ਭਾਰਤ ’ਚ ਇਲੈਕਟ੍ਰਿਕ ਸਕੂਟਰ ਲਿਆਉਣ ਦੀ ਤਿਆਰੀ ’ਚ ਹੋਂਡਾ, ਕੰਪਨੀ ਨੇ ਕਹੀ ਇਹ ਗੱਲ

10/26/2021 6:19:59 PM

ਆਟੋ ਡੈਸਕ– ਹੋਂਡਾ ਨੇ ਦੇਸ਼ ’ਚ ਵਧਦੇ ਇਲੈਕਟ੍ਰਿਕ ਟੂ-ਵ੍ਹੀਲਰ ਬਾਜ਼ਾਰ ’ਚ ਐਂਟਰੀ ਕਰਨ ਦੇ ਆਪਣੇ ਪਲਾਨ ਨੂੰ ਕਲੀਅਰ ਕੀਤਾ ਹੈ। ਕੰਪਨੀ ਦੇ 2023 ਤਕ EV ’ਚ ਆਉਣ ਦੀ ਸੰਭਾਵਨਾ ਹੈ। HMSI ਦੇ ਪ੍ਰੈਜ਼ੀਡੈਂਟ, ਐੱਮ.ਡੀ. ਅਤੇ ਸੀ.ਈ.ਓ. ਅਤਸੁਸ਼ੀ ਓਗਾਟਾ ਨੇ ਮੀਡੀਆ ਨੂੰ ਦੱਸਿਆ ਕਿ ਕੰਪਨੀ ਨੇ ਮੂਲ ਹੋਂਡਾ ਮੋਟਰ  ਕੰਪਨੀ, ਜਪਾਨ ਦੇ ਨਾਲ ਲੰਬੀ ਚਰਚਾ ਤੋਂ ਬਾਅਦ ਈ.ਵੀ. ਬਾਜ਼ਾਰ ’ਚ ਐਂਟਰੀ ਕਰਨ ਦਾ ਫੈਸਲਾ ਲਿਆ ਹੈ। ਅਜੇ ਮਾਡਲ-ਸਪੈਸੀਫਿਕੇਸ਼ੰਸ ਨੂੰ ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ। ਓਗਾਟਾ ਨੇ ਅਗਲੇ ਵਿੱਤੀ ਸਾਲ ਦੇ ਅੰਦਰ ਇਕ ਇਲੈਕਟ੍ਰਿਕ ਵ੍ਹੀਕਲ ਲਾਂਚ ਕਰਨ ਬਾਰੇ ਕਿਹਾ ਹੈ। HMSI ਬਾਸ ਨੇ ਕਿਹਾ ਕਿ ਸਰਕਾਰ ਦੀ ਈ.ਵੀ.-ਫ੍ਰੈਂਡਰੀ ਨੀਤੀਆਂ ਦੇ ਨਤੀਜੇ ਵਜੋਂ ਵਿਦੇਸ਼ੀ ਕੰਪਨੀਆਂ ਸਮੇਤ ਕਈ ਕੰਪਨੀਆਂ ਭਾਰਤ ਦੀ ਈ.ਵੀ. ਮਾਰਕੀਟ ’ਚ ਐਂਟਰੀ ਕਰ ਰਹੀ ਹੈ। ਓਗਾਟਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੂ-ਵ੍ਹੀਲਰਜ਼ ਦੇ ਰੂਪ ’ਚ ਸ਼ਹਿਰਾਂ ’ਚ ਈ.ਵੀ. ਦੀ ਵਰਤੋਂ ਸ਼ੁਰੂ ਹੋ ਗਈ ਹੈ ਪਰ ਲੰਬੀ ਦੂਰੀ ਅਤੇ ਪੇਂਡੂ ਖੇਤਰਾਂ ’ਚ ਅਜੇ ਵੀ ਇੰਟਰਨਲ ਕੰਬੰਸ਼ਨ ਇੰਜਣ ਦੁਆਰਾ ਚੱਲਣ ਵਾਲੇ ਵਾਹਨਾਂ ਦੀ ਗਿਣਤੀ ਜ਼ਿਆਦਾ ਹੈ। 

ਉਨ੍ਹਾਂ ਕਿਹਾ ਕਿ ਕੁਝ ਗਾਹਕ ਵੱਡੇ ਸ਼ਹਿਰਾਂ ’ਚ ਛੋਟੀ ਦੂਰੀ ਜਾਂ ਸਪਾਟ ਸੜਕਾਂ ਲਈ ਇਲੈਕਟ੍ਰਿਕ ਟੂ-ਵ੍ਹੀਲਰਾਂ ਦੀ ਵਰਤੋਂ ਕਰ ਰਹੇ ਹਨ। ਅਜਿਹੇ ’ਚ ਗਾਹਕਾਂ ਨੇ ਅਜਿਹੇ ਆਪਸ਼ਨਾਂ ’ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਗੱਲ ’ਤੇ ਵਿਚਾਰ ਕਰ ਰਹੇ ਹਾਂ ਕਿ ਪਿਛਲੇ ਕਈ ਦਹਾਕਿਆਂ ਤੋਂ ਸਾਡੇ ਕੋਲ ਈ.ਵੀ. ਤਕਨੀਕ ਦੀ ਜਾਣਕਾਰੀ ਹੈ ਤਾਂ ਕਿਉਂ ਨਾ ਇਸ ਨੂੰ ਭਾਰਤੀ ਬਾਜ਼ਾਰ ’ਚ ਲਾਗੂ ਕੀਤਾ ਜਾਵੇ। 

HMSI ਦੇ ਨਿਰਦੇਸ਼ਕ ਵਾਈ.ਐੱਸ. ਗੁਲੇਰੀਆ ਨੇ ਵੀ ਭਾਰਤ ਦੇ ਈ.ਵੀ. ਬਾਜ਼ਾਰ ’ਚ ਐਂਟਰੀ ਕਰਨ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਮੰਨਿਆ ਇਲੈਕਟ੍ਰਿਕ ਸਕੂਟਰ ਨੂੰ ਸਰਕਾਰੀ ਸਮਰਥਨ ਪ੍ਰਾਪਤ ਹੈ ਪਰ ਇਸ ਲਈ ਚੁਣੌਤੀਆਂ ਵੀ ਬਹੁਤ ਹਨ। ਇਸ ਤੋਂ ਇਲਾਵਾ ਹੋਂਡਾ ਭਾਰਤ ’ਚ BMS (ਬੈਟਰੀ ਪ੍ਰਬੰਧਨ ਪ੍ਰਣਾਲੀ) ’ਚ ਵਧਦੇ ਕਾਰੋਬਾਰੀ ਮੌਕਿਆਂ ਦਾ ਲਾਭ ਚੁੱਕਣ ’ਤੇ ਵੀ ਵਿਚਾਰ ਕਰ ਰਹੀ ਹੈ। 

Rakesh

This news is Content Editor Rakesh