੀ ਬੈਟਰੀ ਲਾਈਫ ਨਾਲ ਆਏਗਾ। ਜੇਕਰ ਵਰਕਆਊਟ ਦੀ ਗੱਲ ਕਰੀਏ ਤਾਂ ਆਨਰ ਬੈਂਡ 6 ਨੂੰ 10 ਐਕਟੀਵਿਟੂ ਵਰਗੇ ਆਊਟਡੋਰ ਰਨਿੰਗ, ਇਨਡੋਰ ਵਾਕਿੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ। 

Rakesh

This news is Content Editor Rakesh