ਮੋਬਾਇਲ ਵਾਲੇਟ ਲਈ ਹਾਈਕ, ਏਅਰਟੈੱਲ ਪੇਮੈਂਟ ਬੈਂਕ ਨੇ ਮਿਲਾਇਆ ਹੱਥ

11/22/2017 4:51:39 PM

ਜਲੰਧਰ- ਮੈਸੇਜ ਭੇਜਣ ਵਾਲੇ ਮੈਸੇਜਿੰਗ ਐਪ ਹਾਈਕ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਮੋਬਾਇਲ ਵਾਲੇਟ ਨੂੰ ਉਤਸ਼ਾਹ ਦੇਣ ਲਈ ਏਅਰਟੈੱਲ ਪੇਮੈਂਟ ਬੈਂਕ ਦੇ ਨਾਲ ਹੱਥ ਮਿਲਾਇਆ ਹੈ। ਇਸ ਨਾਲ ਹਾਈਕ ਇਸਤੇਮਾਲ ਕਰਨ ਵਾਲਿਆਂ ਦੀ ਪਹੁੰਚ ਬੈਂਕ ਦੇ ਵਿਸ਼ਾਲ ਉਤਪਾਦਾਂ ਦੇ ਨਾਲ-ਨਾਲ ਭੁਗਤਾਨ ਤੱਕ ਹੋਵੇਗੀ। 
ਏਜੰਸੀ ਦੀ ਖਬਰ ਮੁਤਾਬਕ, ਹਾਈਕ ਦੇ 10 ਕਰੋੜ ਤੋਂ ਜ਼ਿਆਦਾ ਰਜਿਸਟਰਡ ਐਪ ਯੂਜ਼ਰਸ ਹਨ। ਇਸ ਦੀ ਵਾਲੇਟ ਸੇਵਾ 'ਚ ਮਾਸਿਕ ਆਧਾਰ 'ਤੇ 30 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਿਆ ਗਿਆ। ਬਿਆਨ 'ਚ ਕਿਹਾ ਗਿਆ ਹੈ ਕਿ ਇਸ ਸਾਂਝੇਦਾਰੀ ਨਾਲ ਏਅਰਟੈੱਲ ਪੇਮੈਂਟ ਬੈਂਕ ਦੀ ਪਹੁੰਚ ਹਾਈਕ ਦੇ 10 ਕਰੋੜ ਤੋਂ ਜ਼ਿਆਦਾ ਯੂਜ਼ਰਸ ਤੱਕ ਹੋ ਜਾਵੇਗੀ। 

50 ਲੱਖ ਤੋਂ ਜ਼ਿਆਦਾ ਕੀਤੇ ਗਏ ਲੈਣ-ਦੇਣ
ਹਾਈਕ ਮੈਸੇਂਜਰ ਦੇ ਉਪ-ਪ੍ਰਧਾਨ ਪਥਿਕ ਸ਼ਾਹ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ 'ਚ ਕੰਪਨੀ ਨੇ ਵਾਲੇਟ 'ਤੇ ਜ਼ਬਰਦਸਤ ਆਕਰਸ਼ਣ ਦੇਖਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਮਹੀਨੇ ਰੀਚਾਰਜ ਅਤੇ ਵਿਅਕਤੀ ਤੋਂ ਵਿਅਕਤੀ ਵਿਚਾਲੇ ਲੈਣ-ਦੇਣ ਪੀਅਰ-ਟੂ-ਪੀਅਰ ਟ੍ਰਾਂਜੈਕਸ਼ਨ ਵਰਗੀਆਂ ਸੇਵਾਵਾਂ 'ਚ 50 ਲੱਖ ਤੋਂ ਜ਼ਿਆਦਾ ਲੈਣ-ਦੇਣ ਕੀਤੇ ਗਏ ਹਨ। ਅੱਗੇ ਆਉਣ ਵਾਲੇ ਸਮੇਂ 'ਚ ਅਸੀਂ ਇਸ ਨਾਲ ਹੋਰ ਤੇਜ਼ੀ ਦੀ ਉਮੀਦ ਕਰ ਰਹੇ ਹਾਂ। 
ਏਅਰਟੈੱਲ ਪੇਮੈਂਟ ਬੈਂਕ ਦੇ ਏ ਗਣੇਸ਼ ਨੇ ਕਿਹਾ ਕਿ ਸਾਡੇ ਪੋਰਟਫੋਲੀਓ 'ਚ ਹਾਈਕ ਵਾਲੇਟ ਦਾ ਸ਼ਾਮਿਲ ਹੋਣਾ ਸਾਨੂੰ ਭਾਰਤ ਦੇ ਸਭ ਤੋਂ ਵੱਡੇ ਡਿਜੀਟਲ ਭੁਗਤਾਨ ਪਲੇਟਫਾਰਮ ਦੇ ਰੂਪ 'ਚ ਸਥਾਨ ਦਿੱਤਾ ਜਾਵੇਗਾ।