ਭਾਰਤ ’ਚ ਲਾਂਚ ਹੋਵੇਗੀ ਹੋਂਡਾ ਦੀ ਪਹਿਲੀ ਇਲੈਕਟ੍ਰਿਕ ਕਾਰ, ਇਕ ਚਾਰਜ ’ਚ ਚੱਲੇਗੀ 280 ਕਿਲੋਮੀਟਰ

08/28/2020 4:52:49 PM

ਆਟੋ ਡੈਸਕ– ਬੀਤੇ ਕੁਝ ਸਮੇਂ ਤੋਂ ਇਲੈਕਟ੍ਰਿਕ ਕਾਰਾਂ ਦੀ ਮੰਗ ਕਾਫੀ ਵਧ ਗਈ ਹੈ। ਹੁੰਡਈ ਅਤੇ ਟਾਟਾ ਭਾਰਤ ’ਚ ਆਪਣੀਆਂ ਇਲੈਕਟ੍ਰਿਕ ਕਾਰਾਂ ਲਾਂਚ ਕਰ ਚੁੱਕੀਆਂ ਹਨ। ਹੁਣ ਖ਼ਬਰ ਹੈ ਕਿ ਹੋਂਡਾ ਵੀ ਭਾਰਤ ’ਚ ਆਪਣੀ ਪਹਿਲੀ ਇਲੈਕਟ੍ਰਿਕ ਕਾਰ Honda e ਨੂੰ ਲਾਂਚ ਕਰਨ ਵਾਲੀ ਹੈ। ਇਹ ਇਕ ਛੋਟੀ ਹੈਚਬੈਕ ਕਾਰ ਹੋਵੇਗੀ ਜਿਸ ਨੂੰ ਖ਼ਾਸ ਤੌਰ ’ਤੇ ਸਿਟੀ ਡਰਾਈਵਿੰਗ ਲਈ ਹੀ ਬਣਾਇਆ ਗਿਆ ਹੈ। ਆਕਾਰ ’ਚ ਛੋਟੀ ਹੋਣ ਦੇ ਬਾਵਜੂਦ ਇਸ ਕਾਰ ’ਚ ਬੈਸਟ ਇਨ ਕਲਾਸ ਫੀਚਰਜ਼ ਦਿੱਤੇ ਗਏ ਹੋਣਗੇ। ਹੋਂਡਾ ਦੀ ਇਹ ਕਾਰ ਇਕ ਵਾਰ ਪੂਰਾ ਚਾਰਜ ਹੋ ਕੇ 280 ਕਿਲੋਮੀਟਰ ਦੀ ਰੇਂਜ ਪ੍ਰਦਾਨ ਕਰਦੀ ਹੈ। 

ਇਸ ਕਾਰ ’ਚ ਨਹੀਂ ਮਿਲਣਗੇ ਸਾਈਡ ਵਿਊ ਮਿਰਰਸ
ਹੋਂਡਾ ਨੇ ਇਸ ਕਾਰ ’ਚ ਸਾਈਡ ਵਿਊ ਮਿਰਰ ਦੇਣ ਦੀ ਬਜਾਏ ਇੰਟੀਰੀਅਰ ਡਿਸਪਲੇਅ ਨੂੰ ਸ਼ਾਮਲ ਕੀਤਾ ਹੈ ਜੋ ਕਿ ਕੈਮਰਿਆਂ ਦੀ ਮਦਦ ਨਾਲ ਤੁਹਾਡੇ ਪਿੱਛੇ ਆਉਣ ਵਾਲੀਆਂ ਗੱਡੀਆਂ ਨੂੰ ਇੰਟੀਰੀਅਰ ’ਚ ਮੌਜੂਦ ਡਿਸਪਲੇਅ ’ਤੇ ਸ਼ੋਅ ਕਰੇਗੀ। 

ਇੰਨੀ ਹੋ ਸਕਦੀ ਹੈ ਕੀਮਤ
Honda e ਦੀ ਕੀਮਤ ਲਗਭਗ 33,000 ਯੂਰੋ (ਕਰੀਬ 39,000 ਡਾਲਰ ਜਾਂ 29 ਲੱਖ ਰੁਪਏ) ਹੋ ਸਕਦੀ ਹੈ। ਇਹ ਕਾਰ ਭਾਰਤੀ ਗਾਹਕਾਂ ਦੇ ਹਿਸਾਬ ਨਾਲ ਮਹਿੰਗੀ ਹੈ ਕਿਉਂਕਿ ਭਾਰਤ ’ਚ ਇਸ ਸਮੇਂ ਵੀ 10 ਲੱਖ ਤੋਂ 23 ਲੱਖ ਰੁਪਏ ਦੇ ਵਿਚਕਾਰ ਇਲੈਕਟ੍ਰਿਕ ਕਾਰਾਂ ਮੌਜੂਦ ਹਨ। 

Rakesh

This news is Content Editor Rakesh