30,000 ਸਟੀਕਰਾਂ ਨਾਲ ਐਂਡਰਾਇਡ ਤੇ iOS ’ਤੇ ਲਾਂਚ ਹੋਈ Hike Sticker Chat ਐਪ

04/19/2019 1:32:29 PM

ਗੈਜੇਟ ਡੈਸਕ– ਦੇਸ਼ ਦੀ ਘਰੇਲੂ ਮੈਸੇਜਿੰਗ ਐਪ ਹਾਈਕ ਨੇ Hike Sticker Chat ਐਪ ਨੂੰ ਲਾਂਚ ਕੀਤਾ ਹੈ। ਇਸ ਰਾਹੀਂ ਦੋਸਤਾਂ ਦੇ ਨਾਲ ਗੱਲਬਾਤ ਕਰਨ ਅਤੇ ਇੰਟਰੈਕਟ ਕਰਨ ਦੇ ਐਕਸਪੀਰੀਅੰਸ ’ਚ ਸੁਧਾਰ ਆਏਗਾ। ਕੰਪਨੀ ਦਾ ਕਹਿਣਾ ਹੈ ਕਿ ਇਹ ਸਾਰੇ ਨਵੇਂ ਸਟਿਕਰ ਚੈਟ ਮਸ਼ੀਨ ਲਰਨਿੰਗ ਦਾ ਇਸਤੇਮਾਲ ਕਰਦੇ ਹਨ। Hike Sticker Chat ’ਚ ਆਉਣ ਵਾਲੇ ਫੀਚਰ ’ਚ ਸਟੀਕਰ ਸਜੇਸ਼ਨ ਸ਼ਾਮਲ ਹਨ। ਇਸ ਰਾਹੀਂ ਯੂਜ਼ਰਜ਼ ਚੈਟਿੰਗ ਦੌਰਾਨ ਰਾਈਟ ਸਟੀਕਰ ਨੂੰ ਲੱਭ ਸਕਦੇ ਹਨ। ਅਜਿਹਾ ਐਡਵਾਂਸ ਮਸ਼ੀਨ ਲਰਨਿੰਗ ਐਲਗੋਰਿਦਮ ਰਾਹੀਂ ਹੋਵੇਗਾ, ਜਿਸ ਨਾਲ ਯੂਜ਼ਰਜ਼ ਦੇ ਐਕਸਪੀਰੀਅੰਸ ’ਚ ਸੁਧਾਰ ਆਏਗਾ। Hike Sticker Chat ’ਚ ਕੁਇੱਕ ਰਿਪਲਾਈ, ਮੂਵਮੈਂਟਸ, ਸਟੋਰ ਮੈਸੇਜ ਵਰਗੇ ਕਈ ਫੀਚਰਜ਼ ਮਿਲਣਗੇ।