ਸਸਤਾ ਹੋਇਆ Honor 8 Lite ਸਮਾਰਟਫੋਨ, ਜਾਣੋ ਨਵੀਂ ਕੀਮਤ

11/22/2017 6:23:06 PM

ਜਲੰਧਰ- ਹੁਵਾਵੇ ਦੇ ਆਨਰ ਬ੍ਰਾਂਡ ਨੇ ਆਪਣੇ ਆਨਰ 8 ਲਾਈਟ ਸਮਾਰਟਫੋਨ ਦੀ ਕੀਮਤ 'ਚ ਕਟੌਤੀ ਦਾ ਐਲਾਨ ਕੀਤਾ ਹੈ। ਇਸ ਫੋਨ ਨੂੰ ਕੰਪਨੀ ਨੇ ਇਸ ਸਾਲ ਮਈ 'ਚ 17,999 ਰੁਪਏ 'ਚ ਲਾਂਚ ਕੀਤਾ ਸੀ। ਇਸ ਫੋਨ ਦੀ ਸਭ ਤੋਂ ਅਹਿਮ ਖਾਸੀਅਤ ਹੈ ਇਸ ਵਿਚ ਮੌਜੂਦ ਈ.ਐੱਮ.ਯੂ.ਆਈ. 3.0 ਓ.ਐੱਸ. ਜੋ ਐਂਡਰਾਇਡ 7.0 ਨੂਗਾ 'ਤੇ ਆਧਾਰਿਤ ਹੈ। ਇਸ ਫੋਨ ਨੂੰ ਫਰਵਰੀ 'ਚ ਸਭ ਤੋਂ ਪਹਿਲਾਂ ਫਿਨਲੈਂਡ 'ਚ ਲਾਂਚ ਕੀਤਾ ਗਿਆ ਸੀ। ਆਨਰ 8 ਲਾਈਟ ਸਮਾਰਟਫੋਨ, ਆਨਰ 8 ਦਾ ਕਮਜ਼ੋਰ ਵੇਰੀਐਂਟ ਹੈ। 
ਆਨਰ 8 ਲਾਈਟ ਦੇ 64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 'ਚ 2,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਹੈਂਡਸੈੱਟ 15,999 ਰੁਪਏ 'ਚ ਵਿਕਰੀ ਲਈ ਉਪਲੱਬਧ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਨਵੀਂ ਕੀਮਤ ਦੇ ਨਾਲ ਆਨਰ 8 ਲਾਈਟ ਸਾਰੇ ਲੋਕਲ ਰਿਟੋਲਰ ਕੋਲ ਵਿਕਰੀ ਲਈ ਉਪਲੱਬਧ ਹੈ।