Honor 8 Lite ਸਮਾਰਟਫੋਨ ਨੂੰ ਖਰੀਦਣਾ ਹੋਇਆ ਹੋਰ ਵੀ ਆਸਾਨ, ਕੰਪਨੀ ਨੇ ਪੇਸ਼ ਕੀਤਾ ਇਹ ਖਾਸ ਆਫਰ

09/26/2017 12:12:12 PM

ਜਲੰਧਰ- ਭਾਰਤ 'ਚ ਤਿਓਹਾਰੀ ਮੌਸਮ ਦੇ ਮੌਕੇ 'ਤੇ ਮੋਬਾਇਲ ਕੰਪਨੀਆਂ ਹਰ ਰੋਜ਼ ਨਵੇਂ ਆਫਰ ਦੇ ਰਹੀਆਂ ਹਨ। ਇਸ ਦੌਰਾਨ ਹੁਵਾਵੇ ਟਰਮਿਨਲ ਦਾ ਆਨਰ ਬਰਾਂਡ ਦਾ ਆਨਰ 8 ਲਾਈਟ ਸਮਾਰਟਫੋਨ ਨੂੰ ਨਰਾਤੇ ਦੇ ਮੌਕੇ 'ਤੇ ਖਰੀਦਣ 'ਤੇ ਜ਼ੀਰੋ ਡਾਊਨ-ਪੇਮੇਂਟ ਅਤੇ ਨੋ ਕਾਸਟ ਈ. ਐੱਮ. ਆਈ ਜਿਹੇ ਆਫਰ ਮਿਲ ਰਹੇ ਹਨ। ਕੰਪਨੀ ਨੇ ਗਾਹਕਾਂ ਨੂੰ ਨੋ ਕਾਸਟ ਈ. ਐੱਮ. ਆਈ. ਲਈ ਬਜਾਜ ਫਿਨਜਰਵ ਦੇ ਨਾਲ ਸਾਂਝੇਦਰੀ ਕੀਤੀ ਹੈ।

ਆਨਰ 8 ਲਾਈਟ ਨੂੰ ਭਾਰਤ 'ਚ ਇਸ ਸਾਲ ਮਈ 'ਚ 17,999 ਰੁਪਏ 'ਚ ਲਾਂਚ ਕੀਤਾ ਗਿਆ ਸੀ। ਆਨਰ 8 ਲਾਈਟ ਹੁਣ ਜ਼ੀਰੋ ਡਾਊਨ-ਪੇਮੇਂਟ ਆਪਸ਼ਨ ਨਾਲ ਖਰੀਦਣ ਲਈ ਉਪਲੱਬਧ ਹੈ ਜਿਸ ਦਾ ਮਤਲੱਬ ਹੈ ਕਿ ਤੁਹਾਨੂੰ ਕੋਈ ਅਗਰੀਮ ਰਾਸ਼ੀ ਨਹੀਂ ਦੇਣੀ ਹੋਵੇਗੀ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਵਿਆਜ਼ ਅਤੇ ਨਾਂ ਹੀ ਪ੍ਰੋਸੇਸਿੰਗ ਫਸੀ ਚੁਕਾਉਣੀ ਹੋਵੇਗੀ। ਬਜਾਜ ਫਿਨਾਇੰਜ਼ ਈ. ਐੱਮ. ਆਈ ਕਾਰਡ ਦੇ ਨਾਲ ਖਰੀਦਾਰੀ ਕਰਨ 'ਤੇ ਆਨਰ 8 ਲਾਈਟ ਨੂੰ ਤਿੰਨ ਨੋ ਕਸਟ ਈ. ਐੱਮ. ਆਈ ਸਕੀਮ-10 ਮਹੀਨੇ ਲਈ ਹਰ ਮਹੀਨੇ 1,800 ਰੁਪਏ, 9 ਮਹੀਨੇ ਲਈ ਹਰ ਮਹੀਨੇ 2,000 ਰੁਪਏ ਅਤੇ 8 ਮਹੀਨੇ ਲਈ ਹਰ ਮਹੀਨੇ 2,250 ਰੁਪਏ ਦੀ ਕਿਸ਼ਤ 'ਤੇ ਖਰੀਦ ਸਕਦੇ ਹੋ। ਇਸ ਆਫਰ ਦੇ ਤਹਿਤ ਕਿਸੇ ਤਰ੍ਹਾਂ ਦੀ ਪ੍ਰੋਸੈਸਿੰਗ ਅਤੇ ਵਿਆਜ਼ ਸ਼ੁਲਕ ਵੀ ਨਹੀਂ ਲਿਆ ਜਾ ਰਿਹਾ ਹੈ।

ਸਪੈਸੀਫਿਕੇਸ਼ਨ
ਇਸ ਸਮਾਰਟਫੋਨ 'ਚ 5.2 ਇੰਚ ਦੀ ਫੁਲ-ਐੈੱਚ. ਡੀ(1080x1920 ਪਿਕਸਲ) ਡਿਸਪਲੇ, ਜਿਸ 'ਤੇ 2.5ਡੀ ਕਰਵਡ ਗਲਾਸ ਦੀ ਪ੍ਰੋਟੈਕਸ਼ਨ ਮੌਜੂਦ ਹੈ। ਕਿਰਨ 655 ਆਕਟਾ-ਕੋਰ ਸੀ. ਪੀ. ਯੂ ਦੇ ਨਾਲ 4 ਜੀ. ਬੀ. ਰੈਮ, ਇਨਬਿਲਟ ਸਟੋਰੇਜ਼ 64 ਜੀ. ਬੀ ਅਤੇ 128 ਜੀ. ਬੀ ਤੱਕ ਦੀ ਮਾਈਕ੍ਰੋ ਐੱਸ. ਡੀ ਕਾਰਡ ਦੀ ਸਪੋਰਟ ਦਿੱਤੀ ਗਈ ਹੈ।

ਇਸ 'ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ,ਐੱਫ/2.2 ਅਪਰਚਰ ਅਤੇ ਆਟੋਫੋਕਸ ਨਾਲ ਲੈਸ ਹੈ। ਸੈਲਫੀ ਕੈਮਰੇ ਦਾ ਸੈਂਸਰ 8 ਮੈਗਾਪਿਕਸਲ ਦਾ ਹੈ। ਸਮਾਰਟਫੋਨ ਦੀ ਬੈਟਰੀ 3,000 ਐੱਮ. ਏ. ਐੱਚ ਦੀ ਹੈ। ਫੋਨ ਦਾ ਭਾਰ 147 ਗਰਾਮ ਹੈ ਜਦ ਕਿ ਮੋਟਾਈ 7.6 ਐੱਮ. ਐੱਮ ਹੈ।