Honda ਦੀ ਮੇਡ ਇਨ ਇੰਡੀਆ ਬਾਈਕ ਅਮਰੀਕੀ ਬਾਜ਼ਾਰ ’ਚ ਹੋਵੇਗੀ ਲਾਂਚ

11/19/2021 5:52:58 PM

ਆਟੋ ਡੈਸਕ– ਹੋਂਡਾ ਨੇ ਹਾਲ ਹੀ ’ਚ ਇਹ ਐਲਾਨ ਕੀਤਾ ਹੈ ਕਿ ਕੰਪਨੀ ਭਾਰਤ ’ਚ ਬਣੀ ਨਵੀ ਮਿੰਨੀ ਬਾਈਕ ਨੂੰ ਅਮਰੀਕੀ ਬਾਜ਼ਾਰ ’ਚ ਲਾਂਚ ਕਰਨ ਜਾ ਰਹੀ ਹੈ। ਹਾਲਾਂਕਿ, ਕੁਝ ਸਮਾਂ ਪਹਿਲਾਂ ਇਸ ਬਾਈਕ ਨੂੰ ਭਾਰਤੀ ਬਾਜ਼ਾਰ ਲਈ ਲਾਂਚ ਕੀਤਾ ਗਿਆ ਸੀ ਪਰ ਘੱਟ ਮੰਗ ਦੇ ਚਲਦੇ ਇਸ ਨੂੰ ਬੰਦ ਕਰਨਾ ਪਿਆ। ਹੁਣ ਕੰਪਨੀ ਦੁਆਰਾ ਇਸ ਬਾਈਕ ਨੂੰ ਅਮਰੀਕਾ ’ਚ ਲਾਂਚ ਕੀਤਾ ਜਾਵੇਗਾ ਜੋ ਕਿ ਦੁਨੀਆ ਦੇ ਸਭ ਤੋਂ ਵੱਡੇ ਦੋਪਹੀਆ ਬਾਜ਼ਾਰਾਂ ’ਚੋਂ ਇਕ ਹੈ। ਇਸ ਨੂੰ 4 ਰੰਗਾਂ- ਲਾਲ, ਕਾਲੇ, ਹਰੇ ਅਤੇ ਭੂਰੇ ਰੰਗ ’ਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਯੂ.ਐੱਸ.-ਸਪੇਕ ਨਵੀ ਦੇ ਇੰਜਣ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। 

ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਵਿਚ ਭਾਰਤ ’ਚ ਪੇਸ਼ ਕੀਤੇ ਗਏ ਮਾਡਲ ਵਾਲਾ ਹੀ ਇੰਜਣ ਦਿੱਤਾ ਜਾਵੇਗਾ ਜੋ ਕਿ 8 ਪੀ.ਐੱਸ. ਦੀ ਪਾਵਰ ਅਤੇ 9 ਐੱਨ.ਐੱਮ. ਦਾ ਟਾਰਕ ਜਨਰੇਟ ਕਰ ਸਕਦਾ ਹੈ। ਇਸ ਤੋਂ ਇਲਾਵਾ ਇਸ ਵਿਚ ਨਵੇਂ ਇੰਡੀਕੇਟਰ, ਇਕ ਉਲਟਾ ਟੈਲੀਸਕੋਪਿਕ ਫੋਰਕ, ਇਕ ਮੋਨੋਸ਼ਾਕ ਅਤੇ ਦੋਵਾਂ ਪਹੀਆਂ ’ਤੇ ਡਰੱਮ ਬ੍ਰੇਕਾਂ ਹੋਣਗੀਆਂ।

ਅਮਰੀਕੀ ਬਾਜ਼ਾਰ ਲਈ ਇਸ ਦੀ ਕੀਮਤ ਕਰੀਬ 1807 ਡਾਲਰ ਰੱਖੀ ਗਈ ਹੈ, ਜੋ ਕਿ ਭਾਰਤੀ ਕਰੰਸੀ ਦੇ ਹਿਸਾਬ ਨਾਲ 1.34 ਲੱਖ ਰੁਪਏ ਦੇ ਲਗਭਗ ਹੈ।

Rakesh

This news is Content Editor Rakesh